ਗੂਗਲ ਨਿਊਜ਼ ਨੂੰ ਮਿਲੀ ਨਵੀਂ ਲੁੱਕ, 14 ਸਾਲ ਬਾਅਦ ਹੋਇਆ ਬਦਲਾਅ

06/28/2017 3:31:30 PM

ਜਲੰਧਰ- ਗੂਗਲ ਨੇ ਆਪਣੇ 14 ਸਾਲ ਪੁਰਾਣੇ ਨਿਊਜ਼ ਰੀਡਰ 'ਚ ਬਦਲਾਅ ਕੀਤੇ ਹਨ। ਗੂਗਲ ਨਿਊਜ਼ ਦੇ ਹੋਮ ਪੇਜ 'ਤੇ ਹੁਣ ਨਵੇਂ ਸੈਕਸ਼ਨ ਦਿਖਾਈ ਦੇ ਰਹੇ ਹਨ- ਟਾਪ ਹੈੱਡਲਾਈਨ ਲਿਸਟ, ਲੋਕਲ ਲਿਸਟ ਅਤੇ ਪਰਸਨਲਾਈਜ਼ 'ਫੋਨ ਯੂ' ਸੈਕਸ਼ਨ। 
ਗੂਗਲ ਨੇ ਆਪਣੇ ਨਵੇਂ ਡਿਜ਼ਾਈਨ 'ਚ ਮੋਬਾਇਲ ਐਪ ਅਤੇ ਸਰਚ ਇੰਜਣ ਡਿਜ਼ਾਈਨ ਦੇ ਕੁਝ ਐਲੀਮੈਂਟ ਲਏ ਹਨ। ਇਸ ਤੋਂ ਇਲਾਵਾ ਨਿਊਜ਼ ਰੀਡਰ ਨੂੰ ਕਾਰਡ-ਬੇਸਡ ਇੰਟਰਫੇਸ ਦਿੱਤਾ ਗਿਆ ਹੈ। ਹੁਣ ਹਰ ਸਟੋਰੀ ਦੇ ਹੇਠਾਂ ਦੂਜੇ ਸੋਰਜ ਦੀ ਸਟੋਰੀ ਵੀ ਦਿਖਾਈ ਦੇਵੇਗੀ। ਇਸ ਤਰ੍ਹਾਂ ਇਕ ਹੀ ਸਟੋਰੀ ਦੇ ਹੇਠਾਂ ਉਸ ਦੀ ਪੂਰੀ ਕਵਰੇਜ ਦਿਸੇਗੀ। ਆਰਟੀਕਲ ਲਿੰਕ ਦੇ ਹੇਠਾਂ ਉਸ ਦਾ ਸੋਰਸ ਅਤੇ ਪਬਲਿਕ/ਅਪਡੇਸ਼ਨ ਟਾਈਮ ਵੀ ਸਾਫ ਦਿਸ ਰਿਹਾ ਹੈ। ਰੀਡਿਜ਼ਾਈਨ ਦੇ ਤਹਿਤ, ਕੰਪਨੀ ਗੂਗਲ ਨਿਊਜ਼ ਦੇ ਡੈਸਕਟਾਪ ਵਰਜ਼ਨ 'ਚ ਫੈੱਕਟ-ਚੈਕਿੰਗ ਬਾਰ ਵੀ ਜੋੜੇਗੀ। 

 

PunjabKesari

 

 

ਗੂਗਲ ਨਿਊਜ਼ ਦੇ ਪ੍ਰੋਡਕਟ ਮੈਨੇਜਰ ਆਨੰਦ ਪਾਕਾ ਨੇ ਇਕ ਬਲਾਗ ਪੋਸਟ 'ਚ ਲਿਖਿਆ ਕਿ ਹਰ ਦਿਨ ਲੱਖਾਂ ਯੂਜ਼ਰਜ਼ ਦੁਨੀਆ ਭਰ ਦੀਆਂ ਖਬਰਾਂ ਜਾਣਨ ਲਈ ਗੂਗਲ ਨਿਊਜ਼ 'ਤੇ ਆਉਂਦੇ ਹਨ। ਇਥੇ ਉਨ੍ਹਾਂ ਨੂੰ ਰਾਜਨੀਤਕ, ਲੋਕਲ ਤੋਂ ਲੈ ਕੇ ਡੇਲੀ ਨਿਊਜ਼ ਮਿਲੀਆਂ ਹਨ। ਨਿਊਜ਼ ਦੇ ਆਸਾਨ ਨੈਵੀਗੇਸ਼ਨ ਅਤੇ ਐਕਸੈੱਸ ਲਈ ਅਸੀਂ ਡੈਸਕਟਾਪ ਵੈੱਬਸਾਈਟ ਨੂੰ ਰੀਡਿਜ਼ਾਈਨ ਕੀਤਾ ਹੈ। ਹੁਣ ਯੂਜ਼ਰਜ਼ ਦਾ ਨਿਊਜ਼ 'ਤੇ ਜ਼ਿਆਦਾ ਕੰਟਰੋਲ ਰਹੇਗਾ।


Related News