ਗੂਗਲ ਲਿਆ ਰਹੀ ਨਵਾਂ ਕਮਾਲ ਦਾ ਫੀਚਰ, ਆਪਣੇ ਆਪ ਬਲਾਕ ਹੋ ਜਾਣਗੀਆਂ ਸਪੈਮ ਕਾਲਸ

02/08/2020 5:48:42 PM

ਗੈਜੇਟ ਡੈਸਕ– ਗੂਗਲ ਨੇ ਆਪਣੇ ਪਿਕਸਲ 4 ਸਮਾਰਟਫੋਨ ਯੂਜ਼ਰਜ਼ ਲਈ ਆਟੋਮੈਟਿਕ ਕਾਲ ਸਕਰੀਨਿੰਗ ਫੀਚਰ ਜਾਰੀ ਕਰ ਦਿੱਤਾ ਹੈ। ਇਸ ਫੀਚਰ ਦਾ ਫਾਇਦਾ ਇਹ ਹੋਵੇਗਾ ਕਿ ਇਹ ਯੂਜ਼ਰਜ਼ ਨੂੰ ਸਪੈਮ ਅਤੇ ਰੋਬੋ ਕਾਲਸ ਤੋਂ ਛੁਟਕਾਰਾ ਦਿਵਾਏਗਾ। ਜਿਸ ਫੋਨ ’ਚ ਆਟੋਮੈਟਿਕ ਕਾਲ ਸਕਰੀਨਿੰਗ ਫੀਚਰ ਮੌਜੂਦ ਹੋਵੇਗਾ, ਉਸ ’ਤੇ ਜੇਕਰ ਕੋਈ ਸਪੈਮ ਕਾਲ ਆਉਂਦੀ ਹੈ ਤਾਂ ਗੂਗਲ ਖੁਦ ਹੀ ਉਸ ਨੂੰ ਰਿਜੈਕਟ ਕਰ ਦੇਵੇਗਾ। ਅਜਿਹੇ ’ਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। 

ਇੰਝ ਕੰਮ ਕਰਦਾ ਹੈ ਇਹ ਫੀਚਰ
ਸਪੈਮ ਅਤੇ ਰੋਬੋ ਕਾਲਸ ਤੋਂ ਛੁਟਕਾਰਾ ਦਿਵਾਉਣ ਲਈ ਗੂਗਲ ਆਪਣੇ ਡਾਟਾ ਬੇਸ ਦਾ ਇਸਤੇਮਾਲ ਕਰੇਗਾ ਜਿਸ ਵਿਚ ਪਹਿਲਾਂ ਤੋਂ ਸਪੈਮ ਵਾਲੇ ਨੰਬਰਾਂ ਦੀ ਲਿਸਟ ਮੌਜੂਦ ਹੋਵੇਗੀ। ਇਸ ਗੱਲ ਦੀ ਜਾਣਕਾਰੀ ਗੂਗਲ ਨੇ ਆਪਣੇ ਸਪੋਰਟ ਪੇਜ ਰਾਹੀਂ ਦਿੱਤੀ ਹੈ। 

ਫਿਲਹਾਲ ਅਮਰੀਕਾ ’ਚ ਲਿਆਇਆ ਗਿਆ ਹੈ ਇਹ ਫੀਚਰ
ਗੂਗਲ ਆਪਣੇ ਇਸ ਲਾਜਵਾਬ ਆਟੋਮੈਟਿਕ ਕਾਲ ਸਕਰੀਨਿੰਗ ਫੀਚਰ ਨੂੰ ਫਿਲਹਾਲ ਅੰਗਰੇਜੀ ਭਾਸ਼ਾ ਦੇ ਨਾਲ ਅਮਰੀਕਾ ’ਚ ਲੈ ਕੇ ਆਈ ਹੈ। ਹੋਰ ਦੇਸ਼ਾਂ ’ਚ ਫਿਲਹਾਲ ਇਸ ਨੂੰ ਕਦੋਂ ਤਕ ਲਿਆਇਆ ਜਾਵੇਗਾ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ। 


Related News