ਏਅਰਟੈੱਲ ਯੂਜ਼ਰਸ ਲਈ ਖੁਸ਼ਖਬਰੀ, ਹੁਣ ਮਿਲੇਗੀ ਇਹ ਖਾਸ ਸੁਵਿਧਾ

12/10/2019 12:24:07 AM

ਗੈਜੇਟ ਡੈਸਕ—ਭਾਰਤੀ ਏਅਰਟੈੱਲ ਨੇ ਆਪਣੀ VoWi-Fi  ਜਾਂ ਵੁਆਇਸ ਓਵਰ ਵਾਈ-ਫਾਈ ਸਰਵਿਸ ਨੂੰ ਦਿੱਲੀ ਐੱਨ.ਸੀ.ਆਰ. ਸਰਕਲ 'ਚ ਆਫੀਸ਼ਲੀ ਇੰਟਰੋਡਿਊਸ ਕਰ ਦਿੱਤਾ ਹੈ। ਕੁਝ ਮਹੀਨੇ ਪਹਿਲਾਂ ਹੀ ਰਿਪੋਰਟਸ ਆਈ ਸੀ ਕਿ ਏਅਰਟੈੱਲ ਆਪਣੀ ਇਸ ਸਰਵਿਸ ਨੂੰ ਕੁਝ ਸਰਕਲਸ 'ਚ ਲਾਂਚ ਕਰ ਸਕਦੀ ਹੈ। ਹੁਣ ਕੰਪਨੀ ਨੇ ਇਸ ਨੂੰ ਇਕ ਸਰਕਲ 'ਚ ਲਾਂਚ ਕਰ ਦਿੱਤਾ ਹੈ ਅਤੇ ਜਲਦ ਹੀ ਇਸ ਨੂੰ ਬਾਕੀ ਯੂਜ਼ਰਸ ਲਈ ਵੀ ਲਿਆਇਆ ਜਾਵੇਗਾ।

PunjabKesari

ਏਅਰਟੈੱਲ VoWi-Fi ਸਰਵਿਸ ਦਾ ਨਾਂ Airtel Wi-Fi Calling ਰੱਖਿਆ ਗਿਆ ਹੈ। ਏਅਰਟੈੱਲ ਦੀ ਇਹ ਸਰਵਿਸ ਚਾਰ ਸਮਾਰਟਫੋਨ ਕੰਪਨੀਆਂ ਦੇ 24 ਸਮਾਰਟਫੋਨ ਮਾਡਲਸ 'ਤੇ ਯੂਜ਼ਰਸ ਨੂੰ ਮਿਲ ਰਹੀ ਹੈ। ਇਨ੍ਹਾਂ ਬ੍ਰੈਂਡਸ 'ਚ ਐਪਲ, ਸੈਮਸੰਗ, ਸ਼ਾਓਮੀ ਅਤੇ ਵਨਪਲੱਸ ਸ਼ਾਮਲ ਹੈ। ਦੱਸ ਦੇਈਏ ਕਿ ਰਿਲਾਇੰਸ ਜਿਓ ਵੀ  iPhone 11 Pro ਯੂਜ਼ਰਸ ਨੂੰ VoWi-Fi ਸਰਵਿਸ ਦੇ ਰਿਹਾ ਹੈ। ਏਅਰਟੈੱਸ ਨੂੰ ਸੋਰਸੇਜ ਵੱਲੋਂ ਕਨਫਰਮ ਕੀਤਾ ਗਿਆ ਹੈ ਕਿ VoWi-Fi ਕਾਲਿੰਗ ਨੂੰ ਕਈ ਲੋਕੇਸ਼ੰਸ 'ਚ ਟੈਸਟ ਕੀਤਾ ਜਾ ਰਿਹਾ ਹੈ।

PunjabKesari

ਇਨ੍ਹਾਂ ਡਿਵਾਈਸੇਜ ਨੂੰ ਸਪੋਰਟ
ਏਅਰਟੈੱਲ ਦੀ ਵਾਈ-ਫਾਈ ਕਾਲਿੰਗ ਸਰਵਿਸ OnePlus 7 ਅਤੇ 7T ਸੀਰੀਜ਼ ਦੇ ਸਮਾਰਟਫੋਨਸ,  Apple iPhone 11 ਸੀਰੀਜ਼, ਸੈਮਸੰਗ ਫਲੈਗਸ਼ਿਪ ਸਮਾਰਟਫੋਨਸ ਅਤੇ ਸ਼ਾਓਮੀ ਦੀ Redmi K20 ਸੀਰੀਜ਼ ਦੇ ਡਿਵਾਈਸੇਜ ਨੂੰ ਸਪੋਰਟ ਕਰ ਰਹੀ ਹੈ। ਜਲਦ ਹੀ ਇਸ ਲਿਸਟ 'ਚ ਹੋਰ ਵੀ ਪ੍ਰੀਮੀਅਮ ਡਿਵਾਈਸੇਜ ਵੀ ਜੁੜ ਸਕਦੇ ਹਨ।

PunjabKesari

ਇੰਝ ਕੰਮ ਕਰੇਗਾ ਫੀਚਰ
VoWi-Fi ਫੀਚਰ ਨੂੰ ਇਸਤੇਮਾਲ ਕਰਨ ਲਈ ਡਿਵਾਈਸ ਦੀ ਕਾਲ ਸੈਟਿੰਗਸ ਮੈਨਿਊ 'ਚ ਜਾ ਕੇ ਇਸ ਫੀਚਰ ਨੂੰ ਆਨ ਕਰਨਾ ਹੋਵੇਗਾ। ਇਹ ਫੀਚਰ ਫਲੈਗਸ਼ਿਪ ਡਿਵਾਈਸਜ 'ਚ Wi-Fi Calling ਸੈਟਿੰਗਸ 'ਚ ਮਿਲ ਜਾਵੇਗਾ। ਇਸ ਦੇ ਆਨ ਹੋਣ 'ਤੇ ਜੇਕਰ ਡਿਵਾਈਸ 'ਚ ਨੈੱਟਵਰਕ ਨਹੀਂ ਆ ਰਿਹਾ ਤਾਂ ਇਹ ਸਰਵਿਸ ਐਕਟੀਵੇਟ ਹੋ ਜਾਵੇਗੀ। ਏਅਰਟੈੱਲ ਲਈ ਇਕ ਐਕਟੀਵ ਵਾਈ-ਫਾਈ ਨੈੱਟਵਰਕ ਹੋਣਾ ਜ਼ਰੂਰੀ ਹੈ। ਇਹ ਫੇਸਟਾਈਮ, ਵਟਸਐਪ ਜਾਂ ਮੈਸੇਂਜਰ ਕਾਲਿੰਗ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਇਸ ਦੇ ਲਈ ਕਿਸੇ ਅਡਿਸ਼ਨਲ ਐਪ ਦੀ ਮਦਦ ਨਹੀਂ ਪਵੇਗੀ।

PunjabKesari

ਏਅਰਟੈੱਲ ਆਪਣੀ ਇਸ ਵੁਆਇਸ ਓਵਰ ਵਾਈ-ਫਾਈ (VoWi-Fi) ਕਾਲਿੰਗ ਸਰਵਿਸ ਨੂੰ ਭਾਰਤ 'ਚ ਵੱਖ-ਵੱਖ ਲੋਕੇਸ਼ੰਸ 'ਤੇ ਟੈਸਟ ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ 'ਚ ਬਾਕੀ ਸ਼ਹਿਰਾਂ 'ਚ ਵੀ ਏਅਰਟੈੱਲ ਯੂਜ਼ਰਸ ਇਸ ਸਰਵਿਸ ਦੀ ਮਦਦ ਨਾਲ ਆਪਣੇ ਵਾਈ-ਫਾਈ ਨੈੱਟਵਰਕ ਦੀ ਮਦਦ ਨਾਲ ਕਾਲਿੰਗ ਕਰ ਸਕਣਗੇ।


Karan Kumar

Edited By Karan Kumar