ਗੂਗਲ ਨੇ ਸਰਚ ''ਚ ਮਦਦ ਲਈ ਜੋੜਿਆ ''ਪਰਸਨਲ'' ਟੈਬ

05/28/2017 6:33:00 PM

ਜਲੰਧਰ- ਗੂਗਲ ਨੇ ਲੋਕਾਂ ਨੂੰ ਸਰਚ 'ਚ ਮਦਦ ਕਰਨ ਦੇ ਉਦੇਸ਼ ਨਾਲ ਸਰਚ ਨਤੀਜਿਆਂ 'ਚ 'ਪਰਸਨਲ' ਟੈਬ ਨੂੰ ਜੋੜਿਆ ਹੈ, ਜੋ ਸਰਚ ਨਤੀਜਿਆਂ 'ਚ ਨਿਜੀ ਸਰੋਤ ਜਿਵੇਂ- ਜੀ-ਮੇਲ ਅਕਾਊਂਟ ਅਤੇ ਗੂਗਲ ਫੋਟੋ ਦੀ ਲਾਈਬ੍ਰੇਰੀ ਦੀ ਸਾਮੱਗਰੀ ਨੂੰ ਦਿਖਾਉਂਦਾ ਹੈ। ਤਕਨੀਕੀ ਵੈੱਬਸਾਈਟ-ਦਿ ਵਰਜ ਡਾਟ ਕਾਮ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਈਮੇਜ, ਨਿਊਜ਼ ਅਤੇ ਮੈਪ ਟੈਬ ਦੀ ਤਰ੍ਹਾਂ ਹੀ ਪਰਸਨਲ ਟੈਬ ਸਰਚ ਦੇ ਨਤੀਜਿਆਂ ਦੀ ਛਾਂਟੀ ਕਰਕੇ ਸਿਰਫ ਤੁਹਾਡੇ ਗੂਗਲ ਖਾਤੇ ਤੋਂ ਨਤੀਜਿਆਂ ਨੂੰ ਦਿਖਾਏਗਾ।
ਪਰਸਨਲ ਟੈਬ ਨੂੰ 'ਮੋਰ' ਮੈਨਿਊ ਦੇ ਪਿਛੇ ਪਾਇਆ ਜਾ ਸਕਦਾ ਹੈ ਅਤੇ ਯੂਜ਼ਰ ਸਾਈਨ-ਇਨ ਖਾਤਿਆਂ 'ਚ ਇਹ ਜੀ-ਮੇਲ ਮੈਸੇਜ ਅਤੇ ਕਲੇਂਟਰ ਈਵੈਂਟ ਤੋਂ ਨਤੀਜਿਆਂ ਨੂੰ ਦਿਖਾਉਂਦਾ ਹੈ। ਤਸਵੀਰਾਂ ਨੂੰ ਸਰਚ ਕਰਨ ਲਈ ਯੂਜ਼ਰ ਨੂੰ ਗੂਗਲ ਫੋਟੋ 'ਚ ਜਾ ਕੇ ਢੁੰਘਾਈ ਨਾਲ ਸਰਚ ਕਰਨਾ ਹੋਵੇਗਾ। 
ਮਾਰਚ 'ਚ ਗੂਗਲ ਨੇ ਐਂਡਰਾਇਡ, ਆਈ.ਓ.ਐੱਸ. ਅਤੇ ਮੋਬਾਇਲ ਵੈੱਬ ਲਈ ਗੂਗਲ ਐਪ 'ਤੇ ਸ਼ਾਰਟਕਟਸ ਜੋੜਿਆ ਸੀ, ਜਿਸ ਨਾਲ ਯੂਜ਼ਰਸ ਆਪਣੀ ਪਸੰਦ ਦੇ ਵਿਸ਼ਿਆਂ 'ਤੇ ਢੁੰਘਾਈ ਨਾਲ ਨਤੀਜੇ ਪ੍ਰਾਪਤ ਕਰ ਸਕਦੇ ਹਨ। ਐਂਡਰਾਇਡ ਯੂਜ਼ਰਸ ਨੂੰ ਹੋਰ ਲਾਭਕਾਰੀ ਸ਼ਾਰਟਕਟਸ ਦਿੱਤੇ ਗਏ ਹਨ, ਜਿਸ ਵਿਚ ਟ੍ਰਾਂਸਲੇਟ, ਗੀਅਰਬਾਈ ਅਟ੍ਰੈਕਸ਼ਨ, ਫਾਲਈਟਸ, ਹੋਟਲਸ, ਇੰਰਨੈੱਟ ਸਪੀਡ ਟੈਸਟ ਅਤੇ ਕਰੰਸੀ ਕਨਵਰਟਰ ਸ਼ਾਮਲ ਹੈ।


Related News