ਗੂਗਲ ਪਲਅ ਸਟੋਰ ਤੋਂ ਗਾਇਬ ਹੋਇਆ Hangouts ਪਰ ਇਹ ਲੋਕ ਕਰ ਸਕਣਗੇ ਇਸਤੇਮਾਲ
Tuesday, Mar 29, 2022 - 05:29 PM (IST)

ਗੈਜੇਟ ਡੈਸਕ– ਗੂਗਲ ਨੇ ਜੀਮੇਲ ਦੇ ਨਾਲ ਆਉਣ ਵਾਲੇ ਚੈਟਿੰਗ ਐਪ ਹੈਂਗਆਊਂਟ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਗੂਗਲ ਹੈਂਗਆਊਟ ਨੂੰ ਸਾਲ 2013 ’ਚ ਗੂਗਲ ਪਲੱਸ ਦੇ ਇਕ ਖਾਸ ਫੀਚਰ ਦੇ ਤੌਰ ’ਤੇ ਲਾਂਚ ਕੀਤਾ ਗਿਆ ਸੀ। ਹੈਂਗਆਊਟ ਨੂੰ ਗੂਗਲ ਚੈਟ ਦੇ ਨਾਲ ਰਿਪਲੇਸ ਕੀਤਾ ਜਾ ਰਿਹਾ ਹੈ। ਗੂਗਲ ਪਲੇਅ ਸਟੋਰ ਤੋਂ ਇਲਾਵਾ ਹੈਂਗਆਊਟ ਨੂੰ ਐਪਲ ਦੇ ਐਪ ਸਟੋਰ ਤੋਂ ਵੀ ਹਟਾ ਦਿੱਤਾ ਗਿਆ ਹੈ ਹਾਲਾਂਕਿ ਜਿਨ੍ਹਾਂ ਐਂਡਰਾਇਡ ਯੂਜ਼ਰਸ ਦੇ ਫੋਨ ’ਚ ਇਹ ਐਪ ਪਹਿਲਾਂ ਤੋਂ ਮੌਜੂਦ ਹੈ ਉਹ ਇਸਨੂੰ ਇਸਤੇਮਾਲ ਕਰ ਸਕਦੇ ਹਨ।
ਪਲੇਅ ਸਟੋਰ ਤੋਂ ਹੈਂਗਆਊਟ ਦੇ ਹਟਾਏ ਜਾਣ ਦੀ ਜਾਣਕਾਰੀ ਸਭ ਤੋਂ ਪਹਿਲਾਂ 9to5Google ਨੇ ਦਿੱਤੀ ਹੈ। ਨਵੰਬਰ 2018 ’ਚ ਗੂਗਲ ਨੇ ਕਿਹਾ ਸੀ ਕਿ ਉਹ ਹੈਂਗਆਊਂਟ ਨੂੰ ਗੂਗਲ ਚੈਟ ਦੇ ਨਾਲ ਰਿਪਲੇਸ ਕਰੇਗਾ। 2020 ’ਚ ਹੈਗਆਊਟ ਨੂੰ ਗੂਗਲ ਮੀਟ ਦੇ ਨਾਲ ਮਰਜ ਕੀਤਾ ਗਿਆ ਸੀ। ਜੇਕਰ ਤੁਹਾਡੇ ਆਈਫੋਨ ’ਚ ਵੀ ਐਪ ਇੰਸਟਾਲ ਹੈ ਤਾਂ ਤੁਸੀਂ ਉਸਨੂੰ ਇਸਤੇਮਾਲ ਕਰ ਸਕਦੇ ਹੋ। ਗੂਗਲ ਪਲੇਅ ਸਟੋਰ ’ਤੇ ਹੈਂਗਆਊਟ ਐਪ ਤਾਂ ਦਿਸ ਰਿਹਾ ਹੈ ਪਰ ਇੰਸਟਾਲ ਦਾ ਆਪਸ਼ਨ ਬੰਦ ਹੈ।
ਨਵੰਬਰ 2022 ’ਚ ਹੀ ਗੂਗਲ ਨੇ ਹੈਂਗਆਊਟ ਤੋਂ ਗਰੁੱਪ ਵੀਡੀਓਕਾਲਿੰਗ ਫੀਚਰ ਨੂੰ ਹਟਾ ਦਿੱਤਾ ਸੀ। ਉਸਤੋਂ ਬਾਅਦ ਗੂਗਲ ਆਪਣੇ ਹੈਂਗਆਊਟ ਯੂਜ਼ਰਸ ਨੂੰ ਆਪਣੇ ਦੂਜੇ ਵੀਡੀਓ ਕਾਲਿੰਗ ਐਪ ਗੂਗਲ ਮੀਟ ’ਤੇ ਰੀ-ਡਾਇਰੈਕਟ ਕਰ ਰਿਹਾ ਹੈ। ਜਿਨ੍ਹਾਂ ਦੇ ਫੋਨ ’ਚ ਐਪ ਇੰਸਟਾਲ ਹੈ, ਉਹ ਇਸਤੇਮਾਲ ਤਾਂ ਕਰ ਸਕਣਗੇ ਪਰ ਹੁਣ ਉਨ੍ਹਾਂ ਨੂੰ ਕੋਈ ਨਵੀਂ ਅਪਡੇਟ ਜਾਂ ਨਵਾਂ ਫੀਚਰ ਨਹੀਂ ਮਿਲੇਗਾ।