ਫੋਲਡੇਬਲ ਆਈਫੋਨ ਦਾ ਸੁਫ਼ਨਾ ਹੋਵੇਗਾ ਪੂਰਾ, ਇਸ ਸਾਲ ਹੋਵੇਗੀ ਲਾਂਚਿੰਗ!
Thursday, Aug 08, 2024 - 04:43 PM (IST)
ਗੈਜੇਟ ਡੈਸਕ- ਤਮਾਮ ਵੱਡੀਆਂ ਟੈੱਕ ਕੰਪਨੀਆਂ ਨੇ ਆਪਣੇ ਫੋਲਡੇਬਲ ਫੋਨ ਲਾਂਚ ਕਰ ਦਿੱਤੇ ਹਨ ਪਰ ਐਪਲ ਅਜੇ ਵੀ ਇਸ ਨੂੰ ਲੈ ਕੇ ਚਰਚਾ ਤਕ ਨਹੀਂ ਕਰ ਰਹੀ। ਹਾਲਾਂਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਐਪਲ ਦੇ ਫੋਲਡੇਬਲ ਆਈਫੋਨ 'ਤੇ ਹਨ। ਫੋਲਡੇਬਲ ਆਈਫੋਨ ਨੂੰ ਲੈ ਕੇ ਹਮੇਸ਼ਾ ਲੀਕ ਰਿਪੋਰਟਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਇਕ ਹੋਰ ਨਹੀਂ ਲੀਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਪਲ ਫਲਿਪ ਸਟਾਈਲ ਵਾਲੇ ਫੋਲਡੇਬਲ ਆਈਫੋਨ 'ਤੇ ਕੰਮ ਕਰ ਰਹੀ ਹੈ। ਖਬਰ ਇਹ ਵੀ ਹੈ ਕਿ ਐਪਲ ਫੋਲਡੇਬਲ iPad/MacBook 'ਤੇ ਵੀ ਕੰਮ ਕਰ ਰਹੀ ਹੈ ਜਿਸ ਦੀ ਇੰਟਰਨਲ ਡਿਸਪਲੇਅ 18.8 ਇੰਚ ਦੀ ਹੋਵੇਗੀ।
ਐਪਲ ਦੇ ਵਿਸ਼ਲੇਸ਼ਕ Jeff Pu ਨੇ ਦਾਅਵਾ ਕੀਤਾ ਹੈ ਕਿ ਫੋਲਡੇਬਲ ਆਈਫੋਨ ਨੂੰ ਸਾਲ 2026 'ਚ ਲਾਂਚ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਆਈਫੋਨ 18 ਸੀਰੀਜ਼ ਦੇ ਨਾਲ ਹਾਈਬ੍ਰਿਡ ਆਈਪੈਡ ਅਤੇ ਮੈਕਬੁੱਕ ਲਾਂਚ ਹੋਣਗੇ।
ਰਿਪੋਰਟ 'ਚ ਫੋਲਡੇਬਲ ਆਈਫੋਨ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਖਬਰਾਂ ਆ ਚੁੱਕੀਆਂ ਹਨ, ਜਿਸ 'ਚ ਫੋਲਡੇਬਲ ਆਈਫੋਨ ਨੂੰ ਲੈ ਕੇ ਦਾਅਵੇ ਕੀਤੇ ਜਾ ਚੁੱਕੇ ਹਨ ਪਰ ਐਪਲ ਨੇ ਫੋਲਡੇਬਲ ਆਈਫੋਨ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।
iPhone 16 ਅਤੇ iOS 18
ਤੁਹਾਨੂੰ ਦੱਸ ਦੇਈਏ ਕਿ ਐਪਲ ਦਾ ਈਵੈਂਟ ਅਗਲੇ ਮਹੀਨੇ ਹੋਣ ਜਾ ਰਿਹਾ ਹੈ ਜਿਸ ਵਿਚ ਆਈਫੋਨ 16 ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ ਦੇ ਤਹਿਤ 4 ਨਵੇਂ ਆਈਫੋਨ ਲਾਂਚ ਕੀਤੇ ਜਾਣਗੇ। ਇਸ ਵਾਰ ਕੈਮਰੇ ਦੇ ਡਿਜ਼ਾਈਨ 'ਚ ਬਦਲਾਅ ਦੇਖਿਆ ਜਾ ਸਕਦਾ ਹੈ। ਆਈਫੋਨ 16 ਸੀਰੀਜ਼ ਨੂੰ iOS 18 ਦੇ ਨਾਲ ਲਾਂਚ ਕੀਤਾ ਜਾਵੇਗਾ।