ਫੀਫਾ ਵਿਸ਼ਵ ਕੱਪ ਦੇ ਫਾਈਨਲ 'ਚ ਟੁੱਟੇ ਗੂਗਲ ਸਰਚ ਰਿਜਲਟ ਦੇ ਸਾਰੇ ਰਿਕਾਰਡ, CEO ਸੁੰਦਰ ਪਿਚਾਈ ਆਖੀ ਇਹ ਗੱਲ

Monday, Dec 19, 2022 - 04:07 PM (IST)

ਫੀਫਾ ਵਿਸ਼ਵ ਕੱਪ ਦੇ ਫਾਈਨਲ 'ਚ ਟੁੱਟੇ ਗੂਗਲ ਸਰਚ ਰਿਜਲਟ ਦੇ ਸਾਰੇ ਰਿਕਾਰਡ, CEO ਸੁੰਦਰ ਪਿਚਾਈ ਆਖੀ ਇਹ ਗੱਲ

ਗੈਜੇਟ ਡੈਸਕ- ਅਰਜਨਟੀਨਾ ਨੇ ਐਤਵਾਰ ਨੂੰ ਆਪਣਾ ਤੀਜਾ ਫੀਫਾ ਵਿਸ਼ਵ ਕੱਪ ਖਿਤਾਬ ਜਿੱਤਿਆ। ਫੀਫਾ ਵਿਸ਼ਵ ਕੱਪ 2022 ਦੇ ਫਾਈਨਲ 'ਚ ਅਰਜਨਟੀਨਾ ਨੇ ਫਰਾਂਸ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਫਾਈਨਲ ਮੈਚ ਕਾਫੀ ਰੋਮਾਂਚਕ ਰਿਹਾ ਅਤੇ ਇਸ ਮੈਚ 'ਚ ਕਈ ਟਰਨਿੰਗ ਪੁਆਇੰਟ ਆਏ। ਮੈਚ ਐਕਸਟਰਾ ਟਾਈਮ ਤੋਂ ਬਾਅਦ 3-3 ਦੀ ਬਰਾਬਰੀ 'ਤੇ ਖਤਮ ਹੋਇਆ ਅਤੇ ਪੈਨਲਟੀ ਸ਼ੂਟਆਊਟ ਤਕ ਪਹੁੰਚਿਆ। ਫੀਫਾ ਵਿਸ਼ਵ ਕੱਪ ਦੇ ਇਸ ਫਾਈਨਲ ਮੈਚ 'ਚ ਗੂਗਲ ਸਰਚ ਰਿਜਲਟ ਦਾ 25 ਸਾਲਾਂ ਦਾ ਰਿਕਾਰਡ ਵੀ ਟੁੱਟ ਗਿਆ ਅਤੇ ਗੂਗਲ 'ਤੇ ਸਭ ਤੋਂ ਜ਼ਿਆਦਾ ਟ੍ਰੈਫਿਕ ਦਾ ਨਵਾਂ ਰਿਕਾਰਡ ਬਣਿਆ। ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਖੁਦ ਇਸਦੀ ਜਾਣਕਾਰੀ ਦਿੱਤੀ ਹੈ।

PunjabKesari

ਗੂਗਲ ਅਤੇ ਅਲਫਾਬੇਟ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਸੋਮਵਾਰ ਨੂੰ ਟਵੀਟ ਕਰਕੇ ਕਿਹਾ ਕਿ ਵਿਸ਼ਵ ਕੱਪ ਫਾਈਨਲ ਨੇ ਸਚਰ ਵਾਲਿਊਮ ਦੇ ਮਾਮਲੇ 'ਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ ਕਿ ਸਰਚ ਨੇ ਐਤਵਾਰ ਨੂੰ ਪਿਛਲੇ 25 ਸਾਲਾਂ ਤੋਂ ਸਭ ਤੋਂ ਜ਼ਿਆਦਾ ਟ੍ਰੈਫਿਕ ਦਰਜ ਕੀਤਾ ਹੈ। ਅਜਿਹਾ ਲੱਗ ਰਿਹਾ ਹੈ ਸੀ ਕਿ ਪੂਰੀ ਦੁਨੀਆ ਇੰਟਰਨੈੱਟ 'ਤੇ ਇਕ ਹੀ ਚੀਜ਼ ਬਾਰੇ ਸਰਚ ਕਰ ਰਹੀ ਹੈ। 

PunjabKesari

ਪਿਚਾਈ ਨੇ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਮੈਚ ਨੂੰ ਹੁਣ ਤਕ ਦੇ ਸਭ ਤੋਂ ਮਹਾਨ ਮੁਕਾਬਲਿਆਂ 'ਚੋਂ ਇਕ ਦੱਸਿਆ। ਉਨ੍ਹਾਂ ਲਿਖਿਆ ਕਿ ਹੁਣ ਤਕ ਦੀਆਂ ਸਭ ਤੋਂ ਮਹਾਨ ਖੇਡਾਂ 'ਚੋਂ ਇਕ। ਅਰਜਨਟੀਨਾ ਅਤੇ ਫਰਾਂਸ ਤੁਸੀਂ ਚੰਗਾ ਖੇਡਿਆ। ਕੋਈ ਵੀ #messi ਤੋਂ ਜ਼ਿਆਦਾ ਇਸਦਾ ਹੱਕਦਾਰ ਨਹੀਂ ਹੈ। ਦੱਸ ਦੇਈਏ ਕਿ ਪਿਚਾਈ ਖੁਦ ਖੇਡ ਦੇ ਬਹੁਤ ਵੱਡੇ ਪ੍ਰਸ਼ਸਕ ਹਨ। ਉਨ੍ਹਾਂ ਨੂੰ ਫੁੱਟਬਾਲ, ਕ੍ਰਿਕਟ, ਲਾਨ ਟੈਨਿਸ ਅਤੇ ਬਾਸਕੇਟਬਾਲ ਕਾਫੀ ਪਸੰਦ ਹੈ। 


author

Rakesh

Content Editor

Related News