Gaana ਨੇ ਲਾਂਚ ਕੀਤਾ ਸ਼ਾਰਟ ਵੀਡੀਓ ਐਪ HotShots

7/8/2020 7:59:02 PM

ਗੈਜੇਟ ਡੈਸਕ-ਆਨਲਾਈਨ ਆਡੀਓ ਮਿਊਜ਼ਿਕ ਸਟਰੀਮਿੰਗ ਪਲੇਟਫਾਰਮ ਗਾਨਾ (Gaana) ਨੇ ਭਾਰਤੀ ਬਾਜ਼ਾਰ 'ਚ ਆਪਣਾ ਪਹਿਲਾ ਸ਼ਾਰਟ ਵੀਡੀਓ ਐਪ ਹਾਟਸ਼ਾਟਸ (HotShots) ਪੇਸ਼ ਕੀਤਾ ਹੈ। ਹਾਟਸ਼ਾਟਸ ਐਪ ਨੂੰ ਟਿਕਟਾਕ 'ਤੇ ਪਾਬੰਦੀ ਲੱਗਣ ਤੋਂ ਬਾਅਦ ਬਾਜ਼ਾਰ 'ਚ ਪੇਸ਼ ਕੀਤਾ ਗਿਆ ਹੈ। ਹਾਟਸ਼ਾਟਸ ਵੀ ਇਕ ਤਰ੍ਹਾਂ ਦਾ ਸ਼ਾਰਟ ਵੀਡੀਓ ਐਪ ਹੈ ਜਿਸ 'ਚ ਵੀਡੀਓ ਐਡੀਟਿੰਗ ਤੋਂ ਲੈ ਕੇ ਸ਼ੇਅਰਿੰਗ ਵਰਗੇ ਕਈ ਫੀਚਰਸ ਮਿਲਣਗੇ। ਦੱਸ ਦੇਈਏ ਕਿ ਗਾਨਾ ਦੀ ਮਲਕੀਅਤ ਟਾਈਮਜ਼ ਨੈੱਟਵਰਕ ਕੋਲ ਹੈ।

PunjabKesari

ਗਾਨਾ ਹਾਟਸ਼ਾਟਸ 'ਤੇ ਸੋਸ਼ਲ ਮੀਡੀਆ ਇੰਫਯੂਐਂਸਰਸ ਆਪਣੀ ਸਕਸੈੱਸ ਸਟੋਰੀਜ਼ ਸ਼ੇਅਰ ਕਰ ਸਕਦੇ ਹਨ। ਇਸ ਦੇ ਲਈ ਕੰਪਨੀ ਨੇ ਵੀ HotShot Challenges ਵੀ ਸ਼ੁਰੂ ਕੀਤਾ ਹੈ। ਇਸ ਚੈਲੰਜ ਤਹਿਤ ਯੂਜ਼ਰਸ ਮਿਊਜ਼ਿਕ, ਕਾਮੇਡੀ ਅਤੇ ਡਾਂਸ ਕੈਟੇਗਰੀਜ਼ 'ਚ ਹਿੱਸਾ ਲੈ ਸਕਦੇ ਹਨ। ਟਿਕਟਾਕ ਦੇ ਬੈਨ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਇੰਫਯੂਐਂਸਰਸ ਨੇ ਆਪਣੇ ਯੂਜ਼ਰਸ ਨੂੰ ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਫਾਲੋਅ ਕਰਨ ਦੀ ਅਪੀਲ ਕੀਤੀ ਸੀ। ਇਕ ਰਿਪੋਰਟ ਮੁਤਾਬਕ ਟਿਕਟਾਕ ਇੰਫਯੂਐਂਸਰਸ ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਦੀ ਕਮਾਈ ਕਰਦੇ ਸਨ ਜੋ ਕਿ ਅਚਾਨਕ ਤੋਂ ਬੰਦ ਹੋ ਗਿਆ।

PunjabKesari

ਗਾਨਾ ਹਾਟਸ਼ਾਟਸ ਤੋਂ ਠੀਕ ਪਹਿਲਾਂ ਅੱਜ ਹੀ ਇੰਸਟਾਗ੍ਰਾਮ ਨੇ ਰੀਲਸ ਫੀਚਰ ਪੇਸ਼ ਕੀਤਾ ਹੈ ਜੋ ਕਿ ਇਕ ਸ਼ਾਰਟ ਵੀਡੀਓ ਫੀਚਰ ਹੈ। ਇੰਸਟਾਗ੍ਰਾਮ ਰੀਲਸ ਫੀਚਰ ਦਾ ਇਸਤੇਮਾਲ ਕਰਕੇ ਯੂਜ਼ਰਸ 15 ਸੈਕਿੰਡ ਦੇ ਵੀਡੀਓ ਸ਼ੇਅਰ ਕਰ ਸਕਣਗੇ। ਮਿਊਜ਼ਿਕ ਲਈ ਉਨ੍ਹਾਂ ਨੂੰ ਐਪ ਦੀ ਲਾਈਬ੍ਰੇਰੀ ਵੀ ਮਿਲੇਗੀ। ਟਿਕਟਾਕ ਦੀ ਟੱਕਰ 'ਚ ਪਿਛਲੇ ਕੁਝ ਮਹੀਨਿਆਂ 'ਚ ਕਈ ਸਾਰੇ ਭਾਰਤੀ ਐਪਸ ਲਾਂਚ ਹੋਏ ਹਨ ਜਿਨ੍ਹਾਂ 'ਚ ਰੋਪੋਸੋ, ਮਿੱਤਰੋਂ, ਮੋਜ, ਹਾਈਪਾਈ ਅਤੇ ਚਿੰਗਾਰੀ ਵਰਗੇ ਐਪਸ ਦੇ ਨਾਂ ਸ਼ਾਮਲ ਹਨ। ਮਿੱਤਰੋਂ ਐਪ ਨੇ ਸਿਰਫ 85 ਦਿ


Karan Kumar

Content Editor Karan Kumar