ਫੋਰਡ ਲਿਆਉਣ ਵਾਲੀ ਹੈ Figo ਦਾ ਆਟੋਮੈਟਿਕ ਮਾਡਲ, ਕਮਾਲ ਦੇ ਹਨ ਫੀਚਰਜ਼
Monday, Jul 20, 2020 - 02:26 PM (IST)

ਆਟੋ ਡੈਸਕ– ਫੋਰਡ ਬਹੁਤ ਜਲਦ ਆਪਣੀ ਲੋਕਪ੍ਰਸਿੱਧ ਹੈਚਬੈਕ ਕਾਰ ਫਿਗੋ ਨੂੰ 6-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਉਤਾਰਣ ਵਾਲੀ ਹੈ। ਰਿਪੋਰਟ ਮੁਤਾਬਕ, ਫੋਰਡ ਫਿਗੋ ਆਟੋਮੈਟਿਕ ਨੂੰ ਅਗਸਤ ਦੇ ਆਖਰੀ ਦਿਨਾਂ ’ਚ ਲਾਂਚ ਕੀਤਾ ਜਾ ਸਕਦਾ ਹੈ। ਆਟੋਕਾਰ ਦੀ ਰਿਪੋਰਟ ਮੁਤਾਬਕ, ਫੋਰਡ ਫਿਗੋ ਦਾ ਆਟੋਮੈਟਿਕ ਗਿਅਰਬਾਕਸ ਫੋਰਡ ਈਕੋਸਪੋਰਟ ਕਾਰ ਤੋਂ ਲਿਆ ਜਾ ਸਕਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਫੋਰਡ ਫਿਗੋ ਹੈਚਬੈਕ ਬੀ.ਐੱਸ.-6 ਚਾਰ ਮਾਡਲਾਂ (ਐਂਬੀਅੰਟ, ਟ੍ਰੈਂਡ, ਟਾਈਟੇਨੀਅਮ, ਟਾਈਟੇਨੀਅਮ ਬਲਿਊ) ’ਚ ਉਪਲੱਬਧ ਹੈ। ਇਨ੍ਹਾਂ ਸਾਰੇ ਮਾਡਲਾਂ ’ਚ ਮੈਨੁਅਲ ਗਿਅਰਬਾਕਸ ਦਿੱਤਾ ਗਿਆ ਹੈ। ਫੋਰਡ ਫਿਗੋ ਫੇਸਲਿਫਟ ਨੂੰ 1.2 ਲੀਟਰ ਪੈਟਰੋਲ, 1.5 ਲੀਟਰ ਪੈਟਰੋਲ ਅਤੇ 1.5 ਲੀਟਰ ਡੀਜ਼ਲ ਇੰਜਣ ਆਪਸ਼ਨ ’ਚ ਉਤਾਰਿਆ ਗਿਆ ਹੈ.
- ਇਨ੍ਹਾਂ ’ਚੋਂ 1.2 ਲੀਟਰ ਪੈਟਰੋਲ ਇੰਜਣ 96 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ।
- ਦੂਜਾ 1.5 ਲੀਟਰ ਪੈਟਰੋਲ ਇੰਜਣ ਹੈ ਜੋ 121 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ।
- ਉਥੇ ਹੀ ਤੀਜਾ 1.5 ਲੀਟਰ ਡੀਜ਼ਲ ਇੰਜਣ ਹੈ ਜੋ 121 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ।
ਕਾਰ ’ਚ ਕੀਤੇ ਗਏ ਬਦਲਾਅ
ਫੋਰਡ ਫਿਗੋ ਫੇਸਲਿਫਟ ਦੇ ਫੀਚਰਜ਼ ਅਤੇ ਉਪਕਰਣਾਂ ’ਚ ਕਈ ਬਦਲਾਅ ਕੀਤੇ ਗਏ ਹਨ। ਕਾਰ ’ਚ ਰੀਡਿਜ਼ਾਇਨ ਫਰੰਟ ਗਰਿੱਲ, ਬੰਪਰ ਅਤੇ ਫੌਗ ਲਾਈਟਾਂ ਮਿਲਦੀਆਂ ਹਨ। ਫੀਚਰਜ਼ ਦੀ ਗੱਲ ਕਰੀਏ ਤਾਂ ਨਵੀਂ ਫੋਰਡ ਫਿਗੋ ’ਚ ਡਿਊਲ ਏਅਰਬੈਗਸ, ਡਰਾਈਵਰ ਅਤੇ ਫਰੰਟ ਪਸੰਜਰ ਸੀਟ ਬੈਲਟ ਰਿਮਾਇੰਡਰ, ਇਲੈਕਟ੍ਰਿਕ ਬੂਟ ਰਿਲੀਜ਼, ਬਾਡੀ ਕਲਰਡ ਫਰੰਟ ਅਤੇ ਰੀਅਰ ਬੰਪਰ ਅਤੇ ਟਿਲਟ-ਅਡਜਸਟੇਬਲ ਸਟੀਅਰਿੰਗ ਵ੍ਹੀਲ ਸਮੇਤ ਕਈ ਫੀਚਰਜ਼ ਮਿਲਦੇ ਹਨ।
ਸੁਰੱਖਿਆ ਫੀਚਰਜ਼
ਸੁਰੱਖਿਆ ਦੇ ਲਿਹਾਜ ਨਾਲ ਇਸ ਵਿਚ 6 ਏਅਰਬੈਗਸ (ਡਿਊਲ ਫਰੰਟ, ਸਾਈਡ ਅਤੇ ਕਰਟਨ), ਟ੍ਰੈਕਸ਼ਨ ਕੰਟਰੋਲ, ਆਟੋਮੈਟਿਕ ਡੇ/ਨਾਈਟ IRVM, ਹਿੱਲ ਸਟਾਰਟ ਅਸਿਸਟ ਵਰਗੇ ਸੁਰੱਖਿਆ ਫੀਚਰਜ਼ ਮਿਲਦੇ ਹਨ। ਭਾਰਤ ’ਚ ਇਹ ਕਾਰ ਮਾਰੂਤੀ ਸੁਜ਼ੂਕੀ ਸਵਿਫਟ ਅਤੇ ਫਾਕਸਵੈਗਨ ਪੋਲੋ ਨੂੰ ਟੱਕਰ ਦਿੰਦੀ ਹੈ।
7.0 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ
ਕਾਰ ’ਚ 7.0 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਆਟੋਮੈਟਿਕ ਕਲਾਈਮੇਟ ਕੰਟਰੋਲ, ਪੁਸ਼ ਬਟਨ ਸਟਾਰਟ, ਕੀਲੈੱਸ ਐਂਟਰੀ, ਟ੍ਰੈਕਸ਼ਨ ਕੰਟਰੋਲ, ਹਿੱਲ ਸਟਾਰਟ ਅਸਿਸਟ ਅਤੇ ਸਟੀਅਰਿੰਗ ਮਾਊਂਟਿਡ ਆਡੀਓ ਕੰਟਰੋਲ ਵਰਗੀਆਂ ਆਧੁਨਿਕ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ।