ਪੰਜਾਬ: ਮਾਂ ਵੱਲੋਂ ਪੜ੍ਹਨ ਲਈ ਕਹਿਣ ’ਤੇ ਗੁੱਸੇ ’ਚ ਆਈ ਧੀ ਨੇ...

Tuesday, Jul 01, 2025 - 11:07 AM (IST)

ਪੰਜਾਬ: ਮਾਂ ਵੱਲੋਂ ਪੜ੍ਹਨ ਲਈ ਕਹਿਣ ’ਤੇ ਗੁੱਸੇ ’ਚ ਆਈ ਧੀ ਨੇ...

ਬਟਾਲਾ (ਸਾਹਿਲ)- ਮਾਂ ਵੱਲੋਂ ਧੀ ਨੂੰ ਪੜ੍ਹਨ ਲਈ ਕਹਿਣ ’ਤੇ ਗੁੱਸੇ ਵਿਚ ਆ ਕੇ ਧੀ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕੀਤੇ ਜਾਣ ਦਾ ਅੱਤ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਥਾਣਾ ਰੰਗੜ ਨੰਗਲ ਦੇ ਏ. ਐੱਸ. ਆਈ. ਹਰਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਨਾਬਾਲਿਗ ਮ੍ਰਿਤਕਾ ਦੀ ਮਾਤਾ ਪਵਨਦੀਪ ਕੌਰ ਨੇ ਲਿਖਵਾਇਆ ਕਿ ਬੀਤੀ 28 ਜੂਨ ਨੂੰ ਦੁਪਹਿਰ ਢਾਈ ਵਜੇ ਦੇ ਕਰੀਬ ਮੇਰੀ 15 ਸਾਲ ਦੀ ਕੁੜੀ ਟੈਲੀਵਿਜ਼ਨ ਦੇਖ ਰਹੀ ਸੀ, ਜਿਸ ਨੂੰ ਮੈਂ ਸਕੂਲ ਵਿਚ ਛੁੱਟੀਆਂ ਹੋਣ ਕਰ ਕੇ ਪੜ੍ਹਾਈ ਕਰਨ ਲਈ ਆਖਿਆ ਤਾਂ ਉਸ ਨੇ ਗੁੱਸੇ ਵਿਚ ਆ ਕੇ ਘਰ ਵਿਚ ਪਈ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਉਸਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ।

ਇਹ ਵੀ ਪੜ੍ਹੋਪੰਜਾਬ 'ਚ ਵੱਡਾ ਐਨਕਾਊਂਟਰ, ਹਥਿਆਰ ਬਰਾਮਦਗੀ ਦੌਰਾਨ ਮੁਲਜ਼ਮ ਨੇ ਚਲਾਈਆਂ ਗੋਲੀਆਂ

ਬਿਆਨਕਰਤਾ ਪਵਨਦੀਪ ਕੌਰ ਮੁਤਾਬਕ ਇਹ ਸਭ ਦੇਖ ਮੈਂ ਆਪਣੇ ਗੁਆਂਢੀ ਦੀ ਮਦਦ ਨਾਲ ਆਪਣੀ ਲੜਕੀ ਨੂੰ ਈ. ਐੱਮ. ਸੀ. ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਜਾਇਆ, ਜਿਥੋਂ ਡਾਕਟਰਾਂ ਨੇ ਈ. ਐੱਮ. ਸੀ. ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਬੀਤੀ ਅੱਧੀ ਰਾਤ ਸਾਢੇ 12 ਵਜੇ ਦੇ ਕਰੀਬ ਮੇਰੀ ਕੁੜੀ ਦੀ ਮੌਤ ਹੋ ਗਈ। ਏ. ਐੱਸ. ਆਈ. ਹਰਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਪਵਨਦੀਪ ਕੌਰ ਦੇ ਬਿਆਨ ’ਤੇ 194 ਬੀ. ਐੱਨ. ਐੱਸ. ਐੱਸ. ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਖ਼ਤਰੇ ਦੀ ਘੰਟੀ! ਇਸ ਨਹਿਰ 'ਚ ਪੈ ਗਿਆ ਪਾੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News