ਟੈਸਟਿੰਗ ਦੌਰਾਨ ਨਜ਼ਰ ਆਈ ਫੋਰਸ ਗੁਰਖਾ, ਅਗਲੇ ਸਾਲ ਹੋਵੇਗੀ ਲਾਂਚ

Tuesday, Dec 29, 2020 - 02:46 PM (IST)

ਟੈਸਟਿੰਗ ਦੌਰਾਨ ਨਜ਼ਰ ਆਈ ਫੋਰਸ ਗੁਰਖਾ, ਅਗਲੇ ਸਾਲ ਹੋਵੇਗੀ ਲਾਂਚ

ਆਟੋ ਡੈਸਕ– ਫੋਰਸ ਦੀ ਨਵੀਂ ਗੁਰਖਾ ਨੂੰ ਹਾਲ ਹੀ ’ਚ ਭਾਰਤ ’ਚ ਟੈਸਟ ਕਰਦੇ ਹੋਏ ਵੇਖਿਆ ਗਿਆ ਹੈ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਚ ਇਸ ਨੂੰ ਲਾਂਚ ਕੀਤਾ ਜਾਵੇਗਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਟੈਸਟਿੰਗ ਕਰਦੇ ਹੋਏ ਵੀ ਇਸ ਨੂੰ ਢਕਿਆ ਨਹੀਂ ਗਿਆ ਸੀ। ਅਜਿਹੇ ’ਚ ਇਸ ਨੂੰ ਪ੍ਰੋਡਕਸ਼ਨ ਮਾਡਲ ਮੰਨਿਆ ਜਾ ਰਿਹਾ ਹੈ। ਫੋਰਸ ਗੁਰਖਾ ਨੂੰ ਪਹਿਲੀ ਵਾਰ ਆਟੋ ਐਕਸਪੋ ’ਚ ਵਿਖਾਇਆ ਗਿਆ ਸੀ। ਰਿਪੋਰਟ ਮੁਤਾਬਕ, ਕੰਪਨੀ ਨੇ ਇਸ ਨੂੰ ਡੀਲਰਸ਼ਿਪ ’ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਫੋਰਸ ਟ੍ਰੈਵਲਰ ਐਂਬੁਲੈਂਸ ਦੀ ਵਧਦੀ ਮੰਗ ਨੂੰ ਵੇਖਦੇ ਹੋਏ ਇਸ ਦੀ ਲਾਂਚਿੰਗ ਨੂੰ ਟਾਲ ਦਿੱਤਾ ਗਿਆ ਸੀ। ਐਂਬੁਲੈਂਸ ਦੀ ਵਧਦੀ ਮੰਗ ਕਾਰਨ ਕੰਪਨੀ ਹੋਰ ਪ੍ਰੋਡਕਟ ਤੇ ਧਿਆਨ ਹੀਂ ਦੇ ਪਾ ਰਹੀ, ਇਸੇ ਕਾਰਨ ਇਸ ਦੀ ਲਾਂਚਿੰਗ ’ਚ ਦੇਰੀ ਹੋ ਗਈ ਹੈ। 

BS-6 ਫੋਰਸ ਗੁਰਖਾ ਦੇ ਡਿਜ਼ਾਇਨ ’ਚ ਕੀਤਾ ਗਿਆ ਹੈ ਬਦਲਾਅ
ਡਿਜ਼ਾਇਨ ਦੀ ਗੱਲ ਕਰੀਏ ਤਾਂ ਨਵੀਂ ਫੋਰਸ ਗੁਰਖਾ ਬੀ.ਐੱਸ.-6 ’ਚ ਨਵੀਂ ਗਰਿੱਲ, ਨਵੇਂ ਪ੍ਰਾਜੈਕਟਰ ਹੈੱਡਲੈਂਪਸ ਅਤੇ ਆਈਸ ਕਿਊਬ ਵਰਗੀਆਂ ਡੇਟਾਈਮ ਰਨਿੰਗ ਲਾਈਟਾਂ ਦਿੱਤੀਆਂ ਗਈਆਂ ਹਨ। ਉਥੇ ਹੀਰੀਅਰ ਵਾਲੇ ਹਿੱਸੇ ’ਚ ਨਵੀਂ ਟੇਲਲੈਂਪ ਅਤੇ ਡੋਰ-ਮਾਊਂਟੇਡ ਸਪੇਅਰ ਵ੍ਹੀਲ ਮਿਲਦਾ ਹੈ। ਇਸ ਨੂੰ ਨਵੇਂ 16 ਇੰਚ ਦੇ ਆਕਰਸ਼ਕ ਅਲੌਏ ਵ੍ਹੀਲਸ ਨਾਲ ਲਿਆਇਆ ਜਾਵੇਗਾ। 

7.0 ਇੰਚ ਦਾ ਟੱਚਸਕਰੀਨ ਇੰਫੋਟੇਮੈਂਟ ਸਿਸਟਮ
ਇੰਟੀਰੀਅਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਪਾਵਰ ਵਿੰਡੋ ਅਤੇ 7.0 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਜਾਵੇਗਾ। ਸੁਰੱਖਿਆ ਦੇ ਲਿਹਾਜ ਨਾਲ ਨਵੀਂ ਗੁਰਖਾ ’ਚ ਡਿਊਲ ਏਅਰਬੈਗ, ਏ.ਬੀ.ਐੱਸ., ਰੀੱਰ ਪਾਰਕਿੰਗ ਸੈਂਸਰ ਸਮੇਤ ਸਾਰੇ ਜ਼ਰੂਰੀ ਫੀਚਰਜ਼ ਦਿੱਤੇ ਗਏ ਹੋਣਗੇ। ਸੀਟਿੰਗ ਦੇ ਲਿਹਾਜ ਨਾਲ ਇਸ ਦੀ ਪਹਿਲੀ ਲਾਈਨ ’ਚ ਦੋ ਸੀਟਾਂ, ਦੂਜੀ ਲਾਈਨ ’ਚ ਦੋ ਸੀਟਾਂ ਅਤੇ ਆਖਰੀ ਲਾਈਨ ’ਚ ਦੋ ਜੰਪ ਸੀਟਾਂ ਲਗਾਈਆਂ ਗਈਆਂ ਹਨ। 

ਇੰਜਣ
ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ 2.6 ਲੀਟਰ ਦਾ 4 ਸਲੰਡਰ ਡੀਜ਼ਲ ਇੰਜਣ ਲਗਾਇਆ ਗਿਆ ਹੈ ਜੋ 88 ਬੀ.ਐੱਚ.ਪੀ. ਦੀ ਪਾਵਰ ਅਤੇ 200 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਟ੍ਰਾਂਸਮਿਸ਼ਨ ਲਈ 5-ਸਪੀਡ ਗਿਅਰਬਾਕਸ ਇਸ ਵਿਚ ਲੱਗਾ ਹੈ, ਇਸ ਨੂੰ ਆਲ-ਵ੍ਹੀਲ ਡਰਾਈਵ ਆਪਸ਼ਨ ’ਚ ਲਿਆਇਆ ਜਾ ਸਕਦਾ ਹੈ। 


author

Rakesh

Content Editor

Related News