ਗੂਗਲ ਨੇ ਡੂਡਲ ਬਣਾ ਕੇ ਕੀਤਾ ਨਵੇਂ ਸਾਲ 2019 ਦਾ ਸਵਾਗਤ
Tuesday, Jan 01, 2019 - 10:44 AM (IST)

ਗੈਜੇਟ ਡੈਸਕ– ਅੱਜ ਤੋਂ ਨਵਾਂ ਸਾਲ 2019 ਸ਼ੁਰੂ ਹੋ ਗਿਆ ਹੈ। ਸਰਚ ਇੰਜਣ ਗੂਗਲ ਵੀ ਇਸ ਖਾਸ ਦਿਨ ਨੂੰ ਆਪਣੇ ਢੰਗ ਨਾਲ ਮਨਾ ਰਿਹਾ ਹੈ। ਸਾਲ ਦੇ ਪਹਿਲੇ ਦਿਨ ਗੂਗਲ ਨੇ ਸ਼ਾਨਦਾਰ ਡੂਡਲ ਬਣਾਇਆ ਹੈ। ਗੂਗਲ ਨੇ ਆਪਣੇ ਡੂਡਲ ’ਚ ਹਾਥੀ ਦੇ ਦੋ ਬੱਚਿਆਂ ਨੂੰ ਦਿਖਾਇਆ ਹੈ ਜੋ ਨਵੇਂ ਸਾਲ 2019 ਦਾ ਸਵਾਗਤ ਕਰ ਰਹੇ ਹਨ। ਇਸ ਤੋਂ ਪਹਿਲਾਂ New Year’s Eve ’ਤੇ ਵੀ ਗੂਗਲ ਨੇ ਇਸ ਤਰ੍ਹਾਂ ਦਾ ਹੀ ਸ਼ਾਨਦਾਰ ਡੂਡਲ ਬਣਾਇਆ ਸੀ। ਇਸ ਨੂੰ 2018 ਸਾਲ ਦੀ ਵਿਦਾਈ ਦੇ ਤੌਰ ’ਤੇ ਬਣਾਇਆ ਗਿਆ ਸੀ, ਜੋ ਲਗਭਗ ਇਸ ਤਰ੍ਹਾਂ ਦਾ ਹੀ ਸੀ।
ਨਵੇਂ ਸਾਲ 2019 ਦੇ ਜਸ਼ਨ ’ਚ ਬਣਾਏ ਗਏ ਡੂਡਲ ’ਚ ਹਾਥੀ ਦੇ ਦੋ ਬੱਚੇ ਗੁਬਾਰਿਆਂ ਨਾਲ ਖੇਡ ਰਹੇ ਹਨ। ਦੋਵੇਂ ਹਾਥੀ ਦੇ ਬੱਚੇ ਟੋਪੀ ਪਹਿਨ ਕੇ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਡੂਡਲ ’ਚ ਇਕ ਘੜੀ ਵੀ ਦਿਖਾਈ ਦੇ ਰਹੀ ਹੈ ਜਿਸ ਵਿਚ 12AM ਦਿਖਾਈ ਦੇ ਰਿਹਾ ਹੈ ਜੋ ਦੱਸਦਾ ਹੈ ਕਿ ਨਵੇਂ ਸਾਲ 2019 ਦਾ ਪਹਿਲਾ ਦਿਨ ਸ਼ੁਰੂ ਹੋ ਗਿਆ ਹੈ।
ਦੁਨੀਆ ਭਰ ’ਚ ਇਸ ਖਾਸ ਦਿਨ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਗੂਗਲ ਹਮੇਸ਼ਾ ਕਿਸੇ ਖਾਸ ਦਿਨ ਨੂੰ ਅਪਣੇ ਡੂਡਲ ਰਹੀਂ ਸਮਰਪਿਤ ਕਰਦਾ ਹੈ ਅਤੇ ਅੱਜ ਵੀ ਗੂਗਲ ਨੇ ਕੁਝ ਅਜਿਹਾ ਹੀ ਕੀਤਾ ਹੈ। ਅੱਜ ਕਈ ਦਫਤਰਾਂ ’ਚ ਅਧਿਕਾਰਤ ਛੁੱਟੀ ਵੀ ਰਹਿੰਦੀ ਹੈ। ਨਵੇਂ ਸਾਲ ’ਤੇ ਲੋਕ ਆਪਣੇ ਪਰਿਵਾਰ ਜਾਂ ਦੋਸਤਾਂ ਦੇ ਨਾਲ ਬਾਹਰ ਘੁਮਣ ਲਈ ਜਾਂਦੇ ਹਨ।