ਫਲਿਪਕਾਰਟ ’ਤੇ ਹੁਣ ਦੇਖ ਸਕੋਗੇ ਫ੍ਰੀ ਵੀਡੀਓ, ਸ਼ੁਰੂ ਹੋਣ ਵਾਲੀ ਸਟਰੀਮਿੰਗ ਸੇਵਾ

08/06/2019 1:34:05 PM

ਗੈਜੇਟ ਡੈਸਕ– ਈ-ਕਾਮਰਸ ਸਾਈਟ ਫਲਿਪਕਾਰਟ ਜਲਦੀ ਹੀ ਆਪਣੇ ਗਾਹਕਾਂ ਨੂੰ ਐਪ ’ਤੇ ਆਨ ਡਿਮਾਂਡ ਵੀਡੀਓ ਸਟਰੀਮਿੰਗ ਸੇਵਾ ਦੇਣ ਵਾਲੀ ਹੈ। ਖਾਸ ਗੱਲ ਇਹ ਹੈ ਕਿ ਫਲਿਪਕਾਰਟ ਦੀ ਵੀਡੀਓ ਸਟਰੀਮਿੰਗ ਸੇਵਾ ਪੂਰੀ ਤਰ੍ਹਾਂ ਫ੍ਰੀ ਹੋਵੇਗੀ। ਅਜਿਹੇ ’ਚ ਫਲਿਪਕਾਰਟ ਦਾ ਮੁਕਾਬਲਾ ਅਮੇਜ਼ਨ ਪ੍ਰਾਈਮ ਵੀਡੀਓ ਅਤੇ ਹਾਟਸਟਾਰ ਨਾਲ ਹੋਣ ਵਾਲਾ ਹੈ। 

ਫਲਿਪਕਾਰਟ ਦੀ ਇਸ ਸੇਵਾ ਦਾ ਫਾਇਦਾ ਕੰਪਨੀ ਦੇ ਭਾਰਤ ’ਚ 16 ਕਰੋੜ ਗਾਹਕਾਂ ਨੂੰ ਹੋਵੇਗਾ। ਇਸ ਦੀ ਜਾਣਕਾਰੀ ਕੰਪਨੀ ਨੇ ਸੋਮਵਾਰ ਨੂੰ ਇਕ ਬਿਆਨ ’ਚ ਦਿੱਤੀ। ਇਸ ਸੇਵਾ ’ਤੇ ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਗਾਹਕਾਂ ਨੂੰ ਆਨਲਾਈਨ ਲਿਆਉਣ ’ਚ ਵੀਡੀਓ, ਇੰਟਰਨੈੱਟ ਅਤੇ ਮਨੋਰੰਜਨ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਫਲਿਪਕਾਰਟ ਦਾ ਮੁਕਾਬਲਾ ਅਮੇਜ਼ਨ ਪ੍ਰਾਈਮ ਵੀਡੀਓ ਨਾਲ ਹੋਵੇਗਾ ਜੋ ਕਿ ਇਕ ਸ਼ੁਲਕ ਆਧਾਰਿਤ ਸੇਵਾ ਹੈ, ਜਦੋਂਕਿ ਫਲਿਪਕਾਰਟ ਦੀ ਵੀਡੀਓ ਸਟਰੀਮਿੰਗ ਸੇਵਾ ਪੂਰੀ ਤਰ੍ਹਾਂ ਫ੍ਰੀ ਹੋਵੇਗੀ। 

ਫਲਿਪਕਾਰਟ ਦੀ ਵੀਡੀਓ ਸਟਰੀਮਿੰਗ ਸੇਵਾ ਤਹਿਤ ਗਾਹਕ ਫਿਲਮ, ਸ਼ਾਰਟ ਵੀਡੀਓ ਅਤੇ ਵੈੱਬ ਸੀਰੀਜ਼ ਦੇਖ ਸਕਣਗੇ। ਹਾਲਾਂਕਿ, ਇਹ ਸੇਵਾ ਸਿਰਫ ਐਪ ’ਤੇ ਹੀ ਮਿਲੇਗੀ। ਲੈਪਟਾਪ ਜਾਂ ਕੰਪਿਊਟਰ ਦੇ ਯੂਜ਼ਰਜ਼ ਇਸ ਦਾ ਮਜ਼ਾ ਨਹੀਂ ਲੈ ਸਕਣਗੇ। ਉਥੇ ਹੀ ਕੰਪਨੀ ਨੇ ਓਰਿਜਨਲ ਕੰਟੈਂਟ ਲਈ ਕਿਸੇ ਪਾਰਟਨਰ ਦੇ ਨਾਲ ਸਾਂਝੇਦਾਰੀ ਦੀ ਜਾਣਕਾਰੀ ਅਜੇ ਨਹੀਂ ਦਿੱਤੀ। ਕੰਪਨੀ ਦੇ ਇਕ ਬਿਆਨ ਮੁਤਾਬਕ, ਫਲਿਪਕਾਰਟ ਦੀ ਵੀਡੀਓ ਸਟਰੀਮਿੰਗ ਸੇਵਾ ਦੀ ਟੈਸਟਿੰਗ ਫਿਲਹਾਲ ਕੰਪਨੀ ਦੇ ਕੁਲ ਗਾਹਕਾਂ ਦੇ ਇਕ ਫੀਸਦੀ ਗਿਣਤੀ ’ਤੇ ਹੋ ਰਹੀ ਹੈ ਪਰ ਅਗਲੇ 20 ਦਿਨਾਂ ’ਚ ਇਸ ਨੂੰ ਸਾਰੇ ਗਾਹਕਾਂ ਲਈ ਜਾਰੀ ਕਰ ਦਿੱਤਾ ਜਾਵੇਗਾ। 


Related News