Gmail ਦੇ ਸਪੈਮ ਫਿਲਟਰ ''ਚ ਆਈ ਦਿੱਕਤ, ਲੱਖਾਂ ਯੂਜ਼ਰਸ ਦੇ ਇਨਬਾਕਸ ''ਚ ਪਹੁੰਚੀ ਖਤਰਨਾਕ ਈ-ਮੇਲ

Tuesday, Jul 07, 2020 - 09:12 PM (IST)

Gmail ਦੇ ਸਪੈਮ ਫਿਲਟਰ ''ਚ ਆਈ ਦਿੱਕਤ, ਲੱਖਾਂ ਯੂਜ਼ਰਸ ਦੇ ਇਨਬਾਕਸ ''ਚ ਪਹੁੰਚੀ ਖਤਰਨਾਕ ਈ-ਮੇਲ

ਗੈਜੇਟ ਡੈਸਕ—ਗੂਗਲ ਦੀ ਈ-ਮੇਲ ਸਰਵਿਸ ਜੀਮੇਲ 'ਚ ਇਕ ਵਾਰ ਫਿਰ ਤੋਂ ਦਿੱਕਤ ਆਈ ਹੈ। ਇਸ ਦਿੱਕਤ ਕਾਰਣ ਲੱਖਾਂ ਯੂਜ਼ਰਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਜੀਮੇਲ 'ਚ ਇਹ ਦਿੱਕਤ ਸਪੈਮ ਫਿਲਟਰ 'ਚ ਦੇਖਣ ਨੂੰ ਮਿਲੀ ਹੈ, ਜਿਸ ਨੂੰ ਯੂਜ਼ਰਸ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਹਾਲਾਂਕਿ, ਜੀਮੇਲ ਟੀਮ ਨੇ ਯੂਜ਼ਰਸ ਨੂੰ ਰਿਪਲਾਈ ਕਰਕੇ ਦੱਸਿਆ ਕਿ ਜੀਮੇਲ 'ਚ ਆਈ ਇਸ ਦਿੱਕਤ ਨੂੰ ਫਿਕਸ ਕਰ ਲਿਆ ਗਿਆ ਹੈ। ਐਂਡ੍ਰਾਇਡ ਪੁਲਸ ਦੀ ਰਿਪੋਰਟ ਮੁਤਾਬਕ ਯੂਜ਼ਰਸ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ 2 ਜੁਲਾਈ ਤੋਂ ਇਸ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜੀਮੇਲ ਯੂਜ਼ਰਸ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।

ਐਂਡ੍ਰਾਇਡ ਪੁਲਸ ਦੀ ਰਿਪੋਰਟ ਮੁਤਾਬਕ ਜੀਮੇਲ 'ਚ ਦਿੱਤੇ ਗਏ ਈ-ਮੇਲ ਫਿਲਟਰਸ ਜਿਨ੍ਹਾਂ ਦੁਆਰਾ ਖਤਰਨਾਕ ਅਤੇ ਐਕਸਪਲੋਸਿਵ ਈਮੇਲ ਨੂੰ ਫਿਲਟਰ ਕਰਕੇ ਸਪੈਮ ਫੋਲਡਰ 'ਚ ਭੇਜ ਦਿੱਤਾ ਜਾਂਦਾ ਹੈ, ਉਸ 'ਚ ਦਿੱਕਤ ਆਈ ਸੀ। ਇਸ ਦਿੱਕਤ ਦਾ ਕਾਰਣ ਖਤਰਨਾਕ ਈ-ਮੇਲ ਵੀ ਯੂਜ਼ਰਸ ਦੇ ਇਨਬਾਕਸ 'ਚ ਬਿਨਾਂ ਫਿਲਟਰ ਹੋਏ ਪਹੁੰਚ ਰਹੇ ਸਨ। ਹਾਲਾਂਕਿ, ਗੂਗਲ ਨੇ ਇਕ ਯੂਜ਼ਰ ਨੂੰ ਰਿਪਲਾਈ ਕਰਕੇ ਇਸ ਪ੍ਰੇਸ਼ਾਨੀ ਦੇ ਫਿਕਸ ਹੋਣ ਦੀ ਗੱਲ ਕੀਤੀ ਹੈ। 2 ਜੁਲਾਈ ਨੂੰ ਜੀਮੇਲ ਦੇ ਇਸ ਫਿਲਟਰੇਸ਼ਨ ਫੀਚਰ 'ਚ ਆਈ ਦਿੱਕਤ ਤੋਂ ਬਾਅਦ 4 ਜੁਲਾਈ ਨੂੰ ਗੂਗਲ ਨੇ ਯੂਜ਼ਰਸ ਨੂੰ ਦੱਸਿਆ ਕਿ ਉਹ ਇਸ ਪ੍ਰੇਸ਼ਾਨੀ ਨੂੰ ਠੀਕ ਕਰਨ 'ਤੇ ਕੰਮ ਕਰ ਰਹੇ ਹਨ।

ਯੂਜ਼ਰਸ ਦੁਆਰਾ ਸ਼ੇਅਰ ਕੀਤੀ ਗਈ ਪ੍ਰੇਸ਼ਾਨੀ ਦੇ ਰਿਸਪਾਂਸ 'ਚ ਜੀਮੇਲ ਦੀ ਟੀਮ ਨੇ ਦੱਸਿਆ ਕਿ ਕੁਝ ਯੂਜ਼ਰਸ ਨੂੰ ਇਸ ਤਰ੍ਹਾਂ ਦੀਆਂ ਪ੍ਰੇਸ਼ੀਆਂ ਦਾ ਸਾਹਮਣਾ ਕਰਨਾ ਪਿਆ ਹੈ। ਜਿਨ੍ਹਾਂ ਯੂਜ਼ਰਸ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਉਨ੍ਹਾਂ 'ਚੋਂ ਜ਼ਿਆਦਾਤਰ ਯੂਜ਼ਰਸ ਯੂਰਪ ਤੋਂ ਹਨ। ਗੂਗਲ ਨੇ ਪੋਸਟ ਕਰਕੇ ਦੱਸਿਆ ਕਿ ਉਨ੍ਹਾਂ ਦੀਆਂ ਸਰਵਿਸੇਜ਼ ਫਿਰ ਤੋਂ ਦੁਰਸਤ ਕਰ ਦਿੱਤੀਆਂ ਗਈਆਂ ਹਨ। ਯੂਜ਼ਰਸ ਨੂੰ ਹੁਣ ਸਪੈਮ ਮੇਲਸ ਡਾਇਰੈਕਟ ਇਨਬਾਕਸ 'ਚ ਰਿਸੀਵ ਨਹੀਂ ਹੋਣਗੀਆਂ। ਇਸ ਤੋਂ ਇਲਾਵਾ ਕਈ ਯੂਜ਼ਰਸ ਨੇ ਆਪਣੀਆਂ ਪ੍ਰੇਸ਼ਾਨੀਆਂ ਨੂੰ ਟਵਿੱਟਰ ਅਤੇ ਰੈੱਡਿਟ 'ਤੇ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਮੈਸੇਜ ਸੈਂਡ ਕਰਨ 'ਚ ਅਤੇ ਰਿਸੀਵ ਕਰਨ 'ਚ ਦੇਰੀ ਹੋ ਰਹੀ ਹੈ। ਭਾਵ ਕਿ ਮੈਸੇਜ ਦੇ ਅਪਲੋਡਿੰਗ ਅਤੇ ਡਾਊਨਲੋਡਿੰਗ 'ਚ ਵੀ ਡਿਲੇਅ ਦੀ ਸਮੱਸਿਆ ਸਾਹਮਣੇ ਆਈ ਹੈ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰੇਸ਼ਾਨੀ ਵੀ ਜੀਮੇਲ ਦੇ ਸਪੈਮ ਫੋਲਡਰ ਵਾਲੀ ਪ੍ਰੇਸ਼ਾਨੀ ਨਾਲ ਲਿੰਕ ਹੋ ਸਕਦੀ ਹੈ ਜਿਸ ਕਾਰਣ ਯੂਜ਼ਰਸ ਨੂੰ ਮੈਸੇਜ ਭੇਜਣ ਅਤੇ ਰਿਸੀਵ ਕਰਨ ਲਈ ਇੰਤਜ਼ਾਰ ਕਰਨਾ ਪਿਆ ਹੈ।


author

Karan Kumar

Content Editor

Related News