ਫਲਿੱਪਕਾਰਟ ਬਿਲ ਦੀਵਾਲੀ ਸੇਲ : ਪੋਕੋ ਦੇ ਇਨ੍ਹਾਂ ਸਮਾਰਟਫੋਨਸ ’ਤੇ ਮਿਲ ਰਹੀ ਬੰਪਰ ਛੋਟ

11/06/2020 6:45:54 PM

ਗੈਜੇਟ ਡੈਸਕ-ਪੋਕੋ ਨੇ ਫਲਿੱਪਕਾਰਟ ਬਿਗ ਬਿਲੀਅਨ ਡੇਜ਼ ਸੇਲ ’ਚ 10 ਲੱਖ ਤੋਂ ਜ਼ਿਆਦਾ ਯੂਨਿਟ ਵੇਚ ਦਿੱਤੇ। ਹੁਣ ਕੰਪਨੀ ਨੇ ਫੈਸਟਿਵ ਸੀਜ਼ਨ ਦੌਰਾਨ ਇਕ ਵਾਰ ਫਿਰ ਆਪਣੀ ਡਿਵਾਈਸੇਜ ’ਤੇ ਆਫਰਸ ਦਾ ਐਲਾਨ ਕੀਤਾ ਹੈ। ਫਲਿੱਪਕਾਰਟ ’ਤੇ 8 ਨਵੰਬਰ ਤੋਂ 12 ਨਵੰਬਰ ਵਿਚਾਲੇ ਆਯੋਜਿਤ ਹੋਣ ਵਾਲੀ Big Diwale Sale ਦੇ ਦੂਜੇ ਸੀਜ਼ਨ ’ਚ ਪੋਕੋ ਸਮਾਰਟਫੋਨਸ ’ਤੇ ਛੋਟ ਮਿਲੇਗੀ। ਦੱਸ ਦੇਈਏ ਕਿ ਫਲਿੱਪਕਾਰਟ ਪਲੱਸ ਯੂਜ਼ਰਸ ਲਈ ਸੇਲ 12 ਘੰਟੇ ਪਹਿਲਾਂ ਸ਼ੁਰੂ ਹੋ ਜਾਵੇਗੀ। ਇਸ ਸੇਲ ’ਚ ICICI, ਸਿਟੀ, ਐਕਸਿਸ ਅਤੇ ਕੋਟਕ ਬੈਂਕ ਦੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਅਤੇ ਈ.ਐੱਮ.ਆਈ. ਟ੍ਰਾਂਸਜੈਕਸ਼ਨ ਰਾਹੀਂ ਸ਼ਾਪਿੰਗ ਕਰਨ ’ਤੇ 10 ਫੀਸਦੀ ਇੰਸਟੈਂਟ ਡਿਸਕਾਊਂਟ ਮਿਲੇਗਾ।

PunjabKesari

ਪੋਕੋ ਸੀ3 ਦੇ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ਼ ਵੈਰੀਐਂਟ ਨੂੰ ਖਰੀਦਣ ’ਤੇ 1,500 ਰੁਪਏ ਦੀ ਸਿੱਧੀ ਛੋਟ ਮਿਲੇਗੀ। ਪ੍ਰੀਪੇਡ ਟ੍ਰਾਂਜੈਕਸ਼ਨ ਨਾਲ 2 ਹਜ਼ਾਰ ਰੁਪਏ ਦੀ ਛੋਟ ਲਈ ਜਾ ਸਕੇਗੀ। ਉੱਥੇ ਪੋਕੋ ਸੀ3 ਦੇ 3ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ਼ ਵੈਰੀਐਂਟ ਨੂੰ 1 ਹਜ਼ਾਰ ਰੁਪਏ ਡਿਸਕਾਊਂਟ (ਪ੍ਰੀਪੇਡ ਟ੍ਰਾਂਜੈਕਸ਼ਨ ’ਤੇ 1500 ਰੁਪਏ) ਦਿੱਤਾ ਜਾ ਰਿਹਾ ਹੈ।

PunjabKesari

ਪੋਕੋ ਐਕਸ3 ਖਰੀਦਣ ’ਤੇ ਵਾਧੂ 2500 ਰੁਪਏ ਦੀ ਛੋਟ ਮਿਲੇਗੀ ਜਦਕਿ ਪੋਕੋ ਐੱਮ2 ਪ੍ਰੋ ’ਤੇ ਕੰਪਨੀ 2 ਹਜ਼ਾਰ ਰੁਪਏ ਦਾ ਇੰਸਟੈਂਟ ਡਿਸਕਾਊਂਟ ਦੇ ਰਹੀ ਹੈ। ਭਾਵ ਪੋਕੋ ਐੱਮ2ਦੇ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ਼ ਵੈਰੀਐਂਟ ਨੂੰ 13,999 ਰੁਪਏ ਦੀ ਥਾਂ 12,999 ਰੁਪਏ, 6ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ਼ ਵੈਰੀਐਂਟ ਨੂੰ 14,999 ਰੁਪਏ ਦੀ ਥਾਂ 13,999 ਰੁਪਏ ਅਤੇ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਨੂੰ 16,999 ਰੁਪਏ ਦੀ ਥਾਂ 15,999 ਰੁਪਏ ’ਚ ਖਰੀਦਿਆ ਜਾ ਸਕੇਗਾ।

PunjabKesari

ਉੱਥੇ ਪੋਕੋ ਐੱਮ2 ਦੇ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੈਰੀਐਂਟ ਨੂੰ 12,499 ਰੁਪਏ ਜੀ ਥਾਂ 11,499 ਰੁਪਏ ’ਚ ਖਰੀਦਿਆ ਜਾ ਸਕੇਗਾ। ਉੱਥੇ 6ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵੈਰੀਐਂਟ ਨੂੰ 10,999 ਰੁਪਏ ਦੀ ਥਾਂ 10,499 (ਪ੍ਰੀਪੇਡ ਟ੍ਰਾਂਜੈਕਸ਼ਨ ਨਾਲ 500 ਰੁਪਏ ਵਾਧੂ ਛੋਟ) ’ਚ ਲਿਆ ਜਾ ਸਕੇਗਾ।

PunjabKesari


Karan Kumar

Content Editor

Related News