ਅੰਮ੍ਰਿਤਸਰ ''ਚ ਮੀਂਹ ਨਾਲ ਆਈ ਰਾਹਤ, ਸ੍ਰੀ ਦਰਬਾਰ ਸਾਹਿਬ ਦੀ ਰੂਹਾਨੀ ਖੂਬਸੂਰਤੀ ਨੇ ਮੋਹ ਲਿਆ ਮਨ
Sunday, Jun 22, 2025 - 02:46 PM (IST)

ਅੰਮ੍ਰਿਤਸਰ- ਲੰਮੇ ਸਮੇਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਬਾਅਦ ਅੱਜ ਅੰਮ੍ਰਿਤਸਰ ਵਿੱਚ ਹੋਈ ਤੇਜ਼ ਬਾਰਿਸ਼ ਨੇ ਮੌਸਮ ਨੂੰ ਸੁਹਾਵਨਾ ਬਣਾ ਦਿੱਤਾ। ਮੀਂਹ ਨਾਲ ਤਾਪਮਾਨ ਘੱਟ ਕੇ ਲਗਭਗ 32 ਡਿਗਰੀ ਸੈਲਸੀਅਸ ‘ਤੇ ਆ ਗਿਆ। ਮੀਂਹ ਦੇ ਚੱਲਦੇ ਹੀ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਠੰਡੀ ਹਵਾਵਾਂ ਨੇ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਅਰਾਮ ਦਿੱਤਾ।
ਇਹ ਵੀ ਪੜ੍ਹੋ- ਦਲ ਖ਼ਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ ਸਰਕਾਰ ਨੇ ਕੀਤਾ ਬੰਦ, ਜਾਣੋ ਕਾਰਨ
ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਚਮਕਦੇ ਸੋਨੇ ਦੇ ਗੁੰਬਦ ਉੱਤੇ ਜਦ ਮੀਂਹ ਦੀਆਂ ਬੂੰਦਾਂ ਪਈਆਂ, ਤਾਂ ਲਗਦਾ ਸੀ ਜਿਵੇਂ ਰੱਬੀ ਨੂਰ ਧਰਤੀ ਉੱਤੇ ਉਤਰ ਆਇਆ ਹੋਵੇ। ਸਵੇਰ ਤੋਂ ਹੀ ਅੰਮ੍ਰਿਤਸਰ 'ਚ ਹਲਕਾ ਮੀਂਹ ਪੈ ਰਿਹਾ ਸੀ। ਜਿਵੇਂ-ਜਿਵੇਂ ਬੂੰਦਾਂ ਤੇਜ਼ ਹੋਈਆਂ, ਦਰਬਾਰ ਸਾਹਿਬ ਦੇ ਸਰੋਵਰ ਦੇ ਪਾਣੀ 'ਚੋਂ ਉੱਠ ਰਹੀਆਂ ਲਹਿਰਾਂ ਨੇ ਨਜ਼ਾਰੇ ਨੂੰ ਹੋਰ ਵੀ ਸੁਹਾਵਣਾ ਬਣਾ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8