ਗੂਗਲ ਨੇ ਆਈਫੋਨ ਦੇ ਜੀਮੇਲ ਐਪ ਲਈ ਫਿਸ਼ਿੰਗ ਰੋਧੀ ਸਿਸਟਮ ਕੀਤਾ ਲਾਂਚ

08/14/2017 8:29:57 PM

ਜਲੰਧਰ— ਗੂਗਲ ਨੇ ਆਈਫੋਨ ਯੂਜ਼ਰਸ ਲਈ ਉਨ੍ਹਾਂ ਦੇ ਜੀਮੇਲ ਐਪ ਲਈ ਇਕ ਫਿਸ਼ਿੰਰਰੋਧੀ ਸਿਸਟਮ ਲਾਂਚ ਕੀਤਾ ਹੈ ਜੋ ਕਿਸੇ ਸ਼ੱਕੀ ਲਿੰਕ 'ਤੇ ਕਲਿਕ ਕਰਨ 'ਤੇ ਸੰਭਾਵਿਤ ਫਿਸ਼ਿੰਗ ਹਮਲੇ ਦੀ ਚਿਤਾਵਨੀ ਦੇਵੇਗਾ। ਗੂਗਲ ਨੇ ਕਿਹਾ ਕਿ ਨਵੇਂ ਫੀਚਰਸ ਨੂੰ ਸਾਰੇ ਯੂਜ਼ਰਸ ਤਕ ਪਹੁੰਚਾਉਣ 'ਚ ਕਰੀਬ 2 ਹਫਤੇ ਲੱਗਣਗੇ। ਗੂਗਲ ਨੇ ਆਪਣੇ ਬਿਆਨ 'ਚ ਕਿਹਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੇ ਕਿਸੇ ਲਿੰਕ 'ਤੇ ਕਲਿਕ ਕਰਦੇ ਹੋ, ਜਿਸ ਨੂੰ ਗੂਗਲ ਸ਼ੱਕੀ ਸਮਝਦਾ ਹੈ ਤਾਂ ਉਹ ਤੁਹਾਨੂੰ ਪੁੱਛੇਗਾ ਕਿ ਕੀ ਤੁਸੀਂ ਇਸ ਲਿੰਕ ਨੂੰ ਖੋਲਣਾ ਚਾਹੁੰਦੇ ਹੋ। ਕੰਪਨੀ ਨੇ ਆਪਣੇ ਐਂਡ੍ਰਾਇਡ ਐਪ 'ਚ ਇਸ ਫੀਚਰ ਨੂੰ ਮਈ 'ਚ ਹੀ ਜੋੜ ਦਿੱਤਾ ਸੀ ਅਤੇ ਹੁਣ ਇਹ ਆਈਫੋਨ ਯੂਜ਼ਰਸ ਲਈ ਆਇਆ ਹੈ। ਗੂਗਲ ਆਪਣੀ ਮਸ਼ੀਨ ਲਰਿੰਗ ਵਿਸ਼ੇਸ਼ਤਾ ਦੀ ਵਰਤੋਂ ਕਰਕੇ ਸ਼ੱਕੀ ਈਮੇਲ ਦੀ ਪੱਛਾਣ ਕਰਦਾ ਹੈ। ਫੋਬਰਸ ਦੀ ਰਿਪੋਰਟ ਮੁਤਾਬਕ ਦੱਸਿਆ ਗਿਆ ਹੈ ਕਿ ਗੂਗਲ ਆਪਣੇ ਫਿਸ਼ਿੰਗ ਡਿਟੈਕਸ਼ਨ Algorithnm ਦੇ ਜ਼ਰੀਏ ਫਿਸ਼ਿੰਗ ਸੰਭਾਵਨਾ ਵਾਲੇ ਈਮੇਲ ਦੀ ਪਛਾਣ ਕਰਦਾ ਹੈ। ਗੂਗਲ ਦਾ ਦਾਅਵਾ ਹੈ ਕਿ ਜੀਮੇਲ 'ਤੇ ਆਣ-ਜਾਣ ਵਾਲੇ 50 ਤੋ 70 ਫੀਸਦੀ ਈਮੇਲ ਸਪੈਮ ਹੁੰਦੇ ਹਨ ਅਤੇ ਉਸ ਦੀ ਮਸ਼ੀਨ ਲਰਿੰਗ ਡੀਟੈਕਸ਼ਨ ਪ੍ਰਣਾਲੀ ਇਸ 'ਚ 99.9 ਫੀਸਦੀ ਈਮੇਲ ਦੀ ਪਛਾਣ ਕਰਨ 'ਚ ਸਮਰੱਥ ਹੈ।
ਫਿਸ਼ਿੰਗ ਈਮੇਲ ਉਨ੍ਹਾਂ ਈਮੇਲਸ ਨੂੰ ਕਹਿੰਦੇ ਹਨ, ਜੋ ਯੂਜ਼ਰਸ ਦੀ ਜ਼ਰੂਰੀ ਜਾਣਕਾਰੀਆਂ ਜਿਵੇਂ ਨਾਂ, ਫੋਨ ਨੰਬਰ, ਕਰੇਡਿਟ ਕਾਰਡ ਦਾ ਨੰਬਰ ਚੋਰੀ ਕਰ ਲੈਂਦੀਆਂ ਹਨ ਅਤੇ ਬਾਅਦ 'ਚ ਉਨ੍ਹਾਂ ਦੀ ਗਲਤ ਵਰਤੋਂ ਕੀਤੀ ਜਾਂਦੀ ਹੈ। ਮਨੁੱਖੀ ਸੂਚਨਾ ਸੁਰੱਖਿਆ ਜਾਗਰੂਕ ਅਤੇ ਤਿਆਰੀ ਸਮਾਧਾਨ ਮੁਹੱਈਆ ਕਰਵਾਉਣ ਵਾਲੀ ਪ੍ਰਮੁੱਖ ਕੰਪਨੀ ਹਾਊਮਨਫਾਇਰਵਾਲ ਡਾਟ ਆਈ.ਓ ਦੇ ਨਿਰਦੇਸ਼ਕ ਅੰਕੁਸ਼ ਜੌਹਰ ਨੇ ਦੱਸਿਆ ਕਿ ਸਾਈਬਰ ਸੁਰੱਖਿਆ 'ਚ ਫਿਸ਼ਿੰਗ ਇਕ ਵੱਡਾ ਖਤਰਾ ਹੈ। ਹੁਣ 60 ਫੀਸਦੀ ਤੋਂ ਜ਼ਿਆਦਾ ਈਮੇਲ ਮੋਬਾਇਲ 'ਚ ਖੋਲੀਆਂ ਜਾਂਦੀਆਂ ਹਨ ਅਤੇ ਗੂਗਲ ਨੇ ਇਸ ਕਦਮ ਨਾਲ ਵੱਡੇ ਪੈਮਾਨੇ 'ਤੇ ਧੋਖਾਧੜੀ ਤੋਂ ਬਚਾਅ ਹੋਵੇਗਾ। 


Related News