ਫਲਿੱਪਕਾਰਟ ਨੇ ਨਮਾਈਕ੍ਰੋਸਾਫਟ, ਈਬੇ ਅਤੇ ਟੇਨਸੈਂਟ ਤੋਂ ਲਏ 9300 ਕਰੋੜ ਰੁਪਏ

Tuesday, Apr 11, 2017 - 11:58 AM (IST)

ਜਲੰਧਰ- ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਕਿਹਾ ਕਿ ਉਸਨੇ ਕੰਪਨੀ ਮਾਈਕ੍ਰੋਸਾਫਟ, ਈਬੇ ਅਤੇ ਸੋਸ਼ਲ ਮੈਸੇਜਿੰਗ ਐਪ ਵੀਚੈਟ ਦੀ ਮਾਲਕੀ ਵਾਲੀ ਟੇਨਸੈਂਟ ਤੋਂ 9300 ਕਰੋੜ ਰੁਪਏ ਦੀ ਰਾਸ਼ੀ ਲਈ ਹੈ। ਕਿਸੇ ਭਾਰਤੀ ਇੰਟਰਨੈੱਟ ਕੰਪਨੀ ਲਈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਵਿੱਤਪੋਸ਼ਣ ਹੈ।

 

ਇਸ ਵਿੱਤਪੋਸ਼ਣ ਦੇ ਨਾਲ ਫਲਿੱਪਕਾਰਟ ਦਾ ਬਾਜ਼ਾਰ ਮੁਲਾਂਕਣ ਵਧ ਕੇ ਕਰੀਬ 76,000 ਕਰੋੜ ਰੁਪਏ (11.6 ਅਰਬ ਡਾਲਰ) ਹੋ ਗਿਆ ਹੈ ਅਤੇ ਪ੍ਰਮੁੱਖ ਅਮਰੀਕੀ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਰਣਨੀਤਿਕ ਨਿਵੇਸ਼ਕ ਦੇ ਰੂਪ ''ਚ ਇਸ ਬਾਜ਼ਾਰ ''ਚ ਸ਼ਾਮਲ ਹੋਈ ਹੈ। ਫਲਿੱਪਕਾਰਟ ਦੇ ਮੌਜੂਦਾ ਨਿਵੇਸ਼ਕਾਂ ''ਚ ਟਾਈਗਰ ਗਲੋਬਲ ਮੈਨੇਜਮੈਂਟ, ਨੈਸਪਰਸ ਗਰੁੱਪ, ਐਕਸੈੱਲ ਪਾਰਟਨਰਸ ਅਤੇ ਡੀ. ਐੱਸ. ਟੀ. ਗਲੋਬਲ ਹੈ। ਇਹ ਫੰਡਿੰਗ ਅਜਿਹੇ ਸਮੇਂ ''ਚ ਕੀਤੀ ਜਾ ਰਹੀ ਹੈ ਜਦੋਂ ਫਲਿੱਪਕਾਰਟ ਨਾਲ ਦੂਜੀ ਸਭ ਤੋਂ ਵੱਡੀ ਭਾਰਤੀ ਈ-ਕਾਮਰਸ ਕੰਪਨੀ ਸਨੈਪਡੀਲ ਨੂੰ ਖਰੀਦਣ ਦੀ ਗੱਲਬਾਤ ਚੱਲ ਰਹੀ ਹੈ।

 

ਇਹ ਕੰਪਨੀ ਲਈ ਇਕ ਲੈਂਡਮਾਰਕ ਡੀਲ ਹੈ। ਇਹ ਡੀਲ ਕੰਪਨੀ ਦੇ ਟੈੱਕ ਹੁਨਰ, ਇਨੋਵੇਟਿਵ ਮਾਈਂਡਸੈੱਟ ਅਤੇ ਰਵਾਇਤੀ ਬਾਜ਼ਾਰਾਂ ''ਚ ਸੰਭਾਵਨਾਵਾਂ ਨੂੰ ਸਾਬਿਤ ਕਰਦੀ ਹੈ। ਫਲਿੱਪਕਾਰਟ ਦੇ ਕੋਲ ਮਿੰਤਰਾ, ਜਬਾਂਗ, ਫੋਨਪੇ ਅਤੇ ਈ-ਕਾਰਟ ਵਰਗੇ ਕਈ ਮਸ਼ਹੂਰ ਭਾਰਤੀ ਬ੍ਰਾਂਡਸ ਹਨ।''''


Related News