ਗੂਗਲ ਮੈਪ ਲਈ ਐਡ ਹੋਇਆ ਵਾਈ-ਫਾਈ ਓਨਲੀ ਮੋਡ

Tuesday, Jul 26, 2016 - 11:20 AM (IST)

ਗੂਗਲ ਮੈਪ ਲਈ ਐਡ ਹੋਇਆ ਵਾਈ-ਫਾਈ ਓਨਲੀ ਮੋਡ

ਜਲੰਧਰ-ਗੂਗਲ ਆਪਣੀ ਮੈਪ ਐਪ ''ਚ ਲਗਾਤਾਰ ਨਵੇਂ ਤੋਂ ਨਵੇਂ ਫੀਚਰਸ ਅਤੇ ਅਪਡੇਟ ਨੂੰ ਪੇਸ਼ ਕਰ ਰਹੀ ਹੈ। ਹਾਲ ਹੀ ''ਚ ਗੂਗਲ ਨੇ ਆਪਣੇ ਮੈਪ ਐਪ ''ਤੇ ''ਵਾਈ - ਫਾਈ ਓਨਲੀ ਮੋਡ'' ਫੀਚਰ ਉਪਲੱਬਧ ਕੀਤਾ ਹੈ ।ਇਸ ਦੇ ਤਹਿਤ ਸਮਾਰਟਫੋਨ ਦੇ ਵਾਈ-ਫਾਈ ਨੈੱਟਵਰਕ ਦੀ ਸੀਮਾ ਤੋਂ ਬਾਹਰ ਹੋਣ ''ਤੇ ਗੂਗਲ ਮੈਪ ਮੋਬਾਇਲ ਡਾਟਾ ਨਾਲ ਨਹੀਂ ਜੁੜੇਗਾ ਜਿਸ ਦਾ ਮਤਲਬ ਹੈ ਕਿ ਯੂਜ਼ਰ ਆਪਣਾ ਇੰਟਰਨੈੱਟ ਡਾਟਾ ਖਰਚ ਹੋਣ ਨੂੰ ਲੈ ਕੇ ਬੇਫਿਕਰ ਰਹਿ ਸਕਦੇ ਹਨ । 

''ਵਾਈ - ਫਾਈ ਓਨਲੀ ਮੋਡ'' ਦਾ ਫਾਇਦਾ ਚੁੱਕਣ ਲਈ ਗੂਗਲ ਮੈਪ ਦਾ 49.32 ਵਰਜਨ ਇੰਸਟਾਲ ਕਰਨਾ ਜ਼ਰੂਰੀ ਹੋਵੇਗਾ । ਇਸ ਨੂੰ ਆਨ ਕਰਣ ਦਾ ਵਿਕਲਪ ਮੈਪ ਦੀ ''ਸੇਟਿੰਗਸ'' ਵਿੱਚ ਮਿਲੇਗਾ ।  ਇਨਾਂ ਹੀ ਨਹੀਂ ਬਲਕਿ ਗੂਗਲ ਨੇ ਮੈਪ ''ਚ ਪਬਲਿਕ ਟ੍ਰਾਂਸਪੋਰਟੇਸ਼ਨ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਨਵਾਂ ਅਲਰਟ ਸਿਸਟਮ ਵੀ ਪੇਸ਼ ਕੀਤਾ ਹੈ, ਜਿਸ ਨਾਲ ਬਸ ਜਾਂ ਮੈਟਰੋ ਦੇ ਤੈਅ ਕੀਤੇ ਗਏ ਸਮੇਂ ਤੋਂ ਦੇਰ ਨਾਲ ਆਉਣ ''ਤੇ ਗੂਗਲ ਮੈਪ ਯੂਜ਼ਰ ਦੇ ਫੋਨ ''ਤੇ ਇਸ ਦਾ ਨੋਟੀਫਿਕੇਸ਼ਨ ਭੇਜੇਗਾ।


Related News