Google Maps ''ਚ ਆਏ ਕਈ ਨਵੇਂ ਫੀਚਰਜ਼, ਬਦਲ ਜਾਵੇਗਾ ਇਸਤੇਮਾਲ ਕਰਨ ਦਾ ਅੰਦਾਜ਼

Saturday, Oct 28, 2023 - 02:49 PM (IST)

ਗੈਜੇਟ ਡੈਸਕ- ਗੂਗਲ ਆਪਣੇ ਮੈਪਸ ਲਈ ਨਵੇਂ ਅਪਡੇਟ ਜਾਰੀ ਕਰ ਰਿਹਾ ਹੈ। ਗੂਗਲ ਮੈਪਸ ਦੇ ਇਨ੍ਹਾਂ ਨਵੇਂ ਫੀਚਰਜ਼ ਦੀ ਪਹਿਲੀ ਝਲਕ ਇਸੇ ਸਾਲ ਮਈ 'ਚ ਹੋਏ Google I/O 'ਚ ਦੇਖਣ ਨੂੰ ਮਿਲੀ ਸੀ। ਗੂਗਲ ਮੈਪਸ ਦੇ ਨਵੇਂ ਅਪਡੇਟ 'ਚ ਏ.ਆਈ. ਦਾ ਸਪੋਰਟ, ਇਮਰਸਿਵ ਵਿਊ ਅਤੇ ਬਰਡ ਆਈਵਿਊ ਵਰਗੇ ਫੀਚਰਜ਼ ਸ਼ਾਮਲ ਹਨ। ਇਸਤੋਂ ਇਲਾਵਾ ਮੈਪਸ 'ਚ ਗੂਗਲ ਲੈੱਨਜ਼ ਦਾ ਵੀ ਸਪੋਰਟ ਦਿੱਤਾ ਗਿਆ ਹੈ। ਗੂਗਲ ਨੇ ਗੂਗਲ ਮੈਪਸ ਦੇ ਇਸ ਨਵੇਂ ਫੀਚਰ ਦੀ ਜਾਣਕਾਰੀ ਆਪਣੇ ਬਲਾਗ 'ਚ ਦਿੱਤੀ ਹੈ। 

ਸਭ ਤੋਂ ਪਹਿਲਾਂ ਗੂਗਲ ਮੈਪਸ ਦੇ ਇਮਰਸਿਵ ਵਿਊ ਦੀ ਗੱਲ ਕਰੀਏ ਤਾਂ ਇਸ ਵਿਚ ਯੂਜ਼ਰਜ਼ ਵਾਕਿੰਗ, ਡਰਾਈਵਿੰਗ ਜਾਂ ਸਾਈਕਲਿੰਗ ਦੌਰਾਨ ਪ੍ਰੀਵਿਊ 'ਚ ਸਟੈੱਪ-ਬਾਈ-ਸਟੈੱਪ ਰਸਤਾ ਦੇਖ ਸਕਣਗੇ। ਇਸ ਨਵੇਂ ਫੀਚਰ ਨੂੰ ਫਿਲਹਾਲ ਐਮਸਟਡਰਮ, ਬਾਰਸੀਲੋਨਾ, ਡਬਲਿਨ, ਫਲੋਰੈਂਸ, ਲਾਸ ਵੇਗਾਸ, ਲੰਡਨ, ਲਾਸ ਏਂਜਲਿਸ, ਮਿਆਮੀ, ਨਿਊਯਾਰਕ, ਪੈਰਿਸ, ਸਾਨ ਫਰਾਂਸਿਸਕੋ, ਸੈਨ ਜੋਸ, ਸਿਏਟਲ, ਟੋਕੀਓ ਅਤੇ ਵੈਨਿਸ ਵਰਗੇ ਸ਼ਹਿਰਾਂ 'ਚ ਇਸ ਹਫਤੇ ਦੇ ਅਖੀਰ ਤਕ ਐਂਡਰਾਇਡ ਅਤੇ ਆਈ.ਓ.ਐੱਸ. ਲਈ ਜਾਰੀ ਕੀਤਾ ਜਾਵੇਗਾ। 

ਗੂਗਲ ਮੈਪਸ 'ਚ ਹੁਣ ਗੂਗਲ ਲੈੱਨਜ਼ ਦਾ ਵੀ ਸਪੋਰਟ ਮਿਲੇਗਾ। ਇਸ ਫੀਚਰ ਦੀ ਮਦਦ ਨਾਲ ਮੈਪਸ 'ਚ ਰੀਅਲ ਟਾਈਮ 'ਚ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਸਮਝਣ 'ਚ ਮਦਦ ਮਿਲੇਗੀ। ਗੂਗਲ ਲੈੱਨਜ਼, ਗੂਗਲ ਮੈਪਸ ਦੇ ਸਰਚ ਬਾਰ 'ਚ ਦਿਸੇਗਾ। ਲੈੱਨਜ਼ ਦੇ ਆਈਕਨ 'ਤੇ ਟੈਪ ਕਰਕੇ ਤੁਸੀਂ ਨਜ਼ਦੀਕੀ ਦੁਕਾਨ, ਰੈਸਟੋਰੈਂਟ ਅਤੇ ਏ.ਟੀ.ਐੱਮ. ਬਾਰੇ ਸਰਚ ਕਰ ਸਕੋਗੇ। 

ਗੂਗਲ ਲੈੱਨਜ਼ ਪਹਿਲਾਂ 50 ਸ਼ਹਿਰਾਂ 'ਚ ਜਾਰੀ ਹੋਵੇਗਾ ਜਿਨ੍ਹਾਂ 'ਚ ਆਸਟਿਨ, ਲਾਸ ਵੇਗਾਸ, ਰੋਮ, ਸਾਓ ਪਾਊਲੋ ਅਤੇ ਤਾਈਪੇ ਸ਼ਾਮਲ ਹਨ। ਗੂਗਲ ਨੇ ਅਜੇ ਤਕ ਇਹ ਸਾਫ ਨਹੀਂ ਕੀਤਾ ਕਿ ਇਮਰਸਿਵ ਵਿਊ ਅਤੇ ਲੈੱਨਜ਼ ਦਾ ਸਪੋਰਟ ਭਾਰਤ 'ਚ ਜਾਰੀ ਹੋਵੇਗਾ ਜਾਂ ਨਹੀਂ।


Rakesh

Content Editor

Related News