ਹੁਣ ਫਲਿੱਪਕਾਰਟ ''ਤੇ ਵੀ ਉਪਲੱਬਧ ਹੈ ਲਾਇਫ ਦਾ ਵਿੰਡ3 ਤੇ ਫਲੇਮ8
Saturday, Aug 13, 2016 - 11:49 AM (IST)

ਜਲੰਧਰ- ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੀ ਸਮਾਰਟਫੋਨ ਬਣਾਉਣ ਵਾਲੀ ਇਕਾਈ ਲਾਇਫ ਦੇ ਵਿੰਡ3 ਅਤੇ ਫਲੇਮ8 ਮਾਡਲ ਅੱਜ ਤੋਂ ਆਨਲਾਈਨ ਮਾਰਕੀਟ ਪਲੇਸ ਫਲਿੱਪਕਾਰਟ ''ਤੇ ਵੀ ਉਪਲੱਬਧ ਹਨ।
ਫਲਿੱਪਕਾਰਟ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਵਿੰਡ3 ਸਮਾਰਟਫੋਨ 6,999 ਰੁਪਏ ''ਚ ਅਤੇ ਫਲੇਮ8 ਸਮਾਰਟਫੋਨ 4199 ਰੁਪਏ ''ਚ ਉਪਲੱਬਧ ਹੈ। ਵਿੰਡ3 ''ਚ 5.5-ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਵਿਚ ਸਨੈਪਡ੍ਰੈਗਨ ਪ੍ਰੋਸੈਸਰ, 2920ਐੱਮ.ਏ.ਐੱਚ. ਦੀ ਬੈਟਰੀ, 16 ਜੀ.ਬੀ. ਇੰਟਰਨਲ ਮੈਮਰੀ, 8 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 4.5-ਇੰਚ ਡਿਸਪਲੇ ਵਾਲੇ ਫਲੇਮ8 ''ਚ 2100 ਐੱਮ.ਏ.ਐੱਚ. ਦੀ ਬੈਟਰੀ, 8 ਜੀ.ਬੀ. ਇੰਟਰਨਲ ਮੈਮਰੀ, 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਦੋਵੇਂ ਡਿਊਲ ਸਿਮ ਸਮਾਰਟਫੋਨ ਸਨੈਪਡ੍ਰੈਗਨ ਪ੍ਰੋਸੈਸਰ ਆਧਾਰਿਤ ਹਨ।
ਯੂਜ਼ਰਸ ਨੂੰ ਇਨ੍ਹਾਂ ਦੋਵਾਂ 4ਜੀ ਸਮਾਰਟਫੋਂਸ ਦੇ ਨਾਲ ਰਿਓ ਪ੍ਰੀਵਿਊ ਆਫਰ ਦਾ ਵੀ ਲਾਭ ਮਿਲੇਗਾ। ਇਸ ਆਫਰ ਦੇ ਤਹਿਤ ਯੂਜ਼ਰਸ ਨੂੰ ਹੈਂਡਸੈੱਟ ਦੇ ਨਾਲ ਰਿਲਾਇੰਸ ਜਿਓ ਦਾ ਕੁਨੈਕਸ਼ਨ ਵੀ ਮਿਲਦਾ ਹੈ ਜਿਸ ਵਿਚ ਪਹਿਲੇ ਤਿੰਨ ਮਹੀਨਿਆਂ ਲਈ ਅਨਲਿਮਟਿਡ ਟਾਕਟਾਈਮ ਅਤੇ ਡਾਟਾ ਦਿੱਤਾ ਜਾਂਦਾ ਹੈ। ਫਲਿੱਪਕਾਰਟ ਦੇ ਉਪ ਪ੍ਰਧਾਨ (ਮੋਬਾਇਲਸ) ਅਜੇ ਯਾਦਵ ਨੇ ਕਿਹਾ ਕਿ ਫਲਿੱਪਕਾਰਟ ਭਾਰਤ ''ਚ ਸਭ ਤੋਂ ਜ਼ਿਆਦਾ ਸਮਾਰਟਫੋਨ ਵੇਚਦਾ ਹੈ ਅਤੇ 4 ਜੀ ਬਾਜ਼ਾਰ ''ਚ 60 ਫੀਸਦੀ ਹਿੱਸੇਦਾਰੀ ਰੱਖਦਾ ਹੈ।