ਹੁਣ ਐਂਡਰਾਇਡ ਸਮਾਰਟਫੋਨ ਯੂਜ਼ਰਸ ਬਿਨਾਂ ਇਨਵਾਈਟ ਦੇ ਖੇਡ ਸਕਣਗੇ ਇਹ ਗੇਮ

Sunday, Oct 14, 2018 - 11:23 AM (IST)

ਹੁਣ ਐਂਡਰਾਇਡ ਸਮਾਰਟਫੋਨ ਯੂਜ਼ਰਸ ਬਿਨਾਂ ਇਨਵਾਈਟ ਦੇ ਖੇਡ ਸਕਣਗੇ ਇਹ ਗੇਮ

ਗੈਜੇਟ ਡੈਸਕ– ਇਸ ਸਾਲ E3 2018 ਗੇਮਿੰਗ ਐਕਸਪੋ ’ਚ ਮੋਬਾਇਲ ਗੇਮ Fortnite ਕਾਫੀ ਛਾਈ ਰਹੀ। ਇਹ PUBG ਦੀ ਤਰ੍ਹਾਂ ਬਹੁਤ ਮਸ਼ਹੂਰ ਮੋਬਾਇਲ ਗੇਮਾਂ ’ਚੋਂ ਇਕ ਹੈ। ਦੀ ਪ੍ਰਸਿੱਧੀ ਦਾ ਅੰਦਾਜ਼ਾ ਹਾਲ ਹੀ ’ਚ ਆਈ ਇਕ ਰਿਪੋਰਟ ਤੋਂ ਲਗਾਇਆ ਜਾ ਸਕਦਾ ਹੈ। ਇਸ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਐਪਲ ਮੋਬਾਇਲ ਪਲੇਟਫਾਰਮ iOS ’ਤੇ ਇਸ ਗੇਮ ਨੇ 100 ਮਿਲੀਅਨ ਡਾਲਰ (ਕਰੀਬ 6 ਅਰਬ 78 ਕਰੋੜ ਰੁਪਏ) ਦੀ ਕਮਾਈ ਕਰ ਲਈ ਹੈ। ਉਥੇ ਹੀ ਹੁਣ ਐਂਡਰਾਇਡ ’ਤੇ ਇਸ ਗੇਮ ਨੂੰ ਖੇਡਣ ਵਾਲੇ ਯੂਜ਼ਰਸ ਲਈ ਇਕ ਖੁਸ਼ਖਬਰੀ ਹੈ।

ਹਾਲਾਂਕਿ ਇਸ ਗੇਮ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਨਹੀਂ ਕੀਤਾ ਜਾ ਸਕਦਾ। ਜੇਕਰ ਤੁਸੀਂ ਵੀ Fortnite Mobile ਨੂੰ ਐਂਡਰਾਇਡ ਸਮਾਰਟਫੋਨ ਨੂੰ ਐਂਡਰਾਇਡ ਸਮਾਰਟਫੋਨ ’ਤੇ ਖੇਡਦੇ ਹੋ ਤਾਂ ਹੁਣ ਤੁਸੀਂ ਬਿਨਾਂ ਇਨਵਾਈਟ ਦੇ ਇਸ ਗੇਮ ਨੂੰ ਖੇਡ ਸਕਦੇ ਹੋ। Epic Games ਨੇ ਉਸ ਰਿਸਟ੍ਰਿਕਸ਼ਨ ਨੂੰ ਹਟਾ ਦਿੱਤਾ ਹੈ, ਜਿਸ ਵਿਚ ਯੂਜ਼ਰਸ ਨੂੰ ਕੰਪਨੀ ਜਾਂ ਫਿਰ ਕਿਸੇ ਦੋਸਤ ਨਾਲ ਗੇਮ ਨੂੰ ਖੇਡਣ ਲਈ ਇਨਵਾਈਟ ਮਿਲਣਾ ਜ਼ਰੂਰੀ ਸੀ।

ਜੇਕਰ ਤੁਸੀਂ ਵੀ ਇਸ ਗੇਮ ਨੂੰ ਖੇਡਣਾ ਚਾਹੁੰਦੇ ਹੋ ਤਾਂ Epic ਗੇਮਜ਼ ਦੀ ਅਧਿਕਾਰਤ ਸਾਈਟ ਜਾਂ Samsung’s storefront ਤੋਂ ਡਾਊਨਲੋਡ ਕਰ ਸਕਦੇ ਹੋ। Fortnite ਮੋਬਾਇਲ ਗੇਮ ਦਾ ਸਾਈਜ਼ 1.88GB ਦਾ ਹੈ। ਫਿਲਹਾਲ Fortnite ਮੋਬਾਇਲ ਗੇਮ Samsung Galaxy Note 9 ਦੇ ਨਾਲ ਹੀ ਦੂਜੇ ਸੈਮਸੰਗ ਡਿਵਾਈਸ ਲਈ ਹੀ ਹੈ। ਇਸ ਤੋਂ ਇਲਾਵਾ ਇਹ ਗੇਮ ਪੀਸੀ ਅਤੇ ਐਪਲ ਡਿਵਾਈਸ ਲਈ ਵੀ ਉਪਲੱਬਧ ਹੈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ XDA ਡਿਵੈੱਲਪਰਜ਼ ਨੇ ਗੇਮ ਚਲਾਉਣ ਲਈ ਸਪੋਰਟ ਸਪੈਸੀਫਿਕੇਸ਼ਨ ਦੀ ਲਿਸਟ ਜਾਰੀ ਕੀਤੀ ਸੀ ਜੋ ਐਂਡਰਾਇਡ ’ਤੇ ਫੋਰਟਨਾਈਟ ਲਈ ਲੀਕ ਕੰਫੀਗ੍ਰੇਸ਼ਨ ਫਾਈਲ ਦੇ ਆਧਾਰ ’ਤੇ ਸੀ।


Related News