ਫੋਰਡ ਨੇ ਕੀਤਾ ਵੱਡਾ ਐਲਾਨ, ਆਪਣੇ ਵਾਹਨਾਂ ਲਈ ਹੁਣ ਕੰਪਨੀ ਖ਼ੁਦ ਬਣਾਏਗੀ ਬੈਟਰੀ

11/21/2020 6:32:16 PM

ਆਟੋ ਡੈਸਕ– ਦੁਨੀਆ ਦੀਆਂ ਸਭ ਤੋਂ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ ਇਨ੍ਹੀ ਦਿਨੀਂ ਇਲੈਕਟ੍ਰਿਕ ਕਾਰਾਂ ’ਤੇ ਕੰਮ ਕਰ ਰਹੀਆਂ ਹਨ। ਤਾਜ਼ਾ ਰਿਪੋਰਟ ਮੁਤਾਬਕ, ਫੋਰਡ ਨੇ ਆਪਣੀਆਂ ਇਲੈਕਟ੍ਰਿਕ ਕਾਰਾਂ ਲਈ ਖ਼ੁਦ ਦੀ ਬੈਟਰੀ ਬਣਾਉਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਬਾਰ ਫੋਲਡ ਮੋਟਰ ਦੇ ਸੀ.ਈ.ਓ., ਜਿਮ ਫਾਰਲੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੋਰਡ ਮੋਟਰ, ਕੰਪਨੀ ਦੇ ਅਧਿਕਾਰੀ ਕੰਪਲੈਕਸ ਸੇਲ ਦੇ ਨਾਲ-ਨਾਲ ਸੇਲ ਨਿਰਮਾਤਾ ’ਤੇ ਵੀ ਚਰਚਾ ਕਰ ਰਹੀ ਹੈ। ਇਸ ਸਮੇਂ ਕੰਪਨੀ ਦੀ ਯੋਜਨਾ ਟੈਸਲਾ ਅਤੇ ਜਨਰਲ ਮੋਟਰਸ ਦੇ ਨਕਸ਼ੇ ਕਦਮ ’ਤੇ ਚੱਲਣ ਦੀ ਹੈ। 

ਟੈਸਲਾ ਅਤੇ ਜਨਰਲ ਮੋਟਰਸ ਇਸ ਸਮੇਂ ਇਲੈਕਟ੍ਰਿਕ ਉਤਪਾਦ ਲਾਈਨ-ਅਪ ਲਈ ਆਪਣੀ ਹੀ ਬੈਟਰੀ ਦਾ ਉਤਪਾਦ ਕਰ ਰਹੀਆਂ ਹਨ। ਫੋਰਡ ਦਾ ਕਹਿਣਾ ਹੈ ਕਿ ਹੁਣ ਬੈਟਰੀ ਉਤਪਾਦਨ ’ਤੇ ਚਰਚਾ ਕਰਨ ਦਾ ਸਹੀ ਸਮਾਂ ਹੈ ਕਿਉਂਕਿ ਕੰਪਨੀ ਨੇ ਨੈਕਸਟ ਜਨਰੇਸ਼ਨ ਦੇ ਈ.ਵੀ. ਪੋਰਟਫੋਲੀਓ ਨੂੰ ਸਾਲ 2025 ਤਕ ਪੇਸ਼ ਕਰਨ ਦੀ ਯੋਜਨਾ ਬਣਾਈ ਹੈ। 


Rakesh

Content Editor

Related News