5 ਅਕਤੂਬਰ ਨੂੰ ਗੂਗਲ ਨਵਾਂ ਪਿਕਸਲ ਡਿਵਾਈਸ ਕਰ ਸਕਦਾ ਹੈ ਲਾਂਚ
Thursday, Aug 24, 2017 - 11:36 AM (IST)
ਜਲੰਧਰ-Evan Blass ਦੁਆਰਾ ਹੁਣ ਹਾਲ ਹੀ 'ਚ ਟਵਿੱਟਰ ਤੋਂ ਇਹ ਜਾਣਕਾਰੀ ਦਿੱਤੀ ਹੈ ਕਿ ਗੂਗਲ 5 ਅਕਤੂਬਰ ਨੂੰ ਆਪਣਾ ਸੈਕਿੰਡ ਜਨਰੇਸ਼ਨ ਪਿਕਸਲ ਡਿਵਾਈਸ ਪੇਸ਼ ਕਰ ਸਕਦਾ ਹੈ, ਜਿਵੇਂ ਤੁਸੀਂ ਜਾਣਦੇ ਹੋ ਕਿ Evan Blass ਦੇ ਜਿਆਦਾਤਰ ਟਵਿੱਟਰ ਸਹੀ ਹੁੰਦੇ ਹਨ।ਇਸ ਟਵਿੱਟਰ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀਂ ਹੈ ਇਸ ਸੈਕਿੰਡ ਜਨਰੇਸ਼ਨ ਪਿਕਸਲ ਡਿਵਾਈਸ 'ਚ ਕਵਾਲਕਾਮ ਸਨੈਪਡ੍ਰੈਗਨ 836 ਪ੍ਰੋਸੈਸਰ ਹੋਣ ਵਾਲਾ ਹੈ। Evan Blass ਨੇ ਇਹ ਵੀ ਦੱਸਿਆ ਹੈ ਕਿ ਇਸ ਚਿਪਸੈੱਟ ਨੂੰ ਸੈਮਸੰਗ ਗੈਲੇਕਸੀ ਨੋਟ 8 ਡਿਵਾਈਸ 'ਚ ਸ਼ਾਮਿਲ ਕੀਤਾ ਜਾਵੇਗਾ, ਪਰ ਅਜਿਹਾ ਹੋਇਆ ਨਹੀਂ ਹੈ। ਸੈਮਸੰਗ ਗੈਲੇਕਸੀ ਨੋਟ 8 ਸਮਾਰਟਫੋਨ ਨੂੰ ਕਵਾਲਕਾਮ ਸਨੈਪਡ੍ਰੈਗਨ 835 ਚਿਪਸੈੱਟ ਨਾਲ ਪੇਸ਼ ਕਰ ਦਿੱਤਾ ਗਿਆ ਹੈ ਇਸ ਚਿਪਸੈੱਟ ਨੂੰ ਅਸੀਂ ਸੈਮਸੰਗ ਗੈਲੇਕਸੀ S8 ਅਤੇ ਸੈਮਸੰਗ ਗੈਲੇਕਸੀ S8 Plus 'ਚ ਵੀ ਦੇਖ ਚੁੱਕੇ ਹਾਂ। ਇਸ ਗੱਲ 'ਚ ਕੋਈ ਵੀ ਸ਼ੱਕ ਨਹੀਂ ਹੈ ਕਿ ਆਗਾਮੀ ਪਿਕਸਲ ਡਿਵਾਈਸ 'ਚ ਇਸ ਨਵੇਂ ਚਿਪਸੈੱਟ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਅਜਿਹਾ ਵੀ ਹੋ ਸਕਦਾ ਹੈ ਇਸ ਚਿਪਸੈੱਟ ਨਾਲ ਆਉਣ ਵਾਲਾ ਇਹ ਪਹਿਲਾ ਸਮਾਰਟਫੋਨ ਬਣ ਜਾਵੇਗਾ।
ਪਰ ਇਸ ਸਾਲ ਨਵੇਂ ਪਿਕਸਲ ਡਿਵਾਈਸ ਬਾਰੇ 'ਚ ਜਿਆਦਾ ਕੁਝ ਨਹੀਂ ਜਾਣਦੇ ਹੈ, ਪਰ ਕੁਝ ਅਫਵਾਹਾਂ ਅਤੇ ਰੂਮਰਸ ਦਾ ਕਹਿਣਾ ਹੈ ਕਿ ਡਿਵਾਈਸ ਨੂੰ ਪਹਿਲੇ ਵਰਗਾ ਡਿਵਾਈਸ ਅਤੇ ਇਕ ਹੋਰ ਬਿਹਤਰ ਕੈਮਰੇ ਨਾਲ ਪੇਸ਼ ਕੀਤਾ ਜਾਵੇਗਾ। ਕੁਝ ਖਬਰਾਂ ਤੋਂ ਅਜਿਹਾ ਵੀ ਸਾਹਮਣੇ ਆਇਆ ਹੈ ਕਿ ਸਮਾਰਟਫੋਨ ਨੂੰ Water ਰੇਂਸਿਸਟੈਂਟ ਸਮੱਰਥਾ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਹਮਣੇ ਆ ਰਹੀਂ ਹੈ ਕਿ ਇਸ ਨੂੰ ਇਕ Squeezable frame ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਹੁਣ ਗੂਗਲ ਵੱਲੋਂ ਕੁਝ ਵੀ ਸਾਹਮਣੇ ਨਹੀਂ ਆਇਆ ਹੈ।
Google's second-generation Pixel handsets, powered by Snapdragon 836 SoC's, will be unveiled on October 5th.
— Evan Blass (@evleaks) August 24, 2017
ਜੇਕਰ ਗੱਲ ਕਰੀਏ ਅਫਵਾਹਾਂ ਦੀ ਤਾਂ ਗੂਗਲ ਪਿਕਸਲ 2 ਡਿਵਾਈਸ ਦੀ ਤਾਂ ਇਸ ਸਮਾਰਟਫੋਨ 'ਚ 4.97 ਇੰਚ ਫੁੱਲ HD ਰੈਜ਼ੋਲਿਊਸ਼ਨ ਹੋ ਸਕਦਾ ਹੈ। ਇਸ 'ਚ 4GB ਅਤੇ 64GB ਇੰਟਰਨਲ ਮੈਮਰੀ ਹੋਵੇਗੀ। ਪਿਕਸਲ 2 ਸਮਾਰਟਫੋਨ 'ਚ LG G6 ਦੀ ਤਰ੍ਹਾਂ 6 ਇੰਚ ਦਾ 2:1ratio ਡਿਸਪਲੇਅ ਹੋਵੇਗਾ। ਇਸ 'ਚ 6GB ਰੈਮ ਅਤੇ 128GB ਇੰਟਰਨਲ ਮੈਮਰੀ ਹੋ ਸਕਦੀ ਹੈ। ਹੁਣ ਹਾਲ 'ਚ ਆਈ ਰਿਪੋਰਟਸ ਅਨੁਸਾਰ ਪਿਕਸਲ 2 ਕਵਾਲਕਾਮ ਦੇ ਆਉਣ ਵਾਲੇ ਨਵੇਂ ਪ੍ਰੋਸੈਸਰ ਸਨੈਪਡ੍ਰੈਗਨ ਨਾਲ ਪੇਸ਼ ਹੋਵੇਗਾ। ਪਰ ਗੂਗਲ ਪਿਕਸਲ 2 ਸੀਰੀਜ਼ ਸਨੈਪਡ੍ਰੈਗਨ 835ਚਿਪਸੈੱਟ 'ਤੇ ਵੀ ਆ ਸਕਦਾ ਹੈ। ਇਹ ਸਮਾਰਟਫੋਨ IP68 ਸਰਟੀਫਾਈਡ ਹੋਵੇਗਾ ਜੋ ਕਿ ਇਸ ਨੂੰ ਧੂੜ ਮਿੱਟੀ ਅਤੇ ਪਾਣੀ ਅਵਰੋਧਕ ਬਣਾਉਂਦਾ ਹੈ।
