PUBG Lovers ਲਈ ਵੱਡੀ ਖੁਸ਼ਖਬਰੀ, ਇਸ ਰਿਪੋਰਟ ''ਚ ਹੈ ਤੁਹਾਡਾ ਜਵਾਬ

07/01/2020 12:10:01 AM

ਗੈਜੇਟ ਡੈਸਕ—ਸਰਕਾਰ ਦੁਆਰਾ ਭਾਰਤ 'ਚ 59 ਚਾਈਨੀਜ਼ ਐਪ ਨੂੰ ਬੈਨ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚ TikTok, UC Browser ,Shareit ਅਤੇ Camscanner ਵਰਗੀਆਂ ਲੋਕ ਪ੍ਰਸਿੱਧ ਐਪਸ ਸ਼ਾਮਲ ਹਨ ਜਿਨ੍ਹਾਂ ਦੀ ਲੋਕ ਕਾਫੀ ਜ਼ਿਆਦਾ ਵਰਤੋਂ ਵੀ ਕਰ ਰਹੇ ਹਨ। ਹੁਣ ਲੋਕਾਂ ਦੇ ਮਨ 'ਚ ਸਵਾਲ ਹਨ ਕਿ ਆਖਿਰ ਪਬਜੀ ਅਤੇ ਜ਼ੂਮ ਐਪ 'ਤੇ ਪਾਬੰਦੀ ਕਿਉਂ ਨਹੀਂ ਲਗਾਈ ਗਈ ਤਾਂ ਇਸ ਦਾ ਜਵਾਬ ਤੁਹਾਨੂੰ ਅਸੀਂ ਇਸ ਰਿਪੋਰਟ ਰਾਹੀਂ ਦੇਵਾਂਗੇ।

ਪਬਜੀ ਭਾਵ ਪਲੇਅਰ ਅਨਨੋਨ ਬੈਟਲਗ੍ਰਾਊਂਡਸ ਭਾਰਤ ਦੀ ਸਭ ਤੋਂ ਮਸ਼ਹੂਰ ਗੇਮਸ 'ਚੋਂ ਇਕ ਹੈ। ਇਸ ਗੇਮ ਨੂੰ ਦੱਖਣੀ ਕੋਰੀਆ ਦੀ ਟੈੱਕ ਕੰਪਨੀ ਬਲੂਹੋਲ ਨੇ ਸਾਲ 2000 'ਚ ਆਈ ਜਾਪਾਨੀ ਫਿਲਮ ਬੈਟਲ ਰਾਇਲ ਨਾਲ ਪ੍ਰੇਰਿਤ ਹੋ ਕੇ ਤਿਆਰ ਕੀਤਾ ਸੀ। ਇਸ ਗੇਮ ਦੇ ਸ਼ੁਰੂਆਤੀ ਦਿਨਾਂ 'ਚ ਚੀਨ ਦੀ ਸਭ ਤੋਂ ਵੱਡੀ ਗੇਮਿੰਗ ਕੰਪਨੀ ਟੇਂਸੇਂਟ ਗੇਮਸ ਨੇ ਪਬਜੀ ਨੂੰ ਘਰੇਲੂ ਬਾਜ਼ਾਰ 'ਚ ਲਾਂਚ ਕੀਤਾ ਸੀ। ਟੇਂਸੇਂਟ ਗੇਮਸ ਨੇ ਇਸ ਦੌਰਾਨ ਗੇਮ ਦੀ ਕੁਝ ਫੀਸਦੀ ਹਿੱਸੇਦਾਰੀ ਵੀ ਖਰੀਦੀ ਸੀ। ਫਿਰ ਕੁਝ ਸਮੇਂ ਬਾਅਦ ਚੀਨ 'ਚ ਇਸ ਗੇਮ 'ਤੇ ਪਾਬੰਦੀ ਲੱਗਾ ਦਿੱਤੀ ਗਈ। ਹਾਲਾਂਕਿ ਕੁਝ ਦੇ ਬਾਅਦ ਇਸ ਨੂੰ ਗੇਮ ਆਫ ਪੀਸ ਦੇ ਨਾਂ ਨਾਲ ਦੋਬਾਰਾ ਲਾਂਚ ਕੀਤਾ ਗਿਆ। ਅਜਿਹੇ 'ਚ ਦੇਖਿਆ ਜਾਵੇ ਤਾਂ ਪਬਜੀ ਗੇਮ ਨੂੰ ਮਾਲਕੀ ਮਿਕਸ ਹਨ ਅਤ ਇਸ ਨੂੰ ਪੂਰੀ ਤਰ੍ਹਾਂ ਚੀਨੀ ਐਪ ਨਹੀਂ ਕਿਹਾ ਜਾ ਸਕਦਾ ਜਿਸ ਕਾਰਣ ਇਸ ਨੂੰ ਇਸ ਲਿਸਟ ਤੋਂ ਬਾਹਰ ਰੱਖਿਆ ਗਿਆ ਹੈ।

ਚੀਨੀ ਨਹੀਂ ਹੈ ਜ਼ੂਮ ਐਪ
ਉੱਥੇ ਗੱਲ ਕੀਤੀ ਜਾਵੇ ਜ਼ੂਮ ਐਪ ਦੀ ਤਾਂ ਇਹ ਐਪ ਚੀਨ ਦੀ ਹੈ ਹੀ ਨਹੀਂ। ਇਹ ਗੱਲ ਵੱਖ ਹੈ ਕਿ ਪ੍ਰਾਈਵੇਸੀ ਨੂੰ ਲੈ ਕੇ ਇਸ ਐਪ 'ਤੇ ਦੋਸ਼ ਲੱਗਦੇ ਰਹੇ ਪਰ ਇਹ ਇਕ ਅਮਰੀਕੀ ਐਪ ਹੈ। ਇਸ ਐਪ ਦੇ ਸੰਸਥਾਪਕ Eric Yuan ਹਨ, ਜਿਨ੍ਹਾਂ ਦਾ ਜਨਮ ਚੀਨ 'ਚ ਹੋਇਆ ਸੀ। ਹਾਲਾਂਕਿ, ਉਹ ਮੂਲ ਰੂਪ ਨਾਲ ਅਮਰੀਕੀ ਨਾਗਰਿਕ ਹਨ। ਇਹ ਕਾਰਣ ਹੈ ਕਿ ਇਸ ਨੂੰ ਵੀ ਬੈਨ ਕੀਤੇ ਜਾਣ ਵਾਲੀ ਐਪਸ ਦੀ ਲਿਸਟ ਤੋਂ ਬਾਹਰ ਰੱਖਿਆ ਗਿਆ ਹੈ।


Karan Kumar

Content Editor

Related News