ਗੂਗਲ ਲਿਆਇਆ ਨਵਾਂ ਟੂਲ, ਹੁਣ ਆਪਣੀ ਨਿੱਜੀ ਜਾਣਕਾਰੀ ਨੂੰ ਸਰਚ ’ਚੋਂ ਹਟਾ ਸਕਣਗੇ
Saturday, Sep 24, 2022 - 05:22 PM (IST)

ਗੈਜੇਟ ਡੈਸਕ– ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਲੈ ਕੇ ਦੁਨੀਆ ਭਰ ’ਚ ਆਲੋਚਨਾ ਝੱਲਣ ਤੋਂ ਬਾਅਦ ਗੂਗਲ ਨੇ ਸਰਚ ’ਚੋਂ ਨਿੱਜੀ ਜਾਣਕਾਰੀ ਹਟਾਉਣ ਲਈ ਨਵਾਂ ਟੂਲ ਪੇਸ਼ ਕੀਤਾ ਹੈ। ‘ਰਿਜ਼ਲਟਸ ਅਬਾਊਟ ਯੂ’ ਨਾਂ ਦੇ ਇਸ ਟੂਲ ਰਾਹੀਂ ਯੂਜ਼ਰਜ਼ ਸਿੱਧਾ ਗੂਗਲ ਤੋਂ ਮੋਬਾਇਲ ਨੰਬਰ, ਈਮੇਲ ਅਤੇ ਘਰ ਦਾ ਪਤਾ ਸਮੇਤ ਨਿੱਜੀ ਜਾਣਕਾਰੀ ਹਟਵਾਉਣ ਦੀ ਅਪੀਲ ਕਰ ਸਕੋਗੇ। ਹਾਲਾਂਕਿ, ਸ਼ੁਰੂਆਤ ’ਚ ਇਹ ਫੀਚਰ ਐਂਡਰਾਇਡ ’ਤੇ ਚੱਲਣ ਵਾਲੇ ਗੂਗਲ ਐਪ ਦਾ ਇਸਤੇਮਾਲ ਕਰ ਰਹੇ ਕੁਝ ਲੋਕਾਂ ਲਈ ਹੀ ਉਪਲੱਭਧ ਹੋਵੇਗਾ।
ਗੂਗਲ ਨੇ ਆਪਣੀ ਸਾਲਾਨਾ ਡਿਵੈਲਪਰ ਕਾਨਫਰੰਟ ਦੌਰਾਨ ਇਸ ਪ੍ਰਾਈਵੇਸੀ ਟੂਲ ਦਾ ਐਲਾਨ ਕੀਤਾ ਸੀ। ਕੰਪਨੀ ਮੁਤਾਬਕ, ਐਂਡਰਾਇਡ ਯੂਜ਼ਰਜ਼ ਆਪਣੇ ਪ੍ਰੋਫਾਈਲ ਵਾਲੇ ਪੇਜ ਰਾਹੀਂ ‘ਰਿਜ਼ਲਟ ਅਬਾਊਟ ਯੂ’ ਆਪਸ਼ਨ ’ਤੇ ਜਾ ਸਕਦੇ ਹੋ। ਉੱਥੋਂ ਉਨ੍ਹਾਂ ਨੂੰ ਗੂਗਲ ਤੋਂ ਪੀ.ਆਈ.ਆਈ. ਹਟਾਉਣ ਦੀ ਅਪੀਲ ਕਰਨ ਲਈ ਦੂਜੇ ਪੇਜ ’ਤੇ ਰੀਡਾਇਰੈਕਟ ਕੀਤਾ ਜਾਵੇਗਾ। ਇਸ ਦੌਰਾਨ ਹਰੇਕ ਨਤੀਜੇ ਦੇ ਉੱਪਰ ਸੱਜੇ ਕੋਨੇ ’ਚ ਦਿਖਾਈ ਦੇਣ ਵਾਲੇ ਤਿੰਨ ਬਿੰਦੂਆਂ ’ਤੇ ਕਲਿੱਕ ਕਰਕੇ ਜਾਣਕਾਰੀਆਂ ਹਟਵਾਈਆਂ ਜਾ ਸਕਣਗੀਆਂ। ਦੱਸ ਦੇਈਏ ਕਿ ਗੂਗਲ ਨੂੰ ਨਵੇਂ ਪ੍ਰਯੋਗ ਲਈ ਚੰਗੇ ਸੰਕੇਤ ਮਿਲੇ ਹਨ।