ਭਾਰਤ ''ਚ ਲਾਂਚ ਹੋਇਆ 5020mAh ਦੀ ਦਮਦਾਬ ਬੈਟਰੀ ਵਾਲਾ ਸਮਾਰਟਫੋਨ
Wednesday, Apr 27, 2016 - 04:55 PM (IST)

ਜਲੰਧਰ— ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਆਪਣੇ ਨਵੇਂ ਮੈਰਾਥਨ ਐੱਮ5 ਪਲੱਸ ਸਮਾਰਟਫੋਨ ਨੂੰ ਭਾਰਤ ''ਚ 26,990 ਰੁਪਏ ਦੀ ਕੀਮਤ ''ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਪਿਛਲੇ ਸਾਲ ਸਤੰਬਰ ਦੇ ਮਹੀਨੇ ਚੀਨ ''ਚ 2,499 ਚੀਨੀ ਯੁਆਨ (ਕਰੀਬ 24,990 ਰੁਪਏ) ਦੀ ਕੀਮਤ ''ਚ ਲਾਂਚ ਕੀਤਾ ਸੀ।
ਫੀਚਰਜ਼:
ਇਹ ਸਮਾਰਟਫੋਨ ਐਂਡ੍ਰਾਇਡ 5.1 ਲਾਲੀਪਾਪ ''ਤੇ ਆਧਾਰਿਤ ਜਿਓਨੀ ਦੇ ਅਮਿਗੋ 3.1 ਓ.ਐੱਸ. ''ਤੇ ਚੱਲੇਗਾ। ਇਸ ਵਿਚ 6-ਇੰਚ ਦੀ ਏਮੋਲੇਡ ਡਿਸਪਲੇ ਅਤੇ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। 3ਜੀ.ਬੀ. ਰੈਮ ਦੇ ਨਾਲ ਇਸ ਸਮਾਰਟਫੋਨ ਦੀ ਇਨਬਿਲਟ ਸਟੋਰੇਜ਼ 64ਜੀ.ਬੀ. ਹੈ ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਐੱਮ5 ਪਲੱਸ ''ਚ 5020 ਐੱਮ.ਏ.ਐੱਚ. ਦੀ ਪਾਵਰਫੁੱਲ ਬੈਟਰੀ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਬਾਰੇ ਜਿਓਨੀ ਦਾ ਕਹਿਣਾ ਹੈ ਕਿ ਉਸ ਨੇ ਬੈਟਰੀ ਨੂੰ ਹੋਰ ਆਪਟਮਾਈਜ਼ ਕੀਤਾ ਹੈ।
ਕੀ ਸਪੈਸੀਫਿਕੇਸ਼ੰਸ:
ਡਿਸਪਲੇ- 6-ਇੰਚ
ਕੈਮਰਾ- ਰਿਅਰ 13 ਮੈਗਾਪਿਕਸਲ ਅਤੇ ਫਰੰਟ ਕੈਮਰਾ 5 ਮੈਗਾਪਿਕਸਲ
ਰੈਜ਼ੋਲਿਊਸ਼ਨ- 1080x1920 ਪਿਕਸਲ
ਰੈਮ- 3ਜੀ.ਬੀ.
ਸਟੋਰੇਜ਼- 64ਜੀ.ਬੀ.
ਬੈਟਰੀ- 5020 ਐੱਮ.ਏ.ਐੱਚ.
ਆਪਰੇਟਿੰਗ ਸਿਸਟਮ- ਐਂਡ੍ਰਾਇਡ 5.1