FIFA World Cup 2018 ਦੇ ਫਾਈਨਲ ਮੈਚ ਤੋਂ ਪਹਿਲਾਂ ਗੂਗਲ ਨੇ ਬਣਾਇਆ ਖਾਸ ਡੂਡਲ

07/15/2018 6:36:48 PM

ਜਲੰਧਰ— ਅੱਜ ਫੀਫਾ ਵਰਲਡ ਕੱਪ 2018 ਦਾ ਫਾਈਨਲ ਮੁਕਾਬਲਾ ਰੂਸ ਦੀ ਰਾਜਧਾਨੀ ਮਾਸਕੋ ਦੇ ਲੂਜ਼ਨਿਕੀ ਸਟੇਡੀਅਮ 'ਚ ਫਰਾਂਸ ਅਤੇ ਕ੍ਰੋਏਸ਼ੀਆ ਵਿਚਾਲੇ ਖੇਡਿਆ ਜਾਵੇਗਾ। ਲੋਕਾਂ ਦੇ ਕ੍ਰੇਜ਼ ਨੂੰ ਦੇਖਦੇ ਹੋਏ ਟੈੱਕ ਜਾਇੰਟ ਗੂਗਲ ਨੇ ਵੀ ਫੀਫਾ ਵਰਲਡ 2018 ਲਈ ਖਾਸ ਡੂਡਲ ਤਿਆਰ ਕੀਤਾ ਹੈ। ਗੂਗਲ ਦੇ ਡੂਡਲ 'ਚ ਤਿੰਨ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ, ਇਸ ਤੋਂ ਬਾਅਦ ਇਹ ਤਸਵੀਰਾਂ ਬਦਲ ਕੇ ਇਕ ਸਿੰਗਲ ਤਸਵੀਰ 'ਚ ਤਬਦੀਲ ਹੋ ਜਾਂਦੀਆਂ ਹਨ। ਤੁਹਾਨੂੰ ਇਸ ਵਿਚ ਖਿਡਾਰੀ ਫੁੱਟਬਾਲ ਦੇਖਦੇ ਹੋਏ ਦਿਸ ਜਾਣਗੇ। ਇਸ ਤਸਵੀਰ 'ਤੇ ਕਲਿੱਕ ਕਰਦੇ ਹੀ ਤੁਹਾਨੂੰ ਫਰਾਂਸ ਅਤੇ ਕ੍ਰੋਏਸ਼ੀਆ ਦੇ ਮੈਚ ਦੀ ਜਾਣਕਾਰੀ ਮਿਲੇਗੀ। 
 

PunjabKesari


ਫਾਈਨਲ ਮੈਚ ਅੱਜ ਭਾਰਤੀ ਸਮੇਂ ਦੌਰਾਨ ਰਾਤ ਨੂੰ 8:30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਿਛਲਾ ਫੀਫਾ ਵਰਲਡ ਕੱਪ 2017 ਜਰਮਨੀ ਨੇ ਜਿੱਤਿਆਂ ਸੀ। ਮੈਚ ਤੋਂ ਪਹਿਲਾਂ ਫਰਾਂਸ ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ ਪਰ ਕ੍ਰੋਏਸ਼ੀਆ ਨੂੰ ਵੀ ਘੱਟ ਨਹੀਂ ਸਮਝਿਆ ਜਾ ਸਕਦਾ। ਕ੍ਰੋਏਸ਼ੀਆ ਨੇ ਇਸ ਵਰਲਡ ਕੱਪ 'ਚ ਵੱਡੀਆਂ-ਵੱਡੀਆਂ ਟੀਮਾਂ ਨੂੰ ਧੂੜ ਚਟਾਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗੂਗਲ ਪੂਰੇ ਵਰਲਡ ਕੱਪ ਦੌਰਾਨ ਸਮੇਂ-ਸਮੇਂ 'ਤੇ ਡੂਡਲ ਬਣਾਉਂਦੀ ਆਈ ਹੈ, ਜਿਸ ਨੂੰ ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾਂਦਾ ਹੈ।

PunjabKesari


Related News