8GB ਰੈਮ ਵਾਲਾ Gionee ਦਾ ਨਵਾਂ ਫੋਨ ਲਾਂਚ, ਘੱਟ ਕੀਮਤ ’ਚ ਮਿਲਣਗੇ ਜ਼ਬਰਦਸਤ ਫੀਚਰ

12/09/2020 10:58:10 AM

ਗੈਜੇਟ ਡੈਸਕ– ਸਮਾਰਟਫੋਨ ਕੰਪਨੀ ਜਿਓਨੀ ਬਾਜ਼ਾਰ ’ਚ ਆਪਣੀ ਪਕੜ ਨੂੰ ਫਿਰ ਤੋਂ ਮਜਬੂਤ ਕਰਨ ਲਈ ਨਵੇਂ-ਨਵੇਂ ਸਮਾਰਟਫੋਨ ਲਾਂਚ ਕਰ ਰਹੀ ਹੈ। ਇਸੇ ਕੜੀ ’ਚ ਹੁਣ ਕੰਪਨੀ ਨੇ ਆਪਣਾ ਨਵਾਂ ਸਮਾਰਟਫੋਨ Gionee K30 Pro ਲਾਂਚ ਕੀਤਾ ਹੈ। ਕੰਪਨੀ ਨੇ ਇਸ ਫੋਨ ਨੂੰ ਅਜੇ ਚੀਨ ’ਚ ਲਾਂਚ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ’ਚ ਇਸ ਨੂੰ ਭਾਰਤ ’ਚ ਵੀ ਲਾਂਚ ਕਰ ਦਿੱਤਾ ਜਾਵੇਗਾ। ਫੋਨ 6 ਜੀ.ਬੀ./8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਚੀਨ ’ਚ ਫੋਨ ਦੀ ਸ਼ੁਰੂਆਤੀ ਕੀਮਤ 699 ਯੁਆਨ (ਕਰੀਬ 7,800 ਰੁਪਏ) ਹੈ। ਆਓ ਜਾਣਦੇ ਹਾਂ Gionee K30 Pro ’ਚ ਕੀ ਕੁਝ ਹੈ ਖ਼ਾਸ। 

Gionee K30 Pro ਦੇ ਫੀਚਰਜ਼
ਫੋਨ ’ਚ 1520x720 ਪਿਕਸਲ ਰੈਜ਼ੋਲਿਊਸ਼ਨ ਨਾਲ 6.53 ਇੰਚ ਦੀ ਐੱਚ.ਡੀ. ਪਲੱਸ ਐੱਲ.ਸੀ.ਡੀ. ਪੈਨਲ ਦਿੱਤਾ ਗਿਆ ਹੈ। ਫੋਨ ਦੀ ਡਿਸਪਲੇਅ ਟਿਅਰਡ੍ਰੋਪ ਨੋਚ ਡਿਜ਼ਾਇਨ ਨਾਲ ਆਉਂਦੀ ਹੈ। 204.2 ਗ੍ਰਾਮ ਭਾਰ ਵਾਲੇ ਇਸ ਫੋਨ ਨੂੰ ਹਾਲ ਹੀ ’ਚ TENAA ’ਤੇ ਮਾਡਲ ਨੰਬਰ GSE1020 ਨਾਲ ਸਪਾਟ ਕੀਤਾ ਗਿਆ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਐੱਲ.ਈ.ਡੀ.ਫਲੈਸ਼ ਨਾਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 16 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰੇ ਨਾਲ ਇਕ ਮੈਕ੍ਰੋ ਅਤੇ ਇਕ 120 ਡਿਗਰੀ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। 
ਰੀਅਰ ਫਿੰਗਰਪ੍ਰਿੰਟ ਸੈਂਸਰ ਵਾਲਾ ਇਹ ਫੋਨ ਐਂਡਰਾਇਡ 7.1.1 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਫੋਨ ’ਚ 4000mAh ਦੀ ਬੈਟਰੀ ਲੱਗੀ ਹੈ। ਫੋਨ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦਾ ਹੈ ਜਾਂ ਨਹੀਂ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। 


Rakesh

Content Editor

Related News