2.9 ਸੈਕੰਡ ’ਚ ਫੜੇਗੀ 0 ਤੋਂ 100km/h ਦੀ ਰਫਤਾਰ Ferrari ਦੀ ਇਹ ਸੁਪਰਕਾਰ
Sunday, Mar 03, 2019 - 01:29 PM (IST)

ਆਟੋ ਡੈਸਕ : ਫਰਾਰੀ ਨੇ ਆਪਣੀ ਤੇਜ਼-ਤਰਾਰ ਸੁਪਰਕਾਰ ਨੂੰ ਫੋਟੋਆਂ ਰਾਹੀਂ ਪੇਸ਼ ਕਰ ਕੇ ਆਟੋ ਇੰਡਸਟਰੀ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਕਾਰ ਖਾਸ ਇਸ ਲਈ ਹੈ ਕਿਉਂਕਿ ਇਸ ਵਿਚ ਫਰਾਰੀ ਕੰਪਨੀ ਵਲੋਂ ਤਿਆਰ ਕੀਤਾ ਗਿਆ ਹੁਣ ਤਕ ਦਾ ਸਭ ਤੋਂ ਪਾਵਰਫੁਲ V8 ਇੰਜਣ ਲੱਗਾ ਹੈ। ਕੰਪਨੀ ਨੇ ਦੱਸਿਆ ਕਿ FerrariF8 Tributo ਸੁਪਰਕਾਰ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਸਿਰਫ 2.9 ਸੈਕੰਡ ਵਿਚ ਫੜ ਲੈਂਦੀ ਹੈ। ਇਹ 7.8 ਸੈਕੰਡਸ ਵਿਚ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤਕ ਪਹੁੰਚ ਜਾਂਦੀ ਹੈ। ਇਸ ਨੂੰ ਖਾਸ ਤੌਰ ’ਤੇ ਮੌਜੂਦਾ ਸੁਪਰਕਾਰ 488GTB ਨੂੰ ਰਿਪਲੇਸ ਕਰਨ ਲਈ 2019 ਜੈਨੇਵਾ ਮੋਟਰ ਸ਼ੋਅ ਵਿਚ ਪਹਿਲੀ ਵਾਰ ਦੁਨੀਆ ਸਾਹਮਣੇ ਲਿਆਂਦਾ ਜਾਵੇਗਾ।
ਸੁਪਰਕਾਰ ਵਿਚ ਕੀਤੀਆਂ ਗਈਆਂ ਤਬਦੀਲੀਆਂ
1. F8 Tributo ਸੁਪਰਕਾਰ ਨੂੰ ਬਣਾਉਣ ’ਚ ਇਸ ਦੀ ਇੰਜਣ ਦੀ ਪਾਵਰ ਨੂੰ 50PS ਜ਼ਿਆਦਾ ਰੱਖਿਆ ਗਿਆ ਹੈ ਅਤੇ ਇਹ ਮੌਜੂਦਾ ਮਾਡਲ 488 GTB ਤੋਂ ਭਾਰ ਵਿਚ 40 ਕਿਲੋ ਹਲਕੀ ਹੈ।
2. ਸਟੀਕ ਡਿਜ਼ਾਈਨ ਹੋਣ ਤੋਂ ਇਲਾਵਾ ਏਅਰੋਡਾਇਨਾਮਿਕ ਡਿਜ਼ਾਈਨ ਨੂੰ 10 ਫੀਸਦੀ ਪਹਿਲਾਂ ਨਾਲੋਂ ਬਿਹਤਰ ਬਣਾਇਆ ਗਿਆ ਹੈ।
3. ਕਾਰ ਵਿਚ ਹੋਰੀਜ਼ੈਂਟਲ LED ਹੈੱਡਲਾਈਟਸ ਲੱਗੀਆਂ ਹਨ। ਇਸ ਤੋਂ ਇਲਾਵਾ ਰਾਊਂਡ ਏਅਰ ਵੈਂਟਸ, ਨਵਾਂ ਸਟੇਅਰਿੰਗ ਵ੍ਹੀਲ ਤੇ 7 ਇੰਚ ਦੀਆਂ ਪੈਸੰਜਰ ਟੱਚ ਸਕਰੀਨ ਡਿਸਪਲੇਅਜ਼ ਇਸ ਵਿਚ ਲਗਾਈਆਂ ਗਈਆਂ ਹਨ।
ਪਾਵਰਫੁਲ ਇੰਜਣ
- 3.9 ਲਿਟਰ ਵਾਲਾ ਟਵਿਨ ਟਰਬੋ V8 ਇੰਜਣ
- 710 hp ਦੀ ਪਾਵਰ ਤੇ 770 Nm ਦਾ ਪੀਕ ਟਾਰਕ
- 7 ਸਪੀਡ ਡਿਊਲ ਕਲੱਚ ਗਿਅਰਬਾਕਸ- ਉੱਚ ਰਫਤਾਰ - 340 km/h
- ਭਾਰ- 1330 kg
- ਅੰਦਾਜ਼ਨ ਕੀਮਤ- 4 ਕਰੋੜ ਦੇ ਲਗਭਗ