''Neyyappam'' ਹੋ ਸਕਦੈ ਨਵਾਂ ਐਂਡ੍ਰਾਇਡ OS!
Tuesday, May 24, 2016 - 11:38 AM (IST)
ਜਲੰਧਰ— ਅਮਰੀਕਨ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਗੂਗਲ ਨੇ ਆਪਣੇ ਅਗਲੇ ਐਂਡ੍ਰਾਇਡ ਆਪਰੇਟਿੰਗ ਸਿਸਟਮ (ਓ.ਐੱਸ.) ਲਈ ਕ੍ਰਾਊਡ-ਸੋਰਸ ਨਾਂ ਨਾਲ ਇਕ ਵੈੱਬਸਾਈਟ ਸ਼ੁਰੂ ਕੀਤੀ ਹੈ। ਜਿਸ ਮੁਤਾਬਕ ਗੂਗਲ ਦੇ ਨਵੇਂ ਐਂਡ੍ਰਾਇਡ ਆਪਰੇਟਿੰਗ ਸਿਸਟਮ ਦਾ ਨਾਂ ''Neyyappam'' ਹੋ ਸਕਦਾ ਹੈ। ਸੋਸ਼ਲ ਮੀਡੀਆ ''ਤੇ ਇਸ ਨਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਐੱਨ ਐਲਫਾਬੇਟ ''ਤੇ ਹੋਣ ਵਾਲੇ ਨਵੇਂ ਐਂਡ੍ਰਾਇਡ ਓ.ਐੱਸ. ਵਰਜ਼ਨ ਦੇ ਨਾਂ ਦਾ ਸੁਝਾਅ ਮੰਗਿਆ ਸੀ। ਸੁੰਦਰ ਇਸ ਦਾ ਨਾਂ ਇੰਡੀਅਨ ਸਵੀਟ ''ਤੇ ਰੱਖਣਾ ਚਾਹੁੰਦੇ ਹਨ। ਇਸ ਦੇ ਮੱਦੇਨਜ਼ਰ ਕੇਰਲ ਦੇ ਲੋਕਾਂ ਨੇ ਨਵੇਂ ਐਂਡ੍ਰਾਇਡ ਦਾ ਨਾਂ ਮਲਿਆਲੀ ਸਵੀਟ ''Neyyappam'' ''ਤੇ ਰੱਖਣ ਲਈ ਸੋਸ਼ਲ ਮੀਡੀਆ ''ਤੇ ਕੈਂਪੇਨ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।
ਨਯਪੱਮ ਚੋਲਾਂ ਦੇ ਆਟੇ, ਗੁੜ੍ਹ, ਘਿਓ ਅਤੇ ਨਾਰੀਅਲ ਨਾਲ ਬਣਾਈ ਜਾਣ ਵਾਲੀ ਮਿਠਾਈ ਹੈ। ਗੂਗਲ ਨੇ ਐਂਡ੍ਰਾਇਡ ਦੀ ਆਫਿਸ਼ੀਅਲ ਵੈੱਬਸਾਈਟ ''ਤੇ ਇਸ ਨਾਂ ਨੂੰ ਸ਼ੇਅਰ ਵੀ ਕੀਤਾ ਹੈ। ਇਸ ਤੋਂ ਪਹਿਲਾਂ ਵੀ ਭਾਰਤੀਆਂ ਨੇ ਐਂਡ੍ਰਾਇਡ ਵਰਜ਼ਨ ਕਿਟਕੈਟ ਅਤੇ ਲਾਲੀਪੋਪ ਲਈ ਲੱਡੂ, ਕਾਜੂ ਕਤਲੀ ਵਰਗੇ ਨਾਂ ਦਾ ਸੁਝਾਅ ਦਿੱਤਾ ਸੀ। ਖਾਸ ਗੱਲ ਇਹ ਹੈ ਕਿ ਹੁਣ ਗੂਗਲ ਦੇ ਸੀ.ਈ.ਓ. ਭਾਰਤੀ ਮੂਲ ਦੇ ਸੁੰਦਰ ਪਿਚਾਈ ਹਨ, ਅਜਿਹੇ ''ਚ ਨਵੇਂ ਐਂਡ੍ਰਾਇਡ ਦਾ ਨਾਂ ਇੰਡੀਅਨ ਸਵੀਟ ''ਤੇ ਹੋਣ ਦੇ ਚਾਂਸ ਵੱਧ ਰਹੇ ਹਨ।
