6000 ਰੁਪਏ ਤੋਂ ਸਸਤਾ ਫੋਨ ਲਿਆ ਰਹੀ ਇਹ ਕੰਪਨੀ, ਭਾਰਤ ’ਚ ਵਾਪਸੀ ਦੀ ਤਿਆਰੀ
Wednesday, Aug 19, 2020 - 03:57 PM (IST)

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਭਾਰਤ ’ਚ ਵਾਪਸੀ ਕਰਨ ਜਾ ਰਹੀ ਹੈ। ਜਿਓਨੀ 25 ਅਗਸਤ ਨੂੰ ਆਪਣਾ ਨਵਾਂ ਸਮਾਰਟਫੋਨ Gionee Max ਲਾਂਚ ਕਰੇਗੀ ਜਿਸ ਦੀ ਵਿਕਰੀ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿਪਕਾਰਟ ’ਤੇ ਕੀਤੀ ਜਾਵੇਗੀ। ਫਲਿਪਕਾਰਟ ਨੇ ਇਸ ਨਾਲ ਜੁੜਿਆ ਗਿਆ ਪੋਸਟਰ ਵੀ ਲਾਈਵ ਕੀਤਾ ਹੈ। ਪੋਸਟਰ ਤੋਂ ਪਤਾ ਚਲਦਾ ਹੈ ਕਿ ਫੋਨ ’ਚ ਵੱਡੀ ਸਕਰੀਨ ਮਿਲ ਸਕਦੀ ਹੈ। ਇਸ ਦੇ ਨਾਲ ਹੀ ਇਸ ਵਿਚ ਵਾਟਰਡ੍ਰੋਪ ਨੌਚ ਵੀ ਮਿਲੇਗੀ।
6000 ਰੁਪਏ ਤੋਂ ਘੱਟ ਕੀਮਤ
ਕਿਹਾ ਜਾ ਰਿਹਾ ਹੈ ਕਿ ਇਸ ਫੋਨ ਦੀ ਕੀਮਤ 6000 ਰੁਪਏ ਤੋਂ ਘੱਟ ਹੋਵੇਗੀ। ਜਿਓਨੀ ਮੈਕਸ ਸਮਾਰਟਫੋਨ ’ਚ 5,000mAh ਦੀ ਬੈਟਰੀ ਮਿਲ ਸਕਦੀ ਹੈ। ਸਮਾਰਟਫੋਨ ਦੀ ਲਾਂਚਿੰਗ 25 ਅਗਸਤ ਨੂੰ ਦੁਪਹਿਰ 2 ਵਜੇ ਕੀਤੀ ਜਾਵੇਗੀ। ਆਉਣ ਵਾਲੇ ਕੁਝ ਦਿਨਾਂ ’ਚ ਫੋਨ ਨਾਲ ਜੁੜੀ ਹੋਰ ਵੀ ਜਾਣਕਾਰੀ ਸਾਹਮਣੇ ਆ ਸਕਦੀ ਹੈ। ਦੱਸ ਦੇਈਏ ਕਿ ਕੋਰੋਨਾ ਕਾਲ ’ਚ ਗਾਹਕ ਬਜਟ ਸਮਾਰਟਫੋਨਾਂ ਨੂੰ ਜ਼ਿਆਦਾ ਪਸੰਦ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਕੰਪਨੀਆਂ ਬਜਟ-ਫ੍ਰੈਂਡਲੀ ਅਤੇ ਐਂਟਰੀ ਲੈਵਲ ਸਮਾਰਟਫੋਨ ਲਿਆ ਰਹੀਆਂ ਹਨ।