ਠੱਗਾਂ ਨੇ ਵਪਾਰੀ ਨੂੰ 'Digital Arrest' ਕਰ ਖਾਤੇ 'ਚੋਂ ਉਡਾਏ 53 ਲੱਖ ਰੁਪਏ

Tuesday, Nov 11, 2025 - 10:06 PM (IST)

ਠੱਗਾਂ ਨੇ ਵਪਾਰੀ ਨੂੰ 'Digital Arrest' ਕਰ ਖਾਤੇ 'ਚੋਂ ਉਡਾਏ 53 ਲੱਖ ਰੁਪਏ

ਗੈਜੇਟ ਡੈਸਕ- ਮੁੰਬਈ 'ਚ ਇਕ ਹੈਰਾਨ ਕਰਨ ਵਾਲਾ ਸਾਈਬਰ ਫਰਾਡ ਸਾਹਮਣੇ ਆਇਆ ਹੈ। ਦੱਖਣੀ ਮੁੰਬਈ ਦੇ 60 ਸਾਲਾ ਇਕ ਵਪਾਰੀ ਨੂੰ ਠੱਗਾਂ ਨੇ ਕਾਨੂੰਨ ਵਿਵਸਥਾ ਦੇ ਵੱਡੇ ਅਫਸਰ ਬਣ ਕੇ ਪੂਰੀ ਰਾਤ ਵੀਡੀਆ ਕਾਲ 'ਤੇ 'ਡਿਜੀਟਲ ਅਰੈੱਸਟ' 'ਚ ਰੱਖਿਆ ਅਤੇ ਉਸ ਕੋਲੋਂ 53 ਲੱਖ ਰੁਪਏ ਠੱਗ ਲਏ। 

ਕੀ ਹੁੰਦਾ ਹੈ 'ਡਿਜੀਟਲ ਅਰੈੱਸਟ'

'ਡਿਜੀਟਲ ਅਰੈੱਸਟ' ਸਾਈਬਰ ਫਰਾਡ ਦਾ ਇਕ ਨਵਾਂ ਤਰੀਕਾ ਹੈ। ਇਸ ਵਿਚ ਠੱਗ ਖੁਦ ਨੂੰ ਸਰਕਾਰੀ ਅਫਸਰ ਜਾਂ ਪੁਲਸ ਅਧਿਕਾਰੀ ਦੱਸ ਕੇ ਵੀਡੀਓ ਕਾਲ ਜਾਂ ਆਡੀਓ ਕਾਲ 'ਤੇ ਲੋਕਾਂ ਨੂੰ ਡਰਾਉਂਦੇ ਹਨ। ਉਹ ਕਹਿੰਦੇ ਹਨ ਕਿ ਵਿਅਕਤੀ ਕਿਸੇ ਅਪਰਾਧ 'ਚ ਫਸਿਆ ਹੋਇਆ ਹੈ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਪੈਸੇ ਜਮ੍ਹਾ ਕਰਨੇ ਪੈਣਗੇ। 

ਇਹ ਵੀ ਪੜ੍ਹੋ- 20 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਬੈਸਟ ਗੇਮਿੰਗ ਸਮਾਰਟਫੋਨ, ਖ਼ਰੀਦਣ ਲਈ ਦੇਖੋ ਪੂਰੀ ਲਿਸਟ

ਕੀ ਹੈ ਪੂਰਾ ਮਾਮਲਾ

ਪੀੜਤ ਵਿਅਕਤੀ ਮੁੰਬਈ ਦੇ ਅਗ੍ਰੀਪਾੜਾ ਇਲਾਕੇ ਦਾ ਰਹਿਣ ਵਾਲਾ ਹੈ। 2 ਨਵੰਬਰ ਨੂੰ ਉਸਨੂੰ ਇਕ ਅਣਜਾਣ ਨੰਬਰ ਤੋਂ ਕਾਲ ਆਈ, ਜਿਸ ਵਿਚ ਕਾਲ ਕਰਨ ਵਾਲੇ ਨੇ ਖੁਦ ਨੂੰ ਟਰਾਈ (ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ) ਦਾ ਅਫਸਰ ਦੱਸਿਆ। ਉਸਨੇ ਆਪਣਾ ਨਾਂ ਰਾਜੀਵ ਸਿਨਹਾ ਦੱਸਿਆ ਅਤੇ ਕਿਹਾ ਕਿ ਤੁਹਾਡੇ ਨਾਂ 'ਤੇ ਲਏ ਗਏ ਸਿਮ ਕਾਰਡ ਨਾਲ ਫਰਾਡ ਹੋਇਆ ਹੈ, ਤੁਹਾਨੂੰ 2 ਘੰਟਿਆਂ 'ਚ ਦਿੱਲੀ ਪੁਲਸ ਦੇ ਸਾਹਮਣੇ ਪੇਸ਼ ਹੋਣਾ ਪਵੇਗਾ। ਜਿਸ 'ਤੇ ਵਪਾਰੀ ਨੇ ਕਿਹਾ ਕਿ ਉਹ ਦਿੱਲੀ ਨਹੀਂ ਜਾ ਸਕਦਾ ਤਾਂ ਕਾਲਰ ਨੇ ਕਿਹਾ ਕਿ ਉਸ ਖਿਲਾਫ ਦਿੱਲੀ 'ਚ ਕੇਸ ਦਰਜ ਹੈ ਅਤੇ ਹੁਣ ਦਿੱਲੀ ਪੁਲਸ ਉਸ ਨਾਲ ਗੱਲ ਕਰੇਗੀ। 

ਇਸ ਤੋਂ ਬਾਅਦ ਹੋਇਆ 'ਡਿਜੀਟਲ ਅਰੈੱਸਟ'

ਥੋੜੀ ਦੇਰ ਬਾਅਦ ਪੀੜਤ ਨੂੰ ਇਕ ਵੀਡੀਓ ਕਾਲ ਆਈ। ਇਸ ਵਾਰ ਕਾਲ ਕਰਨ ਵਾਲੇ ਨੇ ਖੁਦ ਨੂੰ ਦਿੱਲੀ ਪੁਲਸ ਦਾ ਅਫਸਰ ਵਿਜੇ ਖੰਨਾ ਦੱਸਿਆ। ਉਸਨੇ ਕਿਹਾ ਕਿ ਵਪਾਰੀ ਦਾ ਨਾਂ ਮਨੀ ਲਾਂਡਰਿੰਗ ਕੇਸ 'ਚ ਸ਼ਾਮਲ ਹੈ ਅਤੇ ਉਸਦੇ ਆਧਾਰ ਕਾਰਡ ਤੋਂ ਫਰਜ਼ੀ ਬੈਂਕ ਅਕਾਊਂਟ ਖੋਲ੍ਹਿਆ ਗਿਆ ਹੈ। ਇਸਤੋਂ ਬਾਅਦ ਫਰਾਡ ਕਰਨ ਵਾਲਿਆਂ ਨੇ ਵੀਡੀਓ ਕਾਲ 'ਤੇ ਵੱਖ-ਵੱਖ ਸੀਨੀਅਰ ਅਫਸਰਾਂ ਨਾਲ ਗੱਲ ਕਰਵਾਈ,  ਨਾਲ ਹੀ ਐਂਟੀ ਕਰਪਸ਼ਨ ਬ੍ਰਾਂਚ, ਇੰਸਪੈਕਸ਼ਨ ਡਿਪਾਰਟਮੈਂਟ ਅਤੇ ਐਨਫੋਰਸਮੈਂਟ ਡਾਇਰੈਕਟਰੇਟ ਦੇ ਫਰਜ਼ੀ ਲੈਟਰਹੈੱਡ ਦਿਖਾਏ ਗਏ। ਪੀੜਤ ਨੂੰ ਦੋਸ਼ੀ ਨੇ ਪੂਰੀ ਰਾਤ ਕਾਲ 'ਤੇ ਰੱਖਿਆ। ਉਨ੍ਹਾਂ ਨੇ ਪੀੜਤ ਤੋਂ ਉਸਦੀ ਜਾਇਦਾਦ, ਸੇਵਿੰਗਸ ਅਤੇ ਬੈਂਕ ਅਕਾਊਂਟ ਦੀ ਜਾਣਕਾਰੀ ਮੰਗੀ। 

ਇਹ ਵੀ ਪੜ੍ਹੋ- ਇੰਝ ਲੱਭੇਗਾ ਚੋਰੀ ਹੋਇਆ ਫੋਨ! ਕਰ ਲਓ ਬਸ ਛੋਟੀ ਜਿਹੀ ਸੈਟਿੰਗ

ਫਰਜ਼ੀ 'ਆਨਲਾਈਨ ਕੋਰਟ ਹਿਅਰਿੰਗ'

ਅਗਲੇ ਦਿਨ ਫਰਾਡ ਕਰਨ ਵਾਲਿਆਂ ਨੇ ਇਕ ਫਰਜ਼ੀ ਆਨਲਾਈਨ ਹਿਅਰਿੰਗ ਕਰਵਾਈ। ਅਦਾਲਤ ਨੇ ਕਿਹਾ ਕਿ ਉਸਨੂੰ ਜ਼ਮਾਨਤ ਨਹੀਂ ਮਿਲੇਗੀ ਅਤੇ ਉਸਦੇ ਸਾਰੇ ਬੈਂਕ ਅਕਾਊਂਟ ਫ੍ਰੀਜ਼ ਕਰ ਦਿੱਤੇ ਜਾਣਗੇ। ਉਸਨੂੰ ਕਿਹਾ ਗਿਆ ਕਿ ਉਹ ਆਪਣੇ ਪੈਸੇ ਸਰਕਾਰ ਵੱਲੋਂ ਦੱਸੇ ਗਏ ਇਕ 'ਨੈਸ਼ਨਲਾਈਜ਼ਡ ਬੈਂਕ ਅਕਾਊਂਟ' 'ਚ ਟਰਾਂਸਫਰ ਕਰੇ। ਪੀੜਤ ਨੇ ਡਰ ਦੇ ਮਾਰੇ 53 ਲੱਖ ਰੁਪਏ ਉਸ ਅਕਾਊਂਟ 'ਚ ਟਰਾਂਸਫਰ ਕਰ ਦਿੱਤੇ। 

ਇੰਝ ਖੁਲ੍ਹਿਆ ਰਾਜ਼

ਜਦੋਂ ਠੱਗਾਂ ਨੇ ਉਸ ਕੋਲੋਂ ਪੈਸੇ ਮੰਗੇ ਤਾਂ ਉਸਨੂੰ ਸ਼ੱਕ ਹੋਇਆ। ਉਹ ਟਾਇਲਟ ਜਾਣ ਦਾ ਬਹਾਨਾ ਬਣਾ ਕੇ ਕਮਰੇ 'ਚੋਂ ਬਾਹਰ ਨਿਕਲਿਆ ਅਤੇ ਸਾਈਬਰ ਹੈਲਪਲਾਈਨ ਨੰਬਰ 1930 'ਤੇ ਕਾਲ ਕੀਤੀ। ਇਸਤੋਂ ਬਾਅਦ ਉਸਨੇ ਸੈਂਟਰਲ ਰੀਜ਼ਨ ਸਾਈਬਰ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਬਿਨਾਂ ਨੰਬਰ ਦੇ ਹੋਵੇਗੀ WhatsApp ਕਾਲ! ਜਲਦ ਆ ਰਿਹੈ ਧਾਂਸੂ ਫੀਚਰ


author

Rakesh

Content Editor

Related News