MWC 2017: ਜਿਓਨੀ ਨੇ ਲਾਂਚ ਕੀਤੇ A1, A1 ਪਲੱਸ ਸਮਾਰਟਫੋਨਜ਼

Tuesday, Feb 28, 2017 - 11:06 AM (IST)

MWC 2017: ਜਿਓਨੀ ਨੇ ਲਾਂਚ ਕੀਤੇ A1, A1 ਪਲੱਸ ਸਮਾਰਟਫੋਨਜ਼
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Gionee ਨੇ ਬਾਰਸੀਲੋਨਾ ''ਚ ਚੱਲ ਰਹੇ  MWC 2017 ਈਵੈਂਟ ''ਚ ਆਪਣੀ A ਸੀਰੀਜ਼ ਦੇ ਤਹਿਤ ਨਵੇਂ ਸਮਾਰਟਫੋਨ A1 ਅਤੇ A1 ਪਲੱਸ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਹੁਣ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ਅਤੇ ਉਪਲੱਬਧਤਾ ਦੀ ਜਾਣਕਾਰੀ ਨਹੀਂ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਦੋ ਨਵੇਂ ਏ-ਸੀਰੀਜ਼ ਸਮਾਰਟਫੋਨਜ਼ ''ਚ ਲੰਬੀ ਬੈਟਰੀ ਲਾਈਫ ਅਤੇ ਸੁਪੀਰੀਅਰ ਸੈਲਫੀ ਕਵਾਲਿਟੀ ਮਿਲਦੀ ਹੈ।
ਜਿਓਨੀ A1 ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਸੈਲਫੀ ਲਈ 16MP ਦਾ ਫਰੰਟ ਕੈਮਰਾ ਹੈ, ਜਦ ਕਿ ਜਿਓਨੀ A1 ਪਲੱਸ ''ਚ 20MP ਦਾ ਫਰੰਟ ਕੈਮਰਾ ਹੈ। A1 ਪਲੱਸ ''ਚ ਇਕ ਡਿਊਲ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ, ਜੋ 13MP ਅਤੇ 5MP ਦੇ ਸੈਂਸਰ ਨਾਲ ਲੈਸ ਹੈ। A1 ''ਚ ਸਿਰਫ 13MP ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਐਂਡਰਾਇਡ 7.0 ਨਾਗਟ ''ਤੇ ਰਨ ਕਰਨ ਵਾਲੇ ਇਹ ਦੋਵੇਂ ਸਮਾਰਟਫੋਨਜ਼ ਡਿਊਲ-ਸਿਮ ਸਪੋਰਟ ਕਰਦੇ ਹਨ।
ਫੋਨ ''ਚ ਮੀਡੀਆਟੇਕ ਹੈਲਿਓ ਪੀ25 ਪ੍ਰੋਸੈਸਰ ਅਤੇ 4GB ਰੈਮ ਹੈ। ਫੋਨ ''ਚ ਸਟੈਂਡਰਡ ਕਨੈਕਟੀਵਿਟੀ ਫੀਚਰ ਵਰਗੇ 4ਜੀ ਸ਼ਾਮਲ ਹਨ। ਇਸ ''ਚ 64GB ਇਨਬਿਲਟ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 256GB ਤੱਕ ਵਧਾ ਸਕਦੇ ਹੈ। ਜਿਓਨੀ A1 ''ਚ 5 ਇੰਚ ਦੀ ਫੁੱਲ ਐੱਚ. ਡੀ. (1080x1920 ਪਿਕਸਲ) ਡਿਸਪਲੇ ਹੈ ਅਤੇ ਇਸ ''ਚ ਮੀਡੀਆਟੇਕ ਹੈਲਿਓ ਪੀ10 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ''ਚ 64 ਜੀਬੀ ਇਨਬਿਲਟ ਸਟੋਰੇਜ ਹੈ, ਜਿਸ ਨੂੰ 256 ਜੀਬੀ ਤੱਕ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾ ਸਕਦੇ ਹੈ। ਜਿਓਨੀ ਏ1 ''ਚ 4010mAh ਦੀ ਬੈਟਰੀ ਦਿੱਤੀ ਗਈ ਹੈ, ਜਦ ਕਿ ਜਿਓਨੀ A1 ਪਲੱਸ ''ਚ 4550mAh ਦੀ ਬੈਟਰੀ ਹੈ। 

Related News