ਸੈਮਸੰਗ Galaxy S10 'ਚ ਹੋ ਸਕਦੈ ਐਪਲ face ID ਫੀਚਰ

03/16/2018 1:45:06 PM

ਜਲੰਧਰ- ਸੈਮਸਗ ਨੇ ਪਿਛਲੇ ਮਹੀਨੇ ਬਾਰਸਿਲੋਨਾ 'ਚ ਹੋਏ ਮੋਬਾਇਲ ਵਰਲਡ ਕਾਂਗਰਸ 2018 'ਚ ਫਲੈਗਸ਼ਿਪ ਸਮਾਰਟਫੋਨ Galaxy S9 ਅਤੇ Galaxy S9 + ਨੂੰ ਪੇਸ਼ ਕੀਤਾ ਸੀ। ਇਸ ਫੋਨਸ ਦਾ ਡਿਜ਼ਾਇਨ ਪਿਛਲੇ ਸਾਲ ਦੇ ਸਮਾਰਟਫੋਨ ਦੀ ਤਰ੍ਹਾਂ ਹੀ ਸੀ। ਇਸ ਤੋਂ ਇਲਾਵਾ ਇਸ ਫੋਨ ਦਾ ਪ੍ਰਾਇਮਰੀ ਕੈਮਰਾ ਡਿਊਲ ਅਪਰਚਰ ਨੂੰ ਸਪੋਰਟ ਕਰਦਾ ਹੈ।

Korean ਨਿਊਜ਼ ਆਉਟੇਲ The Bell ਮੁਤਾਬਕ ਇਜ਼ਰਾਇਲੀ ਸਟਾਰਟਅਪ ਮੈਂਟਿਸ ਨਿਰਜਨ ਸੈਮਸੰਗ ਦੇ ਅਗਲੇ ਫਲੈਗਸ਼ਿਪ ਲਈ 3ਜੀ ਸੈਂਸਿੰਗ ਸਾਲਿਊਸ਼ਨ ਵਿਕਸਿਤ ਕਰਨ ਲਈ ਕੈਮਰਾ ਮਾਡਿਊਲ ਫਰਮ ਨਮੁਗਾ ਦੇ ਨਾਲ ਕੰਮ ਕਰ ਰਿਹਾ ਹੈ। ਇਸ ਫੀਚਰ ਨੂੰ Galaxy S10 'ਚ ਦਿੱਤਾ ਜਾਵੇਗਾ। ਇਹ ਤਕਨੀਕ ਸੈਮਸੰਗ ਨੂੰ iPhone X ਦੇ ਫੇਸ ਆਈ. ਡੀ ਦੇ ਸਮਾਨ ਵਰਗੀ ਸਹੂਲਤ ਦੇਵੇਗੀ । ਇਹ ਸਹੂਲਤ ਸੈਮਸੰਗ ਲਈ ਘੱਟ ਸੁਰੱਖਿਅਤ ਆਈਰਿਸ ਮਾਨਤਾ ਪ੍ਰਣਾਲੀ ਤੋਂ ਛੁਟਕਾਰਾ ਪਾਉਣ ਲਈ ਰਸਤਾ ਤਿਆਰ ਕਰ ਸਕਦੀ ਹੈ।PunjabKesari

ਪਿਛਲੇ ਸਾਲ ਸਤੰਬਰ 'ਚ iPhone X ਲਾਂਚ ਕਰਨ ਦੇ ਤੁਰੰਤ ਬਾਅਦ, ਵੀਡੀਓ 'ਚ ਵਿਖਾਇਆ ਕਿ Galaxy S8 ਦੇ ਆਈਰਿਸ ਸਕੈਨਰ ਨੂੰ ਪੰਜੀਕ੍ਰਿਤ ਯੂਜ਼ਰਸ ਦੀ ਮੋਨੋਕ੍ਰੋਮ ਇਮੇਜ ਦਾ ਇਸਤੇਮਾਲ ਕਰਕੇ ਡਿਵਾਇਸ ਨੂੰ ਅਨਲਾਕ ਕੀਤਾ ਜਾ ਸਕਦਾ ਹੈ।


Related News