ਹੁਣ Gemini ਐਪ ਦੀ ਲੋੜ ਨਹੀਂ, WhatsApp ਨਾਲ ਹੀ ਬਣਾਓ ਆਪਣੀ AI ਤਸਵੀਰ

Saturday, Sep 20, 2025 - 11:54 AM (IST)

ਹੁਣ Gemini ਐਪ ਦੀ ਲੋੜ ਨਹੀਂ, WhatsApp ਨਾਲ ਹੀ ਬਣਾਓ ਆਪਣੀ AI ਤਸਵੀਰ

ਗੈਜੇਟ ਡੈਸਕ- ਇੰਟਰਨੈੱਟ 'ਤੇ ਇੰਨੀਂ ਦਿਨੀਂ Google ਦਾ Gemini Nano Banana ਟੂਲ ਛਾਇਆ ਹੋਇਆ ਹੈ। ਲੋਕ ਇਸ ਦੀ ਮਦਦ ਨਾਲ ਆਪਣੀਆਂ ਯੂਨਿਕ AI ਤਸਵੀਰਾਂ ਬਣਾ ਰਹੇ ਹਨ। ਕਈ ਲੋਕਾਂ ਨੇ ਇਸ ਨਾਲ ਆਪਣੇ 3D ਖਿਡੌਣਿਆਂ ਵਾਲੀਆਂ AI ਫੋਟੋਆਂ ਅਤੇ ਸਾੜੀ ਪਹਿਨੇ ਹੋਏ AI ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਹੁਣ ਲੋਕਾਂ ਦੀ ਸੁਵਿਧਾ ਲਈ Perplexity ਨੇ ਇਸ ਮਾਡਲ ਨੂੰ ਆਪਣੇ WhatsApp ਬਾਟ ਨਾਲ ਜੋੜ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਯੂਜ਼ਰ ਸਿੱਧੇ WhatsApp ਤੋਂ ਹੀ Nano Banana ਦੀ ਮਦਦ ਨਾਲ ਫੋਟੋ ਜਨਰੇਟ ਕਰ ਸਕਣਗੇ।

Perplexity CEO ਦੀ ਐਲਾਨ

Perplexity ਦੇ CEO ਅਰਵਿੰਦ ਸ਼੍ਰੀਨਿਵਾਸ ਨੇ LinkedIn 'ਤੇ ਪੋਸਟ ਕਰਕੇ ਦੱਸਿਆ ਕਿ ਉਨ੍ਹਾਂ ਦੇ WhatsApp ਚੈਟਬਾਟ 'ਚ Nano Banana ਨੂੰ ਇੰਟੀਗ੍ਰੇਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵੀਡੀਓ ਵੀ ਦਿਖਾਈ, ਜਿਸ 'ਚ ਇਕ ਯੂਜ਼ਰ ਬਾਟ ਨੂੰ ਆਪਣੇ ਵਾਲ ਮੁੰਡਣ ਵਾਲੀ ਫੋਟੋ ਬਣਾਉਣ ਲਈ ਕਹਿੰਦਾ ਹੈ ਅਤੇ ਕੁਝ ਸੈਕਿੰਡਾਂ 'ਚ ਹੀ ਚੈਟਬਾਟ ਉਹ ਤਸਵੀਰ ਤਿਆਰ ਕਰ ਦਿੰਦਾ ਹੈ।

Gemini ਐਪ ਦੀ ਲੋੜ ਨਹੀਂ

ਹੁਣ WhatsApp 'ਤੇ Nano Banana ਦੀ ਵਰਤੋਂ ਲਈ Gemini ਐਪ ਦੀ ਲੋੜ ਨਹੀਂ ਰਹੇਗੀ। ਸਿੱਧੇ WhatsApp ਰਾਹੀਂ ਯੂਜ਼ਰ ਆਪਣੀਆਂ ਤਸਵੀਰਾਂ 'ਚ ਮਨਚਾਹੇ ਬਦਲਾਅ ਕਰ ਸਕਣਗੇ। ਅਰਵਿੰਦ ਸ਼੍ਰੀਨਿਵਾਸ ਅਨੁਸਾਰ, ਇਸ ਨਾਲ ਲੋਕਾਂ ਨੂੰ ਬਹੁਤ ਆਸਾਨੀ ਹੋਵੇਗੀ ਅਤੇ ਉਹ ਆਪਣੀਆਂ ਫੋਟੋਆਂ ਨੂੰ ਤੇਜ਼ੀ ਨਾਲ ਐਡਿਟ ਕਰ ਸਕਣਗੇ।

WhatsApp 'ਤੇ ਇਸ ਤਰ੍ਹਾਂ ਬਣਾਓ ਫੋਟੋ

  • ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ 'ਤੇ WhatsApp ਖੋਲ੍ਹੋ।
  • ਸਰਚ ਬਾਕਸ 'ਚ ਜਾ ਕੇ Perplexity Bot ਦਾ ਨੰਬਰ +1 (833) 436-3285 ਟਾਈਪ ਕਰੋ।
  • ਬਾਟ ਦੇ ਨਾਮ 'ਤੇ ਕਲਿੱਕ ਕਰਕੇ ਚੈਟ ਸ਼ੁਰੂ ਕਰੋ।
  • ਹੁਣ ਆਪਣੀ ਪਸੰਦ ਦੀ ਇਕ ਫੋਟੋ ਅਪਲੋਡ ਕਰੋ ਅਤੇ ਨਾਲ ਹੀ ਉਹ prompt ਲਿਖੋ ਜਿਸ ਤਰ੍ਹਾਂ ਤੁਸੀਂ ਤਸਵੀਰ ਬਦਲਣਾ ਚਾਹੁੰਦੇ ਹੋ।
  • ਕੁਝ ਸਕਿੰਟ ਇੰਤਜ਼ਾਰ ਕਰੋ ਅਤੇ ਤੁਹਾਡੀ ਨਵੀਂ AI ਫੋਟੋ ਤਿਆਰ ਹੋ ਜਾਵੇਗੀ।

prompt ਸਹੀ ਦੇਣਾ ਜ਼ਰੂਰੀ

ਧਿਆਨ 'ਚ ਰੱਖੋ ਕਿ ਚੰਗੀਆਂ ਤਸਵੀਰਾਂ ਬਣਾਉਣ ਲਈ ਤੁਹਾਨੂੰ ਆਪਣਾ prompt ਸਪੱਸ਼ਟ ਅਤੇ ਸਹੀ ਲਿਖਣਾ ਪਵੇਗਾ, ਤਾਂ ਜੋ ਚੈਟਬਾਟ ਉਸ ਨੂੰ ਠੀਕ ਤਰੀਕੇ ਨਾਲ ਸਮਝ ਕੇ ਮਨਚਾਹੀ ਤਸਵੀਰ ਤਿਆਰ ਕਰ ਸਕੇ।

ਹੁਣ ਤੁਸੀਂ WhatsApp ‘ਤੇ Nano Banana ਦੀ ਮਦਦ ਨਾਲ ਵੱਖ-ਵੱਖ ਸਟਾਈਲਾਂ ਵਿੱਚ, ਜਿਵੇਂ ਸਾੜੀ ਪਹਿਨੇ ਹੋਏ ਜਾਂ ਕਿਸੇ ਹੋਰ ਲੁੱਕ ਵਿੱਚ, ਆਪਣੀਆਂ AI ਫੋਟੋਆਂ ਆਸਾਨੀ ਨਾਲ ਬਣਾ ਸਕਦੇ ਹੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News