ਜਲਦੀ ਹੀ ਗੂਗਲ Allo ''ਚ ਸ਼ਾਮਿਲ ਹੋਣਗੇ ਕਈ ਨਵੇਂ ਫੀਚਰਸ

11/20/2017 12:56:38 PM

ਜਲੰਧਰ- ਗੂਗਲ ਦੇ ਇੰਸਟੈਂਟ ਮੈਸੇਜਿੰਗ ਐਪ Allo 'ਚ ਕੁਝ ਸਮਾਂ ਪਹਿਲਾਂ ਹੀ ਨਵਾਂ ਫੀਚਰ ਸ਼ਾਮਿਲ ਕੀਤਾ ਗਿਆ ਸੀ ਜਿਸ ਵਿਚ ਯੂਜ਼ਰਸ ਆਪਣੀ ਸੈਲਫੀ ਨੂੰ ਕਾਰਟੂਨ ਸਟਿਕਰ 'ਚ ਬਦਲ ਸਕਦੇ ਹਨ। ਉਥੇ ਹੀ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਐਪ 'ਚ ਕੈਮਰਾ ਇਫੈੱਕਟ ਦੇ ਨਾਲ ਹੀ ਕਈ ਫੀਚਰਸ ਪੇਸ਼ ਕੀਤੇ ਜਾ ਸਕਦੇ ਹਨ। Allo ਦੇ ਵਰਜਨ 22 'ਚ ਸੈਲਫੀ ਕਲਿੱਪਸ ਨੂੰ ਪੇਸ਼ ਕੀਤਾ ਜਾ ਸਕਦਾ ਹੈ। 
9to5google ਦੀ ਵੈੱਬਸਾਈਟ 'ਚ ਟਿਅਰਡਾਊਨ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਨਵੀਂ ਅਪਡੇਟ ਨੂੰ ਹੁਣ ਰੋਲ ਆਊਟ ਕੀਤਾ ਜਾ ਰਿਹਾ ਹੈ। ਗੂਗਲ ਇਫੈੱਕਟ ਅਤੇ ਆਡੀਓ ਟ੍ਰਾਂਕ੍ਰਿਪਸ਼ਨ ਲਾਂਚ ਕਰਨ ਦੇ ਕਰੀਬ ਹੋ ਸਕਦਾ ਹੈ। ਇਸ ਵਿਚ ਨਵੇਂ ਫੀਚਰ ਡਿਵੈੱਲਪ ਹੋ ਰਹੇ ਹਨ, ਜਿਸ ਵਿਚ ਕਾਨਟੈਕਟ ਸ਼ੇਅਰਿੰਗ ਵੀ ਸ਼ਾਮਿਲ ਹੈ। 
ਇਸ ਅਪਡੇਟ ਤੋਂ ਬਾਅਦ ਯੂਜ਼ਰਸ Allo ਦੀ ਮਦਦ ਨਾਲ ਮਲਟੀਪਲ ਇਮੇਜ ਨੂੰ ਸ਼ੇਅਰ ਕਰ ਸਕਣਗੇ। ਕਾਟੈਕਟ ਅਤੇ ਗਰੁੱਪ 'ਤੇ ਫੋਟੋ ਸਾਂਝਾ ਕਰਨ ਦੇ ਆਪਸ਼ਨ ਨੂੰ ਚੁਣਨ ਤੋਂ ਬਾਅਦ ਯੂਜ਼ਰਸ ਨੂੰ ਇਕ ਨਵੀਂ ਪ੍ਰਿਵਿਊ ਸਕਰੀਨ ਦਿਖਾਈ ਦੇਵੇਗੀ ਜੋ ਉਨ੍ਹਾਂ ਨੂੰ ਸੱਜੇ ਕੋਨੇ ਦੇ ਉਪਰ FAB ਦੇ ਨਾਲ ਭੇਜਣ ਤੋਂ ਪਹਿਲਾਂ ਚੁਣੀ ਹੋਈ ਫੋਟੋ ਨੂੰ ਚੈੱਕ ਕਰਨ ਦਾ ਆਪਸ਼ਨ ਪ੍ਰਦਾਨ ਕਰੇਗੀ। 
ਇਸ ਤੋਂ ਇਲਾਵਾ ਲੇਟੈਸਟ ਵਰਜਨ 'ਚ ਕੁਇੱਕਲੀ ਸ਼ਾਰਟ ਕਲਿੱਪ ਨੂੰ ਰਿਕਾਰਡ ਕਰਨ ਲਈ ਪਾਪਅਪ ਕੈਮਰਾ ਇੰਟਰਫੇਸ ਦੀ ਮਦਦ ਲਈ ਜਾ ਸਕੇਗੀ। ਇਸ ਤੋਂ ਇਲਾਵਾ ਆਡੀਓ ਟ੍ਰਾਂਸਕ੍ਰਿਪਸ਼ਨ, ਕਾਨਟੈਕਟ ਕਾਰਡਸ, ਇੰਨ ਐਪ ਪਾਇਲ ਸ਼ੇਅਰਿੰਗ ਰਿਮਾਇੰਡਰ ਅਤੇ ਇਮੇਜ ਸਰਚ ਵਰਗੇ ਫੀਚਰਸ ਨੂੰ ਇਸਤੇਮਾਲ ਕੀਤਾ ਜਾ ਸਕੇਗਾ।


Related News