ਗੂਗਲ ਨੇ ਆਪਣੇ ਕੀ-ਬੋਰਡ ''ਚ ਜੋੜਿਆ ਇਹ ਨਵਾਂ ਫੀਚਰ

Wednesday, Jun 14, 2017 - 12:12 PM (IST)

ਗੂਗਲ ਨੇ ਆਪਣੇ ਕੀ-ਬੋਰਡ ''ਚ ਜੋੜਿਆ ਇਹ ਨਵਾਂ ਫੀਚਰ

ਜਲੰਧਰ- ਗੂਗਲ ਨੇ ਆਪਣੇ ਕੀ-ਬੋਰਡ (ਜੀ-ਬੋਰਡ) ਦੇ ਐਂਡਰਾਇਡ ਵਰਜ਼ਨ 'ਚ ਕਈ ਫੀਚਰਜ਼ ਜੋੜ ਕੇ ਇਸ ਨੂੰ ਯੂਜ਼ਰਜ਼ ਲਈ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਬਣਾ ਦਿੱਤਾ ਹੈ। ਰਿਪੋਰਟ ਮੁਤਾਬਕ ਹੈਂਡ-ਡ੍ਰਾ ਇਮੋਜੀ ਫੀਚਰ ਤੁਹਾਡੀ ਪਸੰਦ ਦੇ ਈਮੋਜੀ ਲੱਭਣ 'ਚ ਮਦਦ ਕਰੇਗਾ। ਇਸ ਤੋਂ ਇਲਾਵਾ ਜੀ-ਬੋਰਡ ਤੁਹਾਨੂੰ ਕਿਸੇ ਖਾਸ ਸ਼ਬਦ ਦੇ ਠੀਕ ਉਲਟ ਕਿਸੇ ਸ਼ਬਦ ਨੂੰ ਟਾਈਪ ਕਰਨ ਦੌਰਾਨ ਫਰੇਜ਼ ਦੇ ਸੁਝਾਅ ਵੀ ਦੇਵੇਗਾ। ਗੂਗਲ ਨੇ ਆਪਣੇ ਸਿਗਨੇਚਰ ਸਰਚ ਫੀਚਰ ਨੂੰ ਵੀ ਅਪਡੇਟ ਕੀਤਾ ਹੈ। ਜੀ-ਬੋਰਡ ਦਾ ਸਿਗਨੇਚਰ ਸਰਚ ਫੀਚਰ ਹੁਣ ਹੋਰ ਜ਼ਿਆਦਾ ਅਤੇ ਪਹਿਲਾਂ ਨਾਲੋਂ ਬਿਹਤਰ ਨਤੀਜੇ ਦੇਵੇਗਾ। ਇਸ ਦੇ ਨਾਲ ਹੀ ਗੂਗਲ ਹਵਾਈ, ਮਾਓਰੀ ਅਤੇ ਬੈਲਜ਼ੀਅਮ ਫਰੈਂਚ ਵਰਗੀਆਂ ਭਾਸ਼ਾਵਾਂ ਦੀ ਪੂਰੀ ਤਰ੍ਹਾਂ ਨਾਲ ਫੀਚਰ ਸਪੋਰਟ ਦੇਣ ਲਈ ਵੀ ਲੈਂਗੁਏਜ ਸਪੋਰਟ ਦਾ ਵਿਸਤਾਰ ਕਰ ਰਿਹਾ ਹੈ।
 


Related News