CBSE ਸਕੂਲਾਂ ਲਈ ਰਾਹਤ ਭਰੀ ਖ਼ਬਰ, ਲਾਗੂ ਹੋਣਗੇ ਨਵੇਂ ਨਿਯਮ

Monday, Jun 24, 2024 - 09:39 AM (IST)

ਲੁਧਿਆਣਾ (ਵਿੱਕੀ) : ਇਹ ਖ਼ਬਰ ਉਨ੍ਹਾਂ ਸਕੂਲਾਂ ਲਈ ਰਾਹਤ ਵਾਲੀ ਹੈ, ਜੋ ਕਿਸੇ ਟਰਾਂਸਫਰ ਕੇਸ ’ਚ ਕਿਸੇ ਬੱਚੇ ਨੂੰ ਇਸ ਲਈ ਦਾਖ਼ਲਾ ਨਹੀਂ ਦੇ ਪਾਉਂਦੇ ਕਿ ਕਿਤੇ ਸੈਕਸ਼ਨ ’ਚ 40 ਤੋਂ ਇਕ ਵਿਦਿਆਰਥੀ ਵੱਧਣ ਨਾਲ ਸੀ. ਬੀ. ਐੱਸ. ਈ. ਨਿਯਮ ਦੀ ਉਲੰਘਣਾ ਨਾ ਹੋ ਜਾਵੇ। ਹੁਣ ਇਸ ਤਰ੍ਹਾਂ ਦੇ ਸਕੂਲਾਂ ਲਈ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਇਕ ਮਹੱਤਵਪੂਰਨ ਬਦਲਾਅ ਕੀਤਾ ਹੈ, ਜਿਸ ਨੂੰ ਸਕੂਲ ਖੁੱਲ੍ਹਣ ਤੋਂ ਬਾਅਦ ਸਕੂਲ ਲਾਗੂ ਕਰ ਸਕਦੇ ਹਨ। ਨਵੇਂ ਨਿਯਮ ਮੁਤਾਬਕ ਹੁਣ ਕੁਝ ਵਿਸ਼ੇਸ਼ ਹਾਲਤ ’ਚ ਇਕ ਕਲਾਸ ’ਚ ਜ਼ਿਆਦਾਤਰ ਵਿਦਿਆਰਥੀਆਂ ਦੀ ਗਿਣਤੀ 40 ਤੋਂ ਵਧਾ ਕੇ 45 ਕਰ ਦਿੱਤੀ ਗਈ ਹੈ। ਇਹ ਫ਼ੈਸਲਾ ਉਨ੍ਹਾਂ ਵਿਦਿਆਰਥੀਆਂ ਨੂੰ ਧਿਆਨ ’ਚ ਰੱਖਦਿਆਂ ਲਿਆ ਗਿਆ ਹੈ, ਜਿਨ੍ਹਾਂ ਨੇ ਆਪਣੇ ਮਾਪਿਆਂ ਕਾਰਨ ਵਿਚਕਾਰ ਸੈਸ਼ਨ ’ਚ ਟਰਾਂਸਫਰ ਕਾਰਨ ਕਲਾਸ ’ਚ ਸ਼ਾਮਲ ਹੋਣਾ ਹੁੰਦਾ ਹੈ ਜਾਂ ਜ਼ਰੂਰੀ ਰਿਪੀਟ ਈਅਰ ਸ਼੍ਰੇਣੀ ਦੇ ਅਧੀਨ ਆਉਂਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ, ਸਰਕਾਰੀ ਬੱਸਾਂ 'ਚ ਆਧਾਰ ਕਾਰਡ ਬੰਦ! (ਵੀਡੀਓ)
ਕੀ ਹਨ ਨਵੇਂ ਬਦਲਾਅ
ਸੀ. ਬੀ. ਐੱਸ. ਈ. ਦੇ ਪਿਛਲੇ ਨਿਯਮਾਂ ਅਨੁਸਾਰ ਕਿਸੇ ਵੀ ਕਲਾਸ ’ਚ ਇਕ ਸੈਕਸ਼ਨ ’ਚ ਵੱਧ ਤੋਂ ਵੱਧ 40 ਵਿਦਿਆਰਥੀਆਂ ਹੀ ਹੋ ਸਕਦੇ ਸਨ। ਹੁਣ ਵਿਸ਼ੇਸ਼ ਮਾਮਲਿਆਂ ’ਚ ਸਕੂਲਾਂ ਨੂੰ ਇਕ ਸੈਕਸ਼ਨ ’ਚ 45 ਵਿਦਿਆਰਥੀ ਰੱਖਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਭਾਵੇਂ ਛੋਟ ਸਵੈਚਾਲਿਤ ਨਹੀਂ ਹੈ, ਇਹ ਛੋਟ ਸਿਰਫ ਉਨ੍ਹਾਂ ਵਿਦਿਆਰਥੀਆਂ ’ਤੇ ਲਾਗੂ ਹੋਵੇਗੀ, ਜੋ ਆਪਣੇ ਮਾਪਿਆਂ ਦੇ ਟਰਾਂਸਫਰ ਕਾਰਨ ਵਿਚਕਾਰ ਸ਼ਾਮਲ ਹੁੰਦੇ ਹਨ ਜਾਂ ਜ਼ਰੂਰੀ ਰਿਪੀਟ ਈਅਰ ਸ਼੍ਰੇਣੀ ’ਚ ਆਉਂਦੇ ਹਨ। ਜੇਕਰ ਕੋਈ ਸਕੂਲ ਇਸ ਛੋਟ ਦਾ ਲਾਭ ਚੁੱਕਣਾ ਚਾਹੀਦਾ ਤਾਂ ਉਨ੍ਹਾਂ ਸਬੰਧਿਤ ਖੇਤਰੀ ਦਫ਼ਤਰ ’ਚ ਜ਼ਰੂਰੀ ਦਸਤਾਵੇਜ਼ਾਂ ਨਾਲ ਜ਼ਰੂਰੀ ਕਰਨਾ ਹੋਵੇਗਾ। ਸੀ. ਬੀ. ਐੱਸ. ਈ. ਇਸ ਛੋਟ ਦੇ ਦੁਰਪਉਯੋਗ ਨੂੰ ਰੋਕਣ ਲਈ ਸਰਗਰਮ ਹਨ।

ਇਹ ਵੀ ਪੜ੍ਹੋ : ਮੋਹਾਲੀ ਦੇ ਬੈਂਕ 'ਚ ਵੱਡੀ ਵਾਰਦਾਤ, ਸੁਰੱਖਿਆ ਗਾਰਡ ਨੇ ਚਲਾਈ ਗੋਲੀ, ਨੌਜਵਾਨ ਦੀ ਮੌਤ
ਸਾਧਾਰਨ ਹਾਲਾਤ ਲਈ ਨਿਯਮ ’ਚ ਕੋਈ ਬਦਲਾਅ ਨਹੀਂ
ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਛੋਟ ਨੂੰ ਨਿਯਮ ਦੇ ਰੂਪ ’ਚ ਨਾ ਲੈਣ। ਸਕੂਲਾਂ ਨੂੰ ਸਾਧਾਰਨ ਹਾਲਾਤ ’ਚ ਪ੍ਰਤੀ ਕਲਾਸ 40 ਵਿਦਿਆਰਥੀਆਂ ਦੀ ਗਿਣਤੀ ਬਣਾਈ ਰੱਖਣੀ ਚਾਹੀਦੀ ਨਾਲ ਹੀ ਸ਼ੁਰੂਆਤੀ ਕਲਾਸਾਂ ’ਚ ਵਿਦਿਆਰਥੀਆਂ ਦੀ ਗਿਣਤੀ 40 ਤੱਕ ਹੀ ਸੀਮਿਤ ਰੱਖਿਆ ਜਾਣਾ ਚਾਹੀਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News