ਨਵੇਂ ਪੋਕੋ ਫੋਨ ਲਈ ਹੋ ਜਾਓ ਤਿਆਰ, ਜਲਦ ਭਾਰਤ ''ਚ ਹੋਵੇਗਾ ਲਾਂਚ

05/26/2020 2:17:07 AM

ਗੈਜੇਟ ਡੈਸਕ—ਕੁਝ ਦਿਨ ਪਹਿਲਾਂ ਸ਼ਾਓਮੀ ਨੇ ਪੋਕੋ ਐੱਫ2 ਪ੍ਰੋ ਸਮਾਰਟਫੋਨ ਲਾਂਚ ਕੀਤਾ ਸੀ। ਇਹ ਫੋਨ ਚੀਨ 'ਚ ਲਾਂਚ ਹੋ ਚੁੱਕੇ ਰੈੱਡਮੀ ਕੇ30 ਪ੍ਰੋ ਦਾ ਰਿਬ੍ਰੈਂਡੇਡ ਵਰਜ਼ਨ ਹੈ। ਹੁਣ ਕੰਪਨੀ ਆਪਣੀ ਪੋਕੋ ਬ੍ਰੈਂਡਿੰਗ ਤਹਿਤ ਇਕ ਨਵਾਂ ਸਮਾਰਟਫੋਨ ਪੋਕੋ ਐੱਮ2 ਪ੍ਰੋ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਫੋਨ ਦੇ ਬਾਰੇ 'ਚ ਕੁਝ ਨਵੀਆਂ ਜਾਣਕਾਰੀਆਂ ਵੀ ਸਾਹਮਣੇ ਆਈਆਂ ਹਨ। ਹਾਲ ਹੀ 'ਚ ਇਹ ਫੋਨ ਸ਼ਾਓਮੀ ਇੰਡੀਆ ਦੀ ਵੈੱਬਸਾਈਟ 'ਤੇ ਵੀ ਨਜ਼ਰ ਆਇਆ ਸੀ। ਇਸ ਤੋਂ ਬਾਅਦ ਇਸ ਫੋਨ ਦੀ ਲਾਂਚਿੰਗ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ।

ਪੋਕੋ ਐੱਮ2 ਪ੍ਰੋ 'ਚ ਹੋ ਸਕਦੇ ਹਨ ਇਹ ਧਾਂਸੂ ਫੀਚਰਸ
ਬਲੂਟੁੱਥ ਸੀ.ਆਈ.ਜੀ. ਅਤੇ ਵਾਈ-ਫਾਈ ਅਲਾਇੰਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਫੋਨ MIUI 11 'ਤੇ ਰਨ ਕਰੇਗਾ। ਫੋਨ 'ਚ ਬਲੂਟੁੱਥ 5.0 ਸਪੋਰਟ ਮੌਜੂਦ ਹੋਵੇਗਾ। ਪੋਕੋ ਬ੍ਰੈਂਡਿੰਗ ਤਹਿਤ ਇਹ ਕੰਪਨੀ ਦੀ ਚੌਥਾ ਸਮਾਰਟਫੋਨ ਹੋਵੇਗਾ। ਹਾਲ ਹੀ 'ਚ ਲਾਂਚ ਹੋਏ ਪੋਕੋ ਦੇ ਇਸ ਫੋਨ 'ਚ 6.67 ਇੰਚ ਦੀ ਸੁਪਰ ਏਮੋਲੇਡ ਡਿਸਪਲੇਅ ਨਾਲ ਲਾਂਚ ਕੀਤਾ ਗਿਆ ਹੈ। ਫੋਨ 'ਚ ਕੁਆਲਕਾਮ ਸਨੈਪਡਰੈਗਨ 865 ਐੱਸ.ਓ.ਸੀ. ਦਿੱਤਾ ਗਿਆ ਹੈ। ਇਸ ਪ੍ਰੋਸੈਸਰ ਦਾ ਇਸਤੇਮਾਲ ਰੀਅਲਮੀ ਐਕਸ50 ਪ੍ਰੋ 'ਚ ਵੀ ਦਿੱਤਾ ਗਿਆ ਹੈ।

ਮਿਲੇਗਾ ਪਾਪ-ਅਪ ਸੈਲਫੀ ਕੈਮਰਾ ਸੈਟਅਪ
ਫੋਨ 'ਚ ਸੈਲਫੀ ਲਈ 20 ਮੈਗਾਪਿਕਸਲ ਪਾਪ-ਅਪ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਦੇ ਰੀਅਰ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 64MP + 13MP + 8MP + 5MP ਕੈਮਰਾ ਸੈਂਸਰ ਮੌਜੂਦ ਹੈ।

ਸਿਰਫ ਇਕ ਘੰਟੇ 'ਚ ਹੀ ਹੋ ਜਾਵੇਗਾ ਫੁਲ ਚਾਰਜ
ਇਹ ਫੋਨ LiquidCool 2.0 ਤਕਨਾਲੋਜੀ ਨਾਲ ਆਉਂਦਾ ਹੈ। ਨਵੇਂ ਪੋਕੋ ਫੋਨ 'ਚ 4,700 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 30 ਵਾਟ ਫਾਸਟ ਚਾਰਜਿੰਗ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿਰਫ 63 ਮਿੰਟ 'ਚ ਇਹ ਫੋਨ ਪੂਰੀ ਤਰ੍ਹਾਂ ਚਾਰਜ ਹੋ ਜਾਂਦਾ ਹੈ। ਇਹ ਫੋਨ ਐਂਡ੍ਰਾਇਡ 10 ਆਊਟ ਆਫ ਦਿ ਬਾਕਸ ਨਾਲ ਆਉਂਦਾ ਹੈ।


Karan Kumar

Content Editor

Related News