ਗੂਗਲ ਡੋਮੇਨ ਦੇ ਇਕ ਮਿੰਟ ਲਈ ਬਣੇ ਮਾਲਕ ਨੂੰ ਮਿਲੇ 8 ਲੱਖ ਰੁਪਏ
Sunday, Jan 31, 2016 - 07:18 PM (IST)
ਜਲੰਧਰ- ਸਰਚ ਇੰਜਨ ਗੂਗਲ ਨੇ ਸਨਮਯ ਵੇਦ ਨੂੰ ਅੱਠ ਲੱਖ ਰੁਪਏ ਦਾ ਭੁਗਤਾਨ ਕੀਤਾ ਹੈ । ਸਨਮਯੇ ਵੇਦ 1 ਮਿੰਟ ਲਈ ਗੂਗਲ ਡਾਟ ਕੰਮ ਡੋਮੇਨ ਨਾਮ ਦੇ ਮਾਲਿਕ ਬਣ ਗਏ ਸਨ, ਹਾਲਾਂ ਕਿ ਸਨਮਯ ਨੇ ਭੁਗਤਾਨ ਦੀ ਸਾਰੀ ਰਾਸ਼ੀ ਦਾਨ ਕਰ ਦਿੱਤੀ ਹੈ । ਪਿਛਲੇ ਸਾਲ ਸਤੰਬਰ ''ਚ ਕੱਛ ਖੇਤਰ ''ਚ ਮਾਂਡਵੀ ਦੇ ਰਹਿਣ ਵਾਲੇ ਸਨਮਯੇ ਗੂਗਲ ਡੋਮੇਨ ਲੱਭਦੇ ਹੋਏ ਉਨ੍ਹਾਂ ਨੂੰ ਮਿਲਿਆ ਕਿ ਗੂਗਲ ਡਾਟ ਕਾਮ (ਡੋਮੇਨ ਨਾਂ) ਖਰੀਦ ਲਈ ਉਪਲੱਭਧ ਹੈ। ਉਨ੍ਹਾਂ ਨੇ 12 ਡਾਲਰ ''ਚ ਇਹ ਡੋਮੇਨ ਨਾਂ ਖਰੀਦ ਲਿਆ ਅਤੇ ਗੂਗਲ ਦੁਆਰਾ ਇਹ ਵਿਕਰੀ ਪੋਸਟਪੋਨ ਕੀਤੇ ਜਾਣ ਤੋਂ ਪਹਿਲਾਂ ਇਸ ਦੇ ਵੈੱਬਮਾਸਟਰ ਟੂਲਜ ਤੱਕ ਪਹੁੰਚ ਹਾਸਲ ਕਰ ਲਈ ਸੀ । ਹਾਲਾਂਕਿ ਸਨਮਯ ਨੇ ਕਿਹਾ ਸੀ ਕਿ ਉਨ੍ਹਾਂ ਨੇ ਪੈਸੇ ਲਈ ਕਦੀ ਸੋਚਿਆ ਨਹੀਂ ਸੀ ਅਤੇ ਉਹ ਮਿਲਣ ਵਾਲੀ ਰਾਸ਼ੀ ਆਰਟ ਆਫ ਲਿਵਿੰਗ ਇੰਡੀਆ ਫਾਊਂਡੇਸ਼ਨ ਨੂੰ ਦਾਨ ਕਰਨਾ ਚਾਹੁੰਦੇ ਸਨ ।
ਗੂਗਲ ਨੇ ਇਕ ਬਲਾਗ ਪੋਸਟ ''ਚ ਲਿਖਿਆ, '''' ਤੁਸੀਂ ਸਨਮਯ ਵੇਦ ਬਾਰੇ ਪੜ੍ਹਿਆ ਹੋਵੇਗਾ ਜੋ ਗੂਗਲ ਡੋਮੇਨ ''ਤੇ ਇੱਕ ਮਿੰਟ ਲਈ ਗੂਗਲ ਡਾਟ ਕਾਮ ਖਰੀਦਣ ''ਚ ਸਫਲ ਰਹੇ ਸਨ । ਸਨਮਯ ਨੂੰ ਸਾਡੀ ਵੱਲੋਂ ਦਿੱਤਾ ਗਿਆ ਸ਼ੁਰੂਆਤੀ ਵਿੱਤੀ ਇਨਾਮ 6,006.13 ਡਾਲਰ ਸੀ । ਜਦੋਂ ਸਨਮਯ ਨੇ ਇਹ ਇਨਾਮ ਰਾਸ਼ੀ ਦਾਨ ਕਰਨ ਦੀ ਗੱਲ ਕਹੀ ਤਾਂ ਅਸੀਂ ਇਸ ਰਾਸ਼ੀ ਨੂੰ ਦੁਗਣਾ ਕਰ ਦਿੱਤਾ । '''' ਵੇਦ ਨੇ ਲਿੰਕਡਇੰਨ ''ਤੇ ਇਕ ਪੋਸਟ ''ਚ ਕਿਹਾ ਸੀ ਕਿ ਉਨ੍ਹਾਂ ਨੇ ਇਹ ਇਨਾਮ ਰਾਸ਼ੀ ਆਰਟ ਆਫ ਲਿਵਿੰਗ ਦੇ ਸਿੱਖਿਆ ਪ੍ਰੋਗਰਾਮ ''ਚ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ ।
