ਜਰਮਨੀ ਨੇ ਕੀਤੀ 2030 ਤੱਕ ਪੈਟ੍ਰੋਲ/ਡੀਜ਼ਲ ਕਾਰਾਂ ਨੂੰ ਬੈਨ ਕਰਨ ਦੀ ਮੰਗ
Sunday, Oct 09, 2016 - 01:33 PM (IST)

ਜਲੰਧਰ : ਜਰਮਨੀ ਨੇ ਹਵਾ ਪ੍ਰਦੂਸ਼ਣ ਨੂੰ ਇਕ ਵੱਡੀ ਸਮੱਸਿਆ ਮੰਨਦੇ ਹੋਏ ਇਸ ''ਤੇ ਰੋਕ ਲਗਾਉਣ ਲਈ ਇਕ ਬਹੁਤ ਜ਼ਰੂਰੀ ਕਦਮ ਚੁੱਕਿਆ ਹੈ। ਜਰਮਨੀ ਦੀ ਬੰਦਸ੍ਰਾਟ (ਫੈਡਰਲ ਕਾਉਂਸਲ) ਨੇ ਇਕ ਮਤਾ ਪਾਸ ਕੀਤਾ ਹੈ ਜਿਸ ਮੁਤਾਬਿਕ 2030 ਤੱਕ ਇੰਟਰਨਲ ਕੰਜ਼ਪਸ਼ਨ ਇੰਜਣ ਵਾਲੀਆਂ ਕਾਰਾਂ ਦੀ ਖਰੀਦ ''ਤੇ ਰੋਕ ਲਗਾ ਦਿੱਤੀ ਜਾਵੇ। ਇਸ ਤੋਂ ਬਾਅਦ ਜਰਮਨੀ ''ਚ ਜੇ ਕੋਈ ਵਿਅਕਤੀ ਕਾਰ ਖਰੀਦਣਾ ਚਾਹੇਗਾ ਤਾਂ ਉਸ ਨੂੰ ਜ਼ੀਰੋ-ਉਤਸਰਜਨ ਵਾਲੀ ਜਾਂ ਤਾਂ ਇਲੈਕਟ੍ਰਿਕ ਜਾਂ ਹਾਈਡ੍ਰੋਜਨ ਫਿਊਲ ਵਾਲੀ ਕਾਰ ਹੀ ਖਰੀਦਣੀ ਹੋਵੇਗੀ। ਇਸ ਨੂੰ ਕਨੂੰਨੀ ਤੌਰ ''ਤੇ ਅਜੇ ਲਾਗੂ ਨਹੀਂ ਕੀਤਾ ਗਿਆ ਬਲਕਿ ਬੰਦਸ੍ਰਾਟ ਵੱਲੋਂ ਯੂਰੋਪੀਅਨ ਕਮੀਸ਼ਨ ਨੂੰ ਇਸ ਬਾਰੇ ਪੁੱਛਿਆ ਜਾ ਰਿਹਾ ਹੈ ਤਾਂ ਜੋ ਯੂਰੋਪੀਅਨ ਯੂਨੀਅਨ ਇਸ ''ਤੇ ਅਮਲ ਕਰ ਸਕੇ। ਜਰਮਨੀ ਦਾ ਮਤਾ ਯੂਰੋਪੀਅਨ ਕਮੀਸ਼ਨ ਦੀ ਪਾਲਿਸੀ ਨੂੰ ਆਕਾਰ ਦਵੇਗਾ ਤੇ ਆਸਾਰ ਇਹ ਲੱਗ ਰਹੇ ਹਨ ਕਿ ਇਸ ਸੱਭ ਸੱਚ ਹੋ ਜਾਵੇ।