Google Assistant ’ਚ ਆਇਆ ਬਗ, ਖਰਾਬ ਹੋ ਸਕਦੀ ਹੈ ਫੋਨ ਦੀ ਬੈਟਰੀ ਤੇ ਡਿਸਪਲੇਅ

10/17/2019 1:27:51 PM

ਗੈਜੇਟ ਡੈਸਕ– ਗੂਗਲ ਦੇ ਪ੍ਰੋਡਕਟਸ ਇਫੈਕਟਿਡ ਐਪਸ ਅਤੇ ਬਗਸ ਦੀ ਫੇਵਰਿਟ ਜਗ੍ਹਾ ਹੈ। ਇਸ ਦੀ ਸਭ ਤੋਂ ਤਾਜ਼ੀ ਉਦਾਹਰਣ ਹੈ ਗੂਗਲ ਅਸਿਸਟੈਂਟ ’ਚ ਆਇਆ ਇਕ ਬਗ। ਦੁਨੀਆ ਭਰ ਦੇ ਕਈ ਐਂਡਰਾਇਡ ਯੂਜ਼ਰਜ਼ ਨੇ ਗੂਗਲ ਅਸਿਸਟੈਂਟ ’ਚ ਆਏ ਇਸ ਬਗ ਦੀ ਸ਼ਿਕਾਇਤ ਕੀਤੀ ਹੈ। ਯੂਜ਼ਰਜ਼ ਦਾ ਕਹਿਣਾ ਹੈ ਕਿ ਗੂਗਲ ਅਸਿਸਟੈਂਟ ਨੂੰ ਆਨ ਕਰਨ ਲਈ ਜਿਵੇਂ ਹੀ ਉਹ 'Hey Google' ਬੋਲਦੇ ਹਨ, ਉਨ੍ਹਾਂ ਦੇ ਫੋਨ ਦੀ ਸਕਰੀਨ ਫ੍ਰੀਜ਼ ਹੋ ਜਾਂਦੀ ਹੈ। ਬਗ ਸਕਰੀਨ ਨੂੰ ਫ੍ਰੀਜ਼ ਕਰਕੇ ਉਸ ਨੂੰ ਹਮੇਸ਼ਾ ਆਨ ਰੱਖਦਾ ਹੈ। ਇਹ ਫੋਨ ਦੀ ਬੈਟਰੀ ਨੂੰ ਜਲਦੀ ਡ੍ਰੇਨ ਕਰਨ ਦਾ ਕੰਮ ਕਰਦਾ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਫੋਨ ਦੀ ਡਿਸਪਲੇਅ ਨੂੰ ਵੀ ਹਮੇਸ਼ਾ ਲਈ ਖਰਾਬ ਕਰ ਸਕਦਾ ਹੈ। 

ਗੂਗਲ ਹੋਮ ਡਿਵਾਈਸ ਵੀ ਪ੍ਰਭਾਵਿਤ
ਇਸ ਬਗ ਦੇ ਆਉਣ ਨਾਲ ਉਨ੍ਹਾਂ ਯੂਜ਼ਰਜ਼ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਜੋ ਗੂਗਲ ਅਸਿਸਟੈਂਟ ਨਾਲ ਕੁਨੈਕਟਿਡ ਸਮਾਰਟ ਡਿਵਾਈਸਿਜ਼ ਦਾ ਇਸਤੇਮਾਲ ਕਰਦੇ ਹਨ। ਮੰਨੀ-ਪ੍ਰਮੰਨੀ ਵੈੱਬਸਾਈਟ ਐਂਡਰਾਇਡ ਪੁਲਿਸ ਨੇ ਆਪਣੇ ਕਰਮਚਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਡਿਵਾਈਸ 'Hey Google' ਕਮਾਂਡ ਦੇਣ ਤੋਂ ਬਾਅਦ ਆਨ ਹੀ ਹਨ। ਇਹ ਉਨ੍ਹਾਂ ਸਮਾਰਟਫੋਨਜ਼ ਦੇ ਨਾਲ ਜ਼ਿਆਦਾ ਹੋ ਰਿਹਾ ਹੈ ਜੋ ਸਮਾਰਟ ਡਿਵਾਈਸਿਜ਼ ਨਾਲ ਕੁਨੈਕਟ ਹਨ। 

 

ਹਮੇਸ਼ਾ ਆਨ ਰਹਿੰਦੀ ਹੈ ਫੋਨ ਦੀ ਸਕਰੀਨ
ਇਸ ਨੂੰ ਫੋਨ ਦੀ ਬੈਟਰੀ ਲਈ ਇਕ ਵੱਡਾ ਖਤਰਾ ਦੱਸਿਆ ਜਾ ਰਿਹਾ ਹੈ। ਗੂਗਲ ਅਸਿਸਟੈਂਟ ’ਚ ਆਇਆ ਇਹ ਬਗ ਫੋਨ ਨੂੰ ਹਮੇਸ਼ਾ ਆਨ ਰੱਖਦਾ ਹੈ ਅਤੇ ਸ ਨੂੰ ਲਾਕ ਵੀ ਨਹੀਂ ਹੋਣ ਦਿੰਦਾ। 'Hey Google' ਬੋਲਣ ਨਾਲ ਫੋਨ ਦੀ ਸਕਰੀਨ ਫ੍ਰੀਜ਼ ਹੋ ਰਹੀ ਹੈ ਜਿਸ ਨਾਲ ਯੂਜ਼ਰ ਕਿਸੇ ਵੀ ਐਪ ਜਾਂ ਫੰਕਸ਼ਨ ਨੂੰ ਇਸਤੇਮਾਲ ਨਹੀਂ ਕਰ ਪਾ ਰਹੇ। 

ਗੂਗਲ ਵਲੋਂ ਨਹੀਂ ਆਇਆ ਕੋਈ ਜਵਾਬ
ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਦਾ ਸਤੰਬਰ ’ਚ ਹੀ ਪਤਾ ਲੱਗ ਗਿਆ ਸੀ। ਗੂਗਲ ਦੇ ਸਪੋਰਟ ਫੋਰਮ ’ਤੇ ਕੁਝ ਯੂਜ਼ਰਜ਼ ਨੇ ਇਸ ਦੀ ਸ਼ਿਕਾਇਤ ਕੀਤੀ ਸੀ। ਅਜੇ ਇਹ ਸਭ ਤੋਂ ਜ਼ਿਆਦਾ ਗੂਗਲ ਪਿਕਸਲ ਸਮਾਰਟਫੋਨਜ਼ ਅਤੇ ਗੂਗਲ ਹੋਮ ਡਿਵਾਈਸਿਜ਼ ਨੂੰ ਅਟੈਕ ਕਰ ਰਿਹਾ ਹੈ। ਬਗ ਕਿੱਥੋਂ ਆਇਆ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਉਥੇ ਹੀ ਗੂਗਲ ਨੇ ਵੀ ਇਸ ਬਗ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ। ਇਸ ਲਈ ਇਹ ਕਹਿਣਾ ਥੋੜ੍ਹਾ ਮੁਸ਼ਕਲ ਹੈ ਕਿ ਇਸ ਬਗ ਨੂੰ ਕਦੋਂ ਤਕ ਫਿਕਸ ਕੀਤਾ ਜਾ ਸਕੇਗਾ। 


Related News