Google Contacts ਦਾ ਨਵਾਂ ਫੀਚਰ, ਵਾਪਸ ਮਿਲ ਜਾਵੇਗਾ ਡਿਲੀਟ ਹੋਇਆ ਫੋਨ ਨੰਬਰ

Friday, Jul 17, 2020 - 04:13 PM (IST)

Google Contacts ਦਾ ਨਵਾਂ ਫੀਚਰ, ਵਾਪਸ ਮਿਲ ਜਾਵੇਗਾ ਡਿਲੀਟ ਹੋਇਆ ਫੋਨ ਨੰਬਰ

ਗੈਜੇਟ ਡੈਸਕ– ਘੱਟੋ-ਘੱਟ ਇਕ ਵਾਰ ਤਾਂ ਅਜਿਹਾ ਹੋਇਆ ਹੀ ਹੈ ਜਦੋਂ ਅਸੀਂ ਗਲਤੀ ਨਾਲ ਆਪਣੇ ਫੋਨ ’ਚ ਮੌਜੂਦ ਕਾਨਟੈਕਟ ਨੂੰ ਡਿਲੀਟ ਕਰ ਦਿੱਤਾ ਹੋਵੇ। ਫੋਨ ਦੇ ਕੁਝ ਐਪਸ ਜਿਵੇਂ- ਗੈਲਰੀ ’ਚੋਂ ਫੋਟੋ ਡਿਲੀਟ ਹੋ ਜਾਂਦੀ ਹੈ ਤਾਂ ਰਿਸਾਈਕਲ ਬਿਨ ’ਚ ਜਾ ਕੇ ਰਿਕਵਰ ਹੋ ਸਕਦੀ ਹੈ ਪਰ ਡਿਲੀਟ ਹੋਏ ਕਾਨਟੈਕਟ ਦੇ ਮਾਮਲੇ ’ਚ ਅਜਿਹਾ ਨਹੀਂ ਹੈ। ਪਰ ਹੁਣ Google Contacts ਇਕ ਨਵਾਂ ਫੀਚਰ ਜਾਰੀ ਕਰ ਰਿਹਾ ਹੈ ਜਿਸ ਰਾਹੀਂ ਡਿਲੀਟ ਹੋਏ ਕਾਨਟੈਕਟ ਨੂੰ ਵਾਪਸ ਪਾਇਆ ਜਾ ਸਕੇਗਾ। ਪਰ ਇਸ ਵਿਚ ਇਕ ਛੋਟਾ ਜਿਹਾ ਪੇਚ ਹੈ।

ਨਵੇਂ ਫੀਚਰ ਨੂੰ ਟ੍ਰੈਸ਼ ਨਾਂ ਦਿੱਤਾ ਗਿਆ ਹੈ ਅਤੇ ਇਹ ਰਿਸਾਈਕਲ ਬਿਨ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਯਾਨੀ ਜੇਕਰ ਤੁਸੀਂ ਗੂਗਲ ਕਾਨਟੈਕਟਸ ਦੀ ਵਰਤੋਂ ਕਰਦੇ ਹੋ ਅਤੇ ਗਲਤੀ ਨਾਲ ਕਦੇ ਕੋਈ ਕਾਨਟੈਕਟ ਡਿਲੀਟ ਕਰ ਦਿੰਦੇ ਹੋ ਤਾਂ ਹੁਣ ਤੁਸੀਂ 30 ਦਿਨਾਂ ਦੇ ਅੰਦਰ ਉਸ ਕਾਨਟੈਕਟ ਨੂੰ ਵਾਪਸ ਰਿਕਵਰ ਕਰ ਸਕੋਗੇ। ਇਸ ਵਿਚ ਪੇਚ ਇਹ ਹੈ ਕਿ ਇਹ ਫੀਚਰ ਸਿਰਫ ਗੂਗਲ ਕਾਨਟੈਕਟਸ ਦੀ ਵੈੱਬਸਾਈਟ ’ਤੇ ਉਪਲੱਬਧ ਹੈ। ਐਪ ’ਤੇ ਇਹ ਫੀਚਰ ਨਵੀਂ ਮਿਲੇਗਾ। ਚੰਗੀ ਗੱਲ ਇਹ ਹੈ ਕਿ ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਾਨਟੈਕਟ ਵੈੱਬ ’ਤੇ ਡਿਲੀਟ ਕੀਤਾ ਸੀ ਜਾਂ ਐਪ ਤੋਂ, ਤੁਸੀਂ ਡਿਲੀਟ ਹੋਏ ਕਾਨਟੈਕਟ ਰਿਕਵਰ ਕਰ ਸਕੋਗੇ। 

ਜੇਕਰ ਤੁਸੀਂ ਗੂਗਲ ਕਾਨਟੈਕਟਸ ਸਾਈਟ ’ਤੇ ਜਾਓ ਤਾਂ ਤੁਹਾਨੂੰ Other contacts ਦੇ ਹੇਠਾਂ ਟ੍ਰੈਸ਼ ਫੀਚਰ ਮਿਲੇਗਾ। ਜੇਕਰ ਤੁਹਾਨੂੰ ਇਹ ਫੀਚਰ ਨਹੀਂ ਮਿਲਦਾ ਤਾਂ ਇਸ ਦਾ ਮਤਲਬ ਹੈ ਕਿ ਇਹ ਫੀਚਰ ਅਜੇ ਤੁਹਾਡੇ ਲਈ ਉਪਲੱਬਧ ਨਹੀਂ ਹੈ। ਜਿਨ੍ਹਾਂ ਕੋਲ ਇਹ ਫੀਚਰ ਆ ਗਿਆ ਹੈ, ਉਨ੍ਹਾਂ ਦੇ ਡਿਲੀਟ ਹੋਏ ਕਾਨਟੈਕਟ ਇਥੇ ਵਿਖਾਈ ਦੇਣਗੇ ਅਤੇ ਇਹ ਵੀ ਪਤਾ ਲੱਗ ਜਾਵੇਗਾ ਕਿ ਇਹ ਕਾਨਟੈਕਟ ਐਪ ਤੋਂ ਡਿਲੀਟ ਹੋਇਆ ਹੈ ਜਾਂ ਵੈੱਬਸਾਈਟ ਤੋਂ। ਇਸ ਦੇ ਨਾਲ ਹੀ ਟਾਈਮ ਅਤੇ ਤਾਰੀਖ਼ ਦੀ ਵੀ ਜਾਣਕਾਰੀ ਮਿਲ ਜਾਵੇਗੀ। ਤੁਸੀਂ ਚਾਹੋ ਤਾਂ ਕਿਸੇ ਕਾਨਟੈਕਟ ਲਈ Delete Forever ਜਾਂ Recover ਦਾ ਆਪਸ਼ਨ ਚੁਣ ਸਕਦੇ ਹੋ। 


author

Rakesh

Content Editor

Related News