ਗੂਗਲ ਨੇ ਟਿਕਟਾਕ ਦੀ ਰੇਟਿੰਗ ਸੁਧਾਰਨ ਲਈ ਡਿਲੀਟ ਕਰ ਦਿੱਤੇ 50 ਲੱਖ ਰਿਵਿਊ!

05/26/2020 12:43:22 AM

ਗੈਜੇਟ ਡੈਸਕ—ਹਾਲ ਦੇ ਕੁਝ ਦਿਨਾਂ 'ਚ ਯੂਟਿਊਬ ਅਤੇ ਟਿਕਟਾਕ ਯੂਜ਼ਰ ਦੀ ਲੜਾਈ 'ਚ ਟਿਕਟਾਕ ਨੂੰ ਕਾਫੀ ਨੁਕਸਾਨ ਹੋਇਆ ਹੈ। ਟਿਕਟਾਕ ਦੀ ਰੇਟਿੰਗ 4 ਤੋਂ 2 ਅਤੇ ਫਿਰ 1.2 ਸਟਾਰ ਆ ਗਈ ਸੀ। ਮਾਈਕ੍ਰੋਬਲਾਗਿੰਗ ਸਾਈਟ ਟਵੀਟਰ 'ਤੇ ਬੈਨ ਟਿਕਟਾਕ ਟਰੈਂਡ ਚੱਲਿਆ। ਭਾਰਤ 'ਚ ਲਾਂਚਿੰਗ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦ ਟਿਕਟਾਕ ਦੀ ਰੇਟਿੰਗ ਇਨੀ ਘਟ ਹੋਈ, ਉੱਥੇ ਹੁਣ ਟਿਕਟਾਕ ਦੀ ਰੇਟਿੰਗ 1.5 ਸਟਾਰ ਹੋ ਗਈ ਅਤੇ 2.2 ਕਰੋੜ ਯੂਜ਼ਰਸ ਨੂੰ ਰਿਵਿਊ ਕੀਤਾ ਹੈ।

ਖਬਰ ਹੈ ਕਿ ਗੂਗਲ ਨੇ ਟਿਕਟਾਕ ਦੀ ਰੇਟਿੰਗ ਸੁਧਾਰਨ ਲਈ ਯੂਜ਼ਰਸ ਰਿਵਿਊ ਡਿਲੀਟ ਕਰਨਾ ਸ਼ੁਰੂ ਕਰ ਦਿੱਤਾ ਹੈ। Nobert Elekes ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਗੂਗਲ ਟਿਕਟਾਕ ਦੀ ਰੇਟਿੰਗ ਸੁਧਾਰਨ ਲਈ ਲਗਾਤਾਰ ਰਿਵਿਊ ਡਿਲੀਟ ਕਰ ਰਿਹਾ ਹੈ। ਰਿਵਿਊ ਡਿਲੀਟ ਹੋਣ ਤੋਂ ਬਾਅਦ ਟਿਕਟਾਕ ਦੀ ਰੇਟਿੰਗ 1.2 ਤੋਂ 1.6 ਪਹੁੰਚ ਗਈ ਹੈ।

Nobert Elekes ਦੇ ਟਵੀਟ ਮੁਤਾਬਕ ਗੂਗਲ ਪਲੇਅ ਸਟੋਰ 'ਤੇ ਜਦ ਟਿਕਟਾਕ ਦੀ ਰੇਟਿੰਗ 1.2 ਸੀ ਤਾਂ ਉਸ ਸਮੇਂ 2.8 ਕਰੋੜ ਰਿਵਿਊਜ਼ ਸਨ ਪਰ ਹੁਣ ਰੇਟਿੰਗ 1.6 ਪਹੁੰਚ ਗਈ ਹੈ ਤਾਂ ਰਿਵਿਊਜ਼ ਦੀ ਗਿਣਤੀ 2.7 ਕਰੋੜ ਹੋ ਗਈ ਹੈ। ਇਸ ਸਮੇਂ ਟਿਕਟਾਕ ਦੇ ਰਿਵਿਊਜ਼ 2.2 ਕਰੋੜ ਹੈ ਭਾਵ 50 ਲੱਖ ਡਿਲੀਟ ਕਰ ਦਿੱਤੇ ਗਏ ਹਨ।


Karan Kumar

Content Editor

Related News