ਮਸ਼ਹੂਰ ਉਰਦੂ ਕਵੀ ਅਬਦੁਲ ਕਾਵੀ ਦੇ ਜਨਮਦਿਨ 'ਤੇ Google Doodle ਰਾਹੀ ਇੰਝ ਕੀਤਾ ਸਨਮਾਨ

Wednesday, Nov 01, 2017 - 12:00 PM (IST)

ਮਸ਼ਹੂਰ ਉਰਦੂ ਕਵੀ ਅਬਦੁਲ ਕਾਵੀ ਦੇ ਜਨਮਦਿਨ 'ਤੇ Google Doodle ਰਾਹੀ ਇੰਝ ਕੀਤਾ ਸਨਮਾਨ

ਜਲੰਧਰ- Google ਅੱਜ ਆਪਣੇ Doodle ਦੇ ਰਾਹੀਂ ਸਾਹਿਤਿਅਕ ਆਲੋਚਕ ਅਤੇ ਉਰਦੂ ਲੇਖਕ Abdul Qavi Desnavi ਦੇ 87ਵੇਂ ਜਨਮਦਿਵਸ 'ਤੇ ਉਨ੍ਹ ਨੂੰ ਕੁਝ ਇਸ ਤਰ੍ਹਾਂ ਨਾਲ ਸਨਮਾਨ ਦੇ ਰਿਹੇ ਹੈ। ਇਹ ਬਿਹਾਰ ਦੇ ਸਿੱਖਿਆ ਪਿੰਡ 'ਚ 1930 'ਚ ਪੈਦਾ ਹੋਏ ਸਨ, ਇਸ ਤੋਂ ਇਲਾਵਾ ਭਾਰਤ 'ਚ ਉਰਦੂ ਸਾਹਿਤ ਦੇ ਐਵੋਲਿਊਸ਼ਨ 'ਚ ਉਨ੍ਹਾਂ ਦਾ ਇਕ ਵੱਡਾ ਅਤੇ ਮਹਤਵਪੂਰਨ ਯੋਗਦਾਨ ਰਿਹਾ ਹੈ। Abdul Qavi Desnavi 7 ਜੁਲਾਈ 2011 ਨੂੰ ਸਾਡੇ ਤੋਂ ਵਿਦਾ ਲੈ ਗਏ ਸਨ, ਮਤਲਬ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।

ਪੰਜ ਦਸ਼ਕਾਂ ਦੀ ਮਿਆਦ ਦੇ ਦੌਰਾਨ, Abdul Qavi Desnavi ਨੇ ਸਾਹਿਤ, ਜੀਵਨੀ, ਕਵਿਤਾ ਅਤੇ ਕਥਨਾਂ ਸਹਿਤ ਕਈ ਉਰਦੂ ਵਿਸ਼ਿਆਂ ਦੀ ਉਸਾਰੀ ਕੀਤੀ। Desnavi ਦਾ ਜਨਮ ਮੁਸਲਮਾਨ ਵਿਦਵਾਨ ਸੈਯਦ ਸੁਲੇਮਾਨ ਨਦਵੀ ਦੇ ਪਰਿਵਾਰ 'ਚ ਹੋਇਆ ਸੀ, ਉਹ 1990 'ਚ ਭੋਪਾਲ ਦੇ ਸੈਫਿਆ ਪੋਸਟ ਗ੍ਰੈਜੂਏਟ ਕਾਲਜ 'ਚ ਉਰਦੂ ਵਿਭਾਗ ਦੇ ਪ੍ਰਮੁੱਖ ਦੇ ਰੂਪ 'ਤੇ ਸੇਵਾਮੁਕਤ ਹੋਏ ਸਨ। ਅਜਿਹੇ ਕਈ ਪ੍ਰਸਿੱਧ ਕਵੀ ਅਤੇ ਸ਼ਿਕਸ਼ਾਵਿਦ ਉਨ੍ਹਾਂ ਦੇ ਚੇਲੇ ਹਨ, ਜਿਨ੍ਹਾਂ 'ਚ ਜਾਵੇਦ ਅਖਤਰ ਅਤੇ ਇਕਬਾਲ ਮਸੂਦ ਦਾ ਨਾਂ ਵੀ ਆਉਂਦਾ ਹੈ।

Google ਨੇ ਅੱਜ ਆਪਣੇ Doodle ਦੇ ਲੋਕੋ ਨੂੰ ਉਰਦੂ ਲਿਪੀ 'ਚ ਡਿਜ਼ਾਈਨ ਕਰਕੇ ਮਸ਼ਹੂਰ ਲੇਖਕ ਅਤੇ ਸਾਹਿਤਿਅਕ ਆਲੋਚਕ Abdul Qavi Desnavi ਨੂੰ ਕੁਝ-ਕੁਝ ਇਸ ਅੰਦਾਜ 'ਚ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਰਥਾਤ ਉਨ੍ਹਾਂ ਨੂੰ ਯਾਦ ਕੀਤਾ ਹੈ। ਇਸ Doodle 'ਚ Abdul Qavi Desnavi ਨੂੰ ਕੰਮ ਕਰਦੇ ਹੋਏ ਚਿਤਰਿਤ ਵੀ ਕੀਤਾ ਗਿਆ ਹੈ।


Related News