ਆ ਰਹੀ ਸਭ ਤੋਂ ਵਧ ਰੇਂਜ ਦੇਣ ਵਾਲੀ ਇਲੈਕਟ੍ਰਿਕ ਕਾਰ, ਸਿੰਗਲ ਚਾਰਜ ''ਤੇ ਤੈਅ ਕਰੇਗੀ 707 KM ਦਾ ਸਫ਼ਰ

Monday, Apr 03, 2023 - 01:06 PM (IST)

ਆਟੋ ਡੈਸਕ- ਪੂਰੀ ਦੁਨੀਆ 'ਚ ਇਲੈਕਟ੍ਰਿਕ ਵਾਹਨਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਹੁਣ ਕੰਪਨੀਆਂ ਮੌਜੂਦਾ ਮਾਡਲਾਂ ਦੇ ਮੁਕਾਬਲੇ ਜ਼ਿਆਦਾ ਰੇਂਜ ਦੇਣ ਵਾਲੀਆਂ ਕਾਰਾਂ ਲੈ ਕੇ ਆ ਰਹੀਆਂ ਹਨ। ਇਸ ਵਿਚਕਾਰ ਅਮਰੀਕਾ ਦੇ ਕੈਲੀਫੋਰਨੀਆ ਬੇਸਡ ਆਟੋਮੋਟਿਵ ਕੰਪਨੀ ਫਿਸਕਰ (Fisker) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਕਾਰ ਇਲੈਕਟ੍ਰਿਕ ਐੱਸ.ਯੂ.ਵੀ. Ocean Extreme ਯੂਰਪ ਦੀ ਸਭ ਤੋਂ ਜ਼ਿਆਦਾ ਡਰਾਈਵਿੰਗ ਰੇਂਜ ਦੇਣ ਵਾਲੀ ਈ.ਵੀ. ਕਾਰ ਹੈ। ਇਹ ਕਾਰ ਸਿੰਗਲ ਚਾਰਜ 'ਤੇ 707 ਕਿਲੋਮੀਟਰ ਦੇ ਰੇਂਜ ਦਿੰਦੀ ਹੈ।

Fisker Ocean Extreme ਇਲੈਕਟ੍ਰਿਕ ਨੇ ਰੇਂਜ ਵਰਲਡਵਾਈਡ ਹਾਰਮੋਨਾਈਜ਼ਡ ਲਾਈਟ ਵ੍ਹੀਕਲ ਟੈਸਟ ਪ੍ਰੋਸੀਜ਼ਰ (WLTP) ਤਹਿਤ ਹਾਸਿਲ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਜ਼ਿਆਦਾ ਰੇਂਜ ਦੇਣ ਵਾਲੀ ਐੱਸ.ਯੂ.ਵੀ. ਹੈ। ਇਹ ਇਲੈਕਟ੍ਰਿਕ ਕਾਰ ਇਸੇ ਸਾਲ ਲਾਂਚ ਹੋਵੇਗੀ। Fisker Ocean Extreme ਈ.ਵੀ. ਟੈਸਲਾ ਮਾਡਲ ਐਕਸ ਅਤੇ ਮਰਸਡੀਜ਼ ਬੈਂਜ਼ ਈ.ਕਿਊ.ਐੱਸ. ਨੂੰ ਟੱਕਰ ਦੇਵੇਗੀ।

ਪਾਵਰਟ੍ਰੇਨ ਅਤੇ ਫੀਚਰਜ਼

Fisker Ocean ਤਿੰਨ ਟ੍ਰਿਮ 'ਚ ਉਪਲੱਬਧ ਹੋਵੇਗੀ, ਜਿਸ ਵਿਚ ਸਪੋਰਟ, ਅਲਟਰਾ ਅਤੇ ਐਕਸਟਰੀਮ ਸ਼ਾਮਲ ਹਨ। ਇਸ ਵਿਚ 271hp ਦੀ ਸਮਰਥਾ ਦੀ ਇਲੈਕਟ੍ਰਿਕ ਮੋਟਰ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ। ਉੱਥੇ ਹੀ ਇਸ ਇਲੈਕਟ੍ਰਿਕ ਕਾਰ 'ਚ 17.1 ਇੰਚ ਦਾ ਟੱਚਸਕਰੀਨ ਸਿਸਟਮ, ਓਪਨ ਸਕਾਈ ਸਨਰੂਫ, ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਰਿਮੋਟ ਵ੍ਹੀਕਲ ਫਾਇੰਡਰ, ਸਮਾਰਟ ਟ੍ਰੈਕਸ਼ਨ, ਰੀਅਰ ਵਿਊ ਮਾਨੀਟਰ, ਕਲਾਇੰਡ ਸਪਾਟ ਮਾਨੀਟਰਿੰਗ, 360 ਡਿਗਰੀ ਕੈਮਰਾ, ਵਾਇਰਲੈੱਸ ਫੋਨ ਚਾਰਜਿੰਗ, ਲੈਨ-ਚਾਰਜਿੰਗ ਅਸਿਸਟੈਂਸ ਅਤੇ ਰੋਟੇਟਿੰਗ ਸੈਂਟਰਲ ਇੰਫੋਟੇਮੈਂਟ ਸਕਰੀਨ ਵਰਗੇ ਫੀਚਰਜ਼ ਦਿੱਤੇ ਜਾ ਸਕਦੇ ਹਨ।


Rakesh

Content Editor

Related News