FUJIFILM INSTAX mini 12 ਇੰਸਟੈਂਟ ਕੈਮਰਾ ਭਾਰਤ ''ਚ ਲਾਂਚ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ

Monday, Apr 24, 2023 - 05:18 PM (IST)

FUJIFILM INSTAX mini 12 ਇੰਸਟੈਂਟ ਕੈਮਰਾ ਭਾਰਤ ''ਚ ਲਾਂਚ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ- ਫਿਊਜੀਫਿਲਸ ਨੇ ਭਾਰਤ 'ਚ ਇੰਸਟੈਕਸ ਸੀਰੀਜ਼ ਦੇ ਨਵੇਂ ਇੰਸਟੈਂਟ ਕੈਮਰਾ FUJIFILM INSTAX mini 12 ਨੂੰ ਲਾਂਚ ਕਰ ਦਿੱਤਾ ਹੈ। ਇਸ ਕੈਮਰੇ ਨੂੰ ਰਿਟੇਲ ਅਤੇ ਆਨਲਾਈਨ ਸਟੋਰ 'ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। FUJIFILM INSTAX mini 12 ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ।

FUJIFILM INSTAX mini 12 ਦੇ ਨਾਲ ਬੈਲੂਨ ਵਰਗਾ ਡਿਜ਼ਾਈਨ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ ਪ੍ਰਿੰਟਰ ਵੀ ਹੈ। ਇਹ ਪੰਜ ਰੰਗਾਂ 'ਚ ਉਪਲੱਬਧ ਹੈ। FUJIFILM INSTAX mini 12 ਦੀ ਕੀਮਤ 9,499 ਰੁਪਏ ਰੱਖੀ ਗਈ ਹੈ। 

FUJIFILM INSTAX mini 12 ਦੇ ਨਾਲ ਆਟੋਮੈਟਿਕ ਐਕਸਪੋਜ਼ਰ ਫੀਚਰ ਦਿੱਤਾ ਗਿਆ ਹੈ ਜਿਸ ਨਾਲ ਤੁਸੀਂ ਬੈਸਟ ਤਸਵੀਰਾਂ ਕਲਿੱਕ ਕਰ ਸਕਦੇ ਹੋ। ਇਸ ਵਿਚ ਕਲੇਜ਼ਅਪ ਮੋਡ ਵੀ ਹੈ। ਸੈਲਫੀ ਦੇ ਦੀਵਾਨਿਆਂ ਲਈ ਤਾਂ ਇਹ ਬੈਸਟ ਹੈ। 

ਇਹ ਕੈਮਰਾ ਲਾਈਟ ਨੂੰ ਖ਼ੁਦ ਹੀ ਐਡਜਸਟ ਕਰ ਸਕਦਾ ਹੈ। ਇਸ ਵਿਚ ਪੈਰਾਲੈਕਸ ਕਰੈਕਸ਼ਨ ਵੀ ਹੈ। ਇਹ ਕੈਮਰਾ ਕ੍ਰੈਡਿਟ ਕਾਰਡ ਦੇ ਸਾਈਜ਼ 'ਚ ਫੋਟੋ ਪ੍ਰਿੰਟ ਕਰ ਸਕਦਾ ਹੈ। FUJIFILM INSTAX mini 12 ਨੂੰ 10, 20 ਅਤੇ 40 ਸ਼ਾਟਸ ਦੇ ਨਾਲ ਪੇਸ਼ ਕੀਤਾ ਗਿਆ ਹੈ।

ਇਸਦੇ ਨਾਲ INSTAX UP ਐਪ ਦਾ ਵੀ ਸਪੋਰਟ ਮਿਲਦਾ ਹੈ ਤਾਂ ਤੁਸੀਂ ਆਪਣੇ ਫੋਨ 'ਚ ਮੌਜੂਦ ਫੋਟੋ ਨੂੰ ਵੀ ਇਸ ਐਪ ਰਾਹੀਂ FUJIFILM INSTAX mini 12 ਤੋਂ ਪ੍ਰਿੰਟ ਕਰ ਸਕਦੇ ਹੋ. FUJIFILM INSTAX mini 12 ਦੀ ਵਿਕਰੀ ਐਮਾਜ਼ੋਨ, ਫਲਿਪਕਾਰਟ ਵਰਗੇ ਕਈ ਸਟੋਰਾਂ 'ਤੇ ਹੋ ਰਹੀ ਹੈ।


author

Rakesh

Content Editor

Related News