Gmail ਯੂਜ਼ਰਸ ਸਾਵਧਾਨ! ਇਸ ਫੇਕ ਮੇਲ ਨਾਲ ਹੈਕ ਹੋ ਸਕਦੈ ਤੁਹਾਡਾ ਫੇਸਬੁੱਕ ਅਕਾਊਂਟ

07/05/2022 3:49:56 PM

ਗੈਜੇਟ ਡੈਸਕ– ਜੀਮੇਲ ਅਤੇ ਹੋਟਮੇਲ ਯੂਜ਼ਰਸ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਯੂਜ਼ਰਸ ਨੂੰ ਇਕ ਫੇਕ ਈਮੇਲ ‘ਫੇਸਬੁੱਕ ਸੁਪੋਰਟ’ ਟੀਮ ਦੇ ਨਾਂ ਨਾਲ ਭੇਜਿਆ ਜਾ ਰਿਹਾ ਹੈ। ਇਸ ਈਮੇਲ ਰਾਹੀਂ ਯੂਜ਼ਰਸ ਨੂੰ ਟਾਰਗੇਟ ਕਰਕੇ ਉਸ ਦੇ ਅਕਾਊਂਟ ਦੀ ਡਿਟੇਲ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਕ ਰਿਪੋਰਟ ਮੁਤਾਬਕ, Trustwave ਦੇ ਸਾਈਬਰ ਸਕਿਓਰਿਟੀ ਮਾਹਿਰਾਂ ਨੇ ਦੱਸਿਆ ਹੈ ਕਿ ਫਰਾਡ ਈਮੇਲ ’ਚ ਦਾਅਵਾ ਕੀਤਾ ਜਾਂਦਾ ਹੈ ਕਿ ਯੂਜ਼ਰ ਦਾ ਫੇਸਬੁੱਕ ਅਕਾਊਂਟ ਰਿਸਕ ’ਤੇ ਹੈ। ਇਸ ਕਾਰਨ ਉਸ ਨੂੰ ਡਿਲੀਟ ਕੀਤਾ ਜਾ ਸਕਦਾ ਹੈ। ਇਸ ਤੋਂ ਬਚਣ ਲਈ ਇਕ ਲਿੰਕ ’ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ। ਇਸ ਰਾਹੀਂ ਸਕੈਮਰ ਯੂਜ਼ਰ ਦੇ ਫੇਸਬੁੱਕ ਅਕਾਊਂਟ ਡਿਟੇਲਸ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਨ। Trustwave ਦੀ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਕ ਈਮੇਲ ’ਚ ਕਿਹਾ ਗਿਆ ਹੈ ਕਿ ਤੁਹਾਡੇ ਫੇਸਬੁੱਕ ਪੇਜ ਨੂੰ ਡਿਲੀਟ ਕਰਨ ਲਈ ਸ਼ੈਡਿਊਲ ਕੀਤਾ ਗਿਆ ਹੈ ਕਿਉਂਕਿ ਇਸਨੇ ਕਮਿਊਨਿਟੀ ਸਟੈਂਡਰਡ ਦਾ ਵਾਇਲੇਸ਼ਨ ਕੀਤਾ ਹੈ। 

ਜੇਕਰ ਤੁਸੀਂ 48 ਘੰਟਿਆਂ ਦੇ ਅੰਦਰ ਇਸਦਾ ਜਵਾਬ ਨਹੀਂ ਦਿੰਦੇ ਤਾਂ ਤੁਹਾਡਾ ਪੇਜ ਆਟੋਮੈਟਿਕਲੀ ਡਿਲੀਟ ਹੋ ਜਾਵੇਗਾ। ਇਸ ਡਿਸੀਜ਼ਨ ਨੂੰ ਅਪੀਲ ਤੁਸੀਂ ਹੇਠਾਂ ਦਿੱਤੇ ਗਏ ਸਪੋਰਟ ਇਨਬਾਕਸ ਨਾਲ ਕਰ ਸਕਦੇ ਹੋ। ਇਸ ਤੋਂ ਬਾਅਦ ਫਰਾਡ ਈਮੇਲ ’ਚ ਅਪੀਲ ਨਾਓ ਦਾ ਬਟਨ ਦਿੱਤਾ ਗਿਆ ਹੈ। ਇਸ ਬਟਨ ’ਤੇ ਜੀਮੇਲ, ਹੋਟਮੇਲ, ਆਊਟਲੁਕ ਅਤੇ ਦੂਜੇ ਈਮੇਲ ਕਲਿੱਕ ਕਰ ਸਕਦੇ ਹੋ। ਜਿਵੇਂ ਹੀ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋਗੇ, ਤੁਹਾਨੂੰ ਇਕ ਫੇਕ ਫੇਸਬੁੱਕ ਅਪੀਲ ਪੇਜ ’ਤੇ ਰੀਡਾਇਰੈਕਟ ਕੀਤਾ ਜਾਵੇਗਾ। ਜਿੱਥੇ ਤੁਸੀਂ ਆਪਣੀ ਸਮੱਸਿਆ ਨੂੰ ਲੈ ਕੇ ਚੈਟ ਕਰ ਸਕਦੇ ਹੋ। 

ਇਸ ਵਿਚ ਤੁਹਾਡੇ ਕੋਲੋਂ ਕਈ ਜਾਣਕਾਰੀ ਹਾਸਿਲ ਕਰ ਲਈ ਜਾਂਦੀ ਹੈ। ਇਸ ਵਿਚ ਟੂ-ਫੈਕਟਰ ਆਥੈਂਟੀਕੇਸ਼ਨ ਡਿਟੇਲਸ ਤਕ ਸ਼ਾਮਿਲ ਹਨ. ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਇਹ ਮੈਸੇਂਜਰ ਚੈਟ ਫੇਕ ਹੁੰਦੀ ਹੈ। ਇਸ ਕਾਰਨ ਤੁਹਾਨੂੰ ਅਜਿਹੇ ਕਿਸੇ ਵੀ ਫਰਜ਼ੀ ਈਮੇਲ ਦਾ ਰਿਪਲਾਈ ਦੇਣ ਤੋਂ ਬਚਣਾ ਚਾਹੀਦਾ ਹੈ। 


Rakesh

Content Editor

Related News