Ford ਨੇ ਲਾਂਚ ਕੀਤਾ EcoSport ਦਾ ਬਲੈਕ ਸਿਗਨੇਚਰ ਐਡੀਸ਼ਨ
Monday, Oct 10, 2016 - 11:42 AM (IST)

ਜਲੰਧਰ - ਅਮਰੀਕੀ ਵਾਹਨ ਨਿਰਮਾਤਾ ਕੰਪਨੀ Ford ਨੇ EcoSport ਦਾ ਬਲੈਕ ਸਿਗਨੇਚਰ ਐਡੀਸ਼ਨ ਲਾਂਚ ਕਰ ਦਿੱਤਾ ਹੈ ਜਿਸ ਦੀ ਦਿੱਲੀ ''ਚ ਐਕਸ-ਸ਼ੋਰੂਮ ਕੀਮਤ 9.26 ਲੱਖ ਰੁਪਏ ਰੱਖੀ ਗਈ ਹੈ। ਕਾਰ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਇਸ ''ਚ 37,894 ਰੁਪਏ ਦੀ ਨਵੀਂ ਐਕਸੇਸਰੀਜ਼ ਦਿੱਤੀ ਗਈ ਹੈ ਜਿਸ ''ਚ ਆਲ-ਬਲੈਕ ਇੰਟੀਰਿਅਰਸ, ਬਲੈਕ ਵਿੰਗ ਮਿਰਰ ਕੈਪਸ, ਬਲੈਕ ਫੋਗ ਲੈਂਪ ਬੇਜ਼ੇਲਸ, ਬਲੈਕ ਫਿਨੀਸ਼ ਦੇ ਨਾਲ 16 - ਇੰਚ ਅਲਾਏ ਵ੍ਹੀਲਸ ਅਤੇ ਬਲੈਕ ਰੂਫ ਰੇਲਸ ਦਿੱਤੇ ਗਏ ਹਨ।
ਇੰਜਣ -
ਇਸ ਕਾਰ ਨੂੰ ਪੈਟਰੋਲ ਅਤੇ ਡੀਜ਼ਲ ਇੰਜਣ ਦੇ ਆਪਸ਼ਨ ''ਚ ਉਪਲੱਬਧ ਕੀਤਾ ਜਾਵੇਗਾ। ਕਾਰ ਦੇ ਪੈਟਰੋਲ ਵੇਰਿਅੰਟ ''ਚ 1.5-ਲਿਟਰ Ti-VCT ਇੰਜਣ ਲਗਾ ਹੈ ਜੋ 112 PS ਪਾਵਰ ਦੇ ਨਾਲ 140 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 5-ਸਪੀਡ ਮੈਨੂਅਲ ਅਤੇ 6-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਕਾਰ ਦੇ ਡੀਜਲ ਵੇਰਿਅੰਟ ''ਚ 1.5-ਲਿਟਰ TDCI ਇੰਜਣ ਲਗਾ ਹੈ ਜੋ 100 PS ਦੀ ਪਾਵਰ ਅਤੇ 205 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ MT ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।
ਖਾਸ ਫੀਚਰਸ -
ਇਸ ਕਾਰ ''ਚ 6 ਏਰਬੈਗਸ, ABD ਦੇ ਨਾਲ ABS, ਆਟੋਮੈਟਿਕ ਹੈੱਡਲੈਂਪਸ, ਰੇਨ ਸੈਂਸਿੰਗ ਵਾਇਪਰਸ, ਸਿਗਨੇਚਰ ਲਾਈਟ ਗਾਇਡ, ਡੇ-ਟਾਇਮ ਰਨਿੰਗ ਲਾਈਟਸ, ਐਲੇਕਟ੍ਰੋਮੈਟਿਕ ਮਿਰਰ ਅਤੇ ਪੁਸ਼ ਬਟਨ ਸਟਾਰਟ ਜਿਹੇ ਫੀਚਰਸ ਮੌਜੂਦ ਹਨ।